channel punjabi
Canada International News North America

ਓਂਟਾਰੀਓ: ਕੋਵਿਡ-19 ਦੇ ਮਾਮਲੇ ਘਟਣ ਤੋਂ ਬਾਅਦ ਹਸਪਤਾਲਾਂ ‘ਚ ਮੁੜ ਸ਼ੁਰੂ ਹੋਵੇਗੀ ਸਰਜਰੀ

ਓਂਟਾਰੀਓ: ਕੋਰੋਨਾ ਵਾਇਰਸ ਦੀ ਮਾਰ ਨੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਜਿਥੇ ਸਾਰੇ ਘਰਾਂ ‘ਚ ਰਹਿਣ ਲਈ ਮਜਬੂਰ ਹੋ ਗਏ ਸਨ, ਤੇ ਕਈ ਕਾਰੋਬਾਰ ਵੀ ਬੰਦ ਕਰ ਦਿਤੇ ਗਏ ਸਨ। ਹਸਪਤਾਲਾਂ ‘ਚ ਵੀ ਸਿਰਫ ਕੋਰੋਨਾ ਮਰੀਜ਼ਾਂ ਨੂੰ ਦਾਖਲ ਕੀਤਾ ਜਾਂਦਾ ਸੀ, ਬਾਕੀ ਕਈ ਸਰਜਰੀ,ਆਪਰੇਸ਼ਨ ਸਭ ਬੰਦ ਕਰ ਦਿਤੇ ਸਨ।ਹੁਣ ਹੌਲੀ-ਹੌਲੀ ਸਾਰੇ ਕਾਰੋਬਾਰ ਖੁਲ੍ਹ ਰਹੇ ਹਨ।ਅਰਥ ਵਿਵਸਥਾ ਵੀ  ਲੀਹ ਤੇ ਆਉਣੀ ਸ਼ੁਰੂ ਹੋ ਗਈ ਹੈ।

ਓਂਟਾਰੀਓ ‘ਚ  ਕੋਰੋਨਾ ਵਾਇਰਸ ਦੀ ਗਿਣਤੀ ਵੱਧਣ ਕਾਰਨ ਹਸਪਤਾਲਾਂ ‘ਚ ਸਰਜਰੀ ਕਰਨੀ ਬੰਦ ਕਰ ਦਿਤੀ ਸੀ, ਅਤੇ ਕੋਰੋਨਾ ਮਰੀਜ਼ਾਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ । ਹਸਪਤਾਲ ‘ਚ ਸਿਰਫ ਗੰਭੀਰ ਆਪ੍ਰੇਸ਼ਨ ਹੋ ਰਹੇ ਸਨ ਅਤੇ ਸਟੇਜ-1 ਤਹਿਤ ਉਨ੍ਹਾਂ ਲੋਕਾਂ ਦੀ ਵੀ ਸਰਜਰੀ ਕੀਤੀ ਜਾਂਦੀ ਸੀ ਜਿੰਨ੍ਹਾਂ ਨੂੰ ਰਾਤ ਭਰ ਹਸਪਤਾਲ ‘ਚ ਰੁਕਣ ਦੀ ਜ਼ਰੂਰਤ ਨਹੀਂ ਸੀ। ਓਂਟਾਰੀਓ ਹੁਣ ਸਟੇਜ-2 ‘ਚ ਜਾਣ ਲਈ ਤਿਆਰ ਹੋ ਰਿਹਾ ਹੈ, ਜਿਸ ਵਿੱਚ ਉਹ ਚੋਣਵੀਆਂ ਸਰਜਰੀਆਂ ਕਰ ਸਕਦੇ ਹਨ। ਇਸ ਸਟੇਜ ਵਿੱਚ ਹਸਪਤਾਲਾਂ ਨੂੰ ਘੱਟੋ-ਘੱਟ 10 ਫੀਸਦੀ ਬਿਸਤਰੇ ਕੋਵਿਡ-19 ਦੇ ਮਰੀਜ਼ਾਂ ਲਈ ਰੱਖਣੇ ਜ਼ਰੂਰੀ ਹਨ।
ਦੱਸ ਦਈਏ ਓਂਟਾਰੀਓ ਹਸਪਤਾਲਾਂ ਨੂੰ ਉਦੋਂ ਤੱਕ ਸਰਜਰੀ ਸ਼ੁਰੂ ਕਰਨ ਦੀ ਇਜ਼ਾਜਤ ਨਹੀਂ ਜਦੋਂ ਤੱਕ ਉਨ੍ਹਾਂ ਨੂੰ 30 ਦਿਨਾਂ ਦੀ ਦਵਾਈਆਂ ਅਤੇ ਪੀ.ਪੀ.ਈ ਦੀ ਸਪਲਾਈ ਨਹੀਂ ਮਿਲਦੀ।

Related News

ਬ੍ਰਾਂਟਫੋਰਡ ਪੁਲਿਸ ਸਟੇਸ਼ਨ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਫੁੱਟਿਆ ਕੋਰੋਨਾ ਬੰਬ, ਇਕੋ ਦਿਨ ‘ਚ 124 ਮਰੀਜ਼ ਆਏ ਸਾਹਮਣੇ

Vivek Sharma

ਟਰੰਪ ਤੋਂ ਬਾਅਦ ਹੁਣ ਉਨ੍ਹਾਂ ਦਾ ਬੇਟਾ ਕੋਰੋਨਾ ਪਾਜ਼ੀਟਿਵ

Rajneet Kaur

Leave a Comment