channel punjabi
Canada News North America

ਜਿਨਸੀ ਸ਼ੋਸ਼ਣ ਦੀਆਂ ਖਬਰਾਂ ਤੋਂ ਬਾਅਦ ਕੈਨੇਡਾ‌ ‘ਚ ਵਿਰੋਧੀ ਧਿਰਾਂ ਨੇ ਹੋਟਲ ਕੁਆਰੰਟੀਨ ਨੀਤੀ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ

ਓਟਾਵਾ : ਕੈਨੇਡਾ ਵਿੱਚ 22 ਫਰਵਰੀ ਤੋਂ ਲਾਗੂ ਕੀਤਾ ਹੋਟਲ ਕੁਆਰੰਟੀਨ ਨਿਯਮ ਗ਼ਲਤ ਦਿਸ਼ਾ ਵੱਲ ਜਾਂਦਾ ਪ੍ਰਤੀਤ ਹੋ ਰਿਹਾ ਹੈ। ਸਰਕਾਰ ਵਲੋਂ ਸੁਝਾਏ ਕੁਆਰੰਟੀਨ ਹੋਟਲਾਂ ‘ਚ ਰਿਹਾਇਸ਼ ਦੌਰਾਨ ਦੋ ਮਹਿਲਾਵਾਂ ਨੇ ਜਿਣਸੀ ਸ਼ੋਸ਼ਣ ਕੀਤੇ ਜਾਣ ਦੇ ਇਲਜ਼ਾਮ ਲਗਾਏ ਹਨ । ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਟਰੂਡੋ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਕੁਝ ਕੰਜ਼ਰਵੇਟਿਵ ਸੰਸਦ ਮੈਂਬਰ ਫੈਡਰਲ ਸਰਕਾਰ ਨੂੰ ਜਿਨਸੀ ਹਿੰਸਾ ਦੀਆਂ ਦੋ ਰਿਪੋਰਟਾਂ ਦੇ ਮੱਦੇਨਜ਼ਰ ਲਾਜ਼ਮੀ ਹੋਟਲ ਕੁਆਰੰਟੀਨ ਨੀਤੀ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਹਨ।

ਮਾਂਟਰੀਅਲ ਪੁਲਿਸ ਨੇ ਓਂਟਾਰਿਓ ਦੇ ਵਿੰਡਸਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਆਦਮੀ ‘ਤੇ ਦੋਸ਼ ਹੈ ਕਿ ਇਸਨੇ ਦੋਰਵਾਲ, ਕਿਊਬਿਕ ਦੇ ਇਕ ਕੁਆਰੰਟੀਨ ਹੋਟਲ ਵਿਚ ਇਕ ਔਰਤ ‘ਤੇ ਹਮਲਾ ਕੀਤਾ ਸੀ।

ਔਰਤ ਨੇ ਪ੍ਰੈਸ ਨੂੰ ਦੱਸਿਆ ਕਿ ਇਕ ਯਾਤਰੀ ਨੇ ਜ਼ਬਰਦਸਤੀ ਉਸ ਦੇ ਹੋਟਲ ਦੇ ਕਮਰੇ ਵਿਚ ਦਾਖਲ ਹੋ ਕੇ ਉਸ ਨਾਲ ਸਰੀਰਕ ਛੇੜਛਾੜ ਕੀਤੀ। ਉਸਨੇ ਕਿਹਾ ਕਿ ਸੁਰੱਖਿਆ ਗਾਰਡ ਨੂੰ ਮਦਦ ਲਈ ਉਸਨੇ ਕਈ ਵਾਰ ਕਾਲ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ।
ਅਖਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਬਰਟ ਸ਼ੈਕੋਰੀ ਨੂੰ ਮਾਂਟਰੀਅਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ‌। ਹੁਣ ਉਸਨੂੰ ਜਿਨਸੀ ਸ਼ੋਸ਼ਣ, ਜ਼ਬਰਨ ਦਾਖਲ ਹੋਣਾ, ਕਾਨੂੰਨ ਤੋੜਨਾ ਅਤੇ ਅਪਰਾਧਿਕ ਪਰੇਸ਼ਾਨੀ ਪੈਦਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਧਰ ਹੈਮਿਲਟਨ, ਓਂਟਾਰਿਓ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡਾ ਦੀ ਫੈਡਰਲ ਪਬਲਿਕ ਹੈਲਥ ਏਜੰਸੀ ਦੁਆਰਾ ਇਸ ਆਦਮੀ ਨੂੰ ਕਿਰਾਏ ‘ਤੇ ਲਿਆ ਗਿਆ, ਉਸਨੂੰ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਲਈ ਸਿਖਲਾਈ ਦਿੱਤੀ ਗਈ । ਪਰ ਇਸ ਵਿਅਕਤੀ ‘ਤੇ ਹੁਣ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਹਾਲਟਨ ਰੀਜਨ ਪੁਲਿਸ ਦਾ ਕਹਿਣਾ ਹੈ ਕਿ ਹੇਮੰਤ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਜ਼ਬਰਦਸਤੀ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ; ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਹੋਰ ਲੋਕ ਵੀ ਹੋ ਸਕਦੇ ਹਨ। ਉਸ ਨੂੰ ਸੁਰੱਖਿਆ ਫਰਮ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।


ਕੰਜ਼ਰਵੇਟਿਵ ਸੰਸਦ ਮੈਂਬਰਾਂ ਦੇ ਇੱਕ ਸਮੂਹ, ਸਿਹਤ ਅਲੋਚਕ ਮਿਸ਼ੇਲ ਰੈਮਪੇਲ ਗਾਰਨਰ ਅਤੇ ਸ਼ੈਨਨ ਸਟੱਬਜ਼ ਦੁਆਰਾ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਕੁਆਰੰਟੀਨ ਹੋਟਲਾਂ ਵਿੱਚ ਸੁਰੱਖਿਆ ਕਰਮਚਾਰੀਆਂ ਵਲੋਂ ਜਿਣਸੀ ਸ਼ੋਸ਼ਣ ਦੀਆਂ ਖਬਰਾਂ ਤੋਂ ਦੁਖੀ ਅਤੇ ਹੈਰਾਨ ਹਾਂ।

ਸਿਹਤ ਮੰਤਰੀ ਪੈੱਟੀ ਹਜਦੂ ਦੇ ਬੁਲਾਰੇ ਨੇ ਕਿਹਾ ਕਿ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ, ਉਨ੍ਹਾਂ ਦੀ ਪੂਰੀ ਡੂੰਗਾਈ ਜਾਂਚ ਕੀਤੀ ਜਾ ਰਹੀ ਹੈ।

ਵਿਰੋਧੀ ਧਿਰ ਦੇ ਆਗੂ ਓਰੀਨ ਓ ਟੂਲ ਨੂੰ ਇਹਨਾਂ ਘਟਨਾਵਾਂ ਨੂੰ ਮੰਦਭਾਗਾ ਆਖਦਿਆਂ ਮੰਗ ਕੀਤੀ ਕਿ ਸਰਕਾਰ ਹੋਟਲ ਕੁਆਰੰਟੀਨ ਨੀਤੀ ਨੂੰ ਤੁਰੰਤ ਮੁਅੱਤਲ ਕਰੇ।

ਫਿਲਹਾਲ ਇਹਨਾਂ ਮਾਮਲਿਆਂ ਨੇ ਸਿਆਸੀ ਹਲਕਿਆਂ ਵਿਚ ਗਰਮੀ ਵਧਾ ਦਿੱਤੀ ਹੈ। ਵਿਰੋਧੀ ਧਿਰਾਂ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡਣੀਆਂ।

Related News

JOE BIDEN-TRUDEAU MEET IMPACT : ਕੈਨੇਡਾ ਅਤੇ ਯੂਐਸ ਵਾਹਨਾਂ ਦੇ ਨਿਕਾਸ ਦੇ ਮਿਆਰਾਂ ਲਈ ਸਾਂਝੇ ਤੌਰ ‘ਤੇ ਕਰ ਰਹੇ ਹਨ ਕੰਮ: ਵਿਲਕਿਨਸਨ

Vivek Sharma

ਮਹਾਂਮਾਰੀ 80ਵੇਂ ਕ੍ਰਿਸਮਿਸ ਡਿਨਰ ਦੀ ਸੇਵਾ ਕਰਨ ਤੋਂ ਵੈਨਕੂਵਰ ਪਨਾਹ ਨੂੰ ਨਹੀਂ ਰੋਕ ਸਕਦੀ

Rajneet Kaur

ਟਰੰਪ ਤੋਂ ਨਾਖ਼ੁਸ਼ ਅਮਰੀਕਨਾਂ ਦੀ ਪਹਿਲੀ ਪਸੰਦ ਕੈਨੇਡਾ !

Vivek Sharma

Leave a Comment