channel punjabi
International News

ਭਾਰਤ ‘ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਿਹਤ ਮੰਤਰਾਲੇ ਵਲੋਂ ਜਾਂਚ ਅਤੇ ਵੈਕਸੀਨੇਸ਼ਨ ਪ੍ਰਕਿਰਿਆ ਵਧਾਉਣ ਦੇ ਨਿਰਦੇਸ਼, ਦੇਸ਼ ‘ਚ ਵੈਕਸੀਨੇਸ਼ਨ ਦਾ ਦੂਜਾ ਦੌਰ ਪਹਿਲੀ ਮਾਰਚ ਤੋਂ

ਨਵੀਂ ਦਿੱਲੀ : ਭਾਰਤ ’ਚ ਕੋਰੋਨਾ ਦੇ ਮਾਮਲਿਆਂ ’ਚ ਮੁੜ ਤੋਂ ਵਾਧਾ ਜਾਰੀ ਹੈ। ਐਤਵਾਰ ਨੂੰ ਬੀਤੇ 30 ਦਿਨਾਂ ’ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 100 ਤੋਂ ਵੱਧ ਲੋਕਾਂ ਦੀ ਜਾਨ ਵੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਐਤਵਾਰ 28 ਫਰਵਰੀ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 16 ਹਜ਼ਾਰ 752 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 113 ਲੋਕਾਂ ਦੀ ਜਾਨ ਚਲੀ ਗਈ । 11 ਹਜ਼ਾਰ 718 ਮਰੀਜ਼ ਕੋਰੋਨਾ ਇਨਫੈਕਸ਼ਨ ਤੋਂ ਠੀਕ ਹੋਏ ਹਨ। ਸੱਤ ਲੱਖ 95 ਹਜ਼ਾਰ 732 ਸੈਂਪਲ ਟੈਸਟ ਹੋਏ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਕੋਰੋਨਾ ਜੇ 18,855 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਨਵੇਂ ਮਾਮਲਿਆਂ ’ਚ ਵਾਧੇ ਨਾਲ ਐਕਟਿਵ ਕੇਸਾਂ ’ਚ ਇਜ਼ਾਫਾ ਹੋ ਰਿਹਾ ਹੈ।

ਆਪਣੇ ਮਿੱਤਰ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਭੇਜ ਚੁੱਕੇ ਭਾਰਤ ਵਲੋਂ ਆਪਣੇ ਦੇਸ਼ ‘ਚ ਕੁੱਲ ਇਕ ਕਰੋੜ 43 ਲੱਖ ਇਕ ਹਜ਼ਾਰ 266 ਲੋਕਾਂ ਦਾ ਟੀਕਾਕਰਣ ਹੋ ਗਿਆ ਹੈ। 16 ਜਨਵਰੀ ਨੂੰ ਕੋਰੋਨਾ ਦੇ ਟੀਕਾਕਰਣ ਦੀ ਸ਼ੁਰੂਆਤ ਹੋਈ। ਇਕ ਮਾਰਚ ਤੋਂ ਦੂਜੇ ਪੜਾਅ ਦਾ ਟੀਕਾਕਰਣ ਸ਼ੁਰੂ ਹੋਵੇਗਾ। ਬਜੁਰਗ ਲੋਕਾਂ (60 ਸਾਲ ਤੋਂ ਉੱਪਰ) ਤੇ ਗੰਭੀਰ ਬਿਮਾਰੀ ਤੋਂ ਪੀੜਤ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਕੋਰੋਨਾ ਟੀਕਾਕਰਣ ਹੋਵੇਗਾ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਹੁਣ ਤਕ ਕੋਰੋਨਾ ਦੇ ਇਕ ਕੋਰੋੜ 10 ਲੱਖ 96 ਹਜ਼ਾਰ 731 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ’ਚੋਂ ਇਕ ਕਰੋੜ ਸੱਤ ਲੱਖ 75 ਹਜ਼ਾਰ 169 ਮਰੀਜ਼ ਠੀਕ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 57 ਹਜ਼ਾਰ 051 ਹੋ ਗਈ ਹੈ। ਐਕਟਿਵ ਕੇਸ ਇਕ ਲੱਖ 64,511 ਹਨ। ਹੁਣ ਤਕ ਕੁੱਲ 21 ਕਰੋੜ 62 ਲੱਖ 31,106 ਸੈਂਪਲ ਟੈਸਟ ਲਏ ਗਏ ਹਨ। ਐਕਟਿਵ ਕੇਸ 1.48 ਫ਼ੀਸਦੀ, ਰਿਕਵਰੀ ਰੇਟ 97.10 ਫ਼ੀਸਦੀ ਤੇ ਮੌਤ ਦਰ 1.42 ਫ਼ੀਸਦੀ ਹੈ।

Related News

ਹਾਂਗਕਾਂਗ ਵਿੱਚ ਜਿੰਮੀ ਲਾਈ ਦੀ ਗ੍ਰਿਫਤਾਰੀ, ਅਮਰੀਕਾ ਅਤੇ ਚੀਨ ਵਿਚਾਲੇ ਤਲਖ਼ੀ ਵਧੀ

Vivek Sharma

ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਟੀਕਾਕਰਨ ਤਹਿਤ ਹੁਣ ਤੱਕ 8.1 ਮਿਲੀਅਨ ਤੋਂ ਵੱਧ ਖੁਰਾਕਾਂ ਕੈਨੇਡੀਅਨਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਹਨ:ਸੋਨੀਆ ਸਿੱਧੂ

Rajneet Kaur

ਓਂਟਾਰੀਓ: ਕੋਵਿਡ-19 ਦੇ ਮਾਮਲੇ ਘਟਣ ਤੋਂ ਬਾਅਦ ਹਸਪਤਾਲਾਂ ‘ਚ ਮੁੜ ਸ਼ੁਰੂ ਹੋਵੇਗੀ ਸਰਜਰੀ

team punjabi

Leave a Comment