channel punjabi
Canada International News USA

ਟਰੰਪ ਤੋਂ ਨਾਖ਼ੁਸ਼ ਅਮਰੀਕਨਾਂ ਦੀ ਪਹਿਲੀ ਪਸੰਦ ਕੈਨੇਡਾ !

ਅਮਰੀਕਾ ਛੱਡ ਕੈਨੇਡਾ ਵੱਸਣ ਵਾਲਿਆਂ ਦੀ ਗਿਣਤੀ ‘ਚ ਹੋਇਆ ਵਾਧਾ

ਪਿਛਲੇ ਪੰਜ ਸਾਲਾਂ ‘ਚ 50 ਹਜ਼ਾਰ ਤੋਂ ਵੱਧ ਅਮਰੀਕਨ ਕੈਨੇਡਾ ਹੋਏ ਮੂਵ

ਟਰੰਪ ਤੋਂ ਨਾਖੁਸ਼ ਅਮਰੀਕਨਾਂ ਦੀ ਕੈਨੇਡਾ ਬਣਿਆ ਪਹਿਲੀ ਪਸੰਦ !

ਓਟਾਵਾ : ਇਮੀਗ੍ਰੇਸ਼ਨ ਕੈਨੇਡਾ ਦੇ ਨਵੇਂ ਅੰਕੜਿਆਂ ਨੇ ਇਸ ਗੱਲ ਨੂੰ ਸਾਬਿਤ ਕੀਤਾ ਹੈ ਕਿ ਕੈਨੇਡਾ ਅਮਰੀਕੀ ਲੋਕਾਂ ਦੀ ਪਹਿਲੀ ਪਸੰਦ ਹੈ। ਦਰਅਸਲ ਟਰੰਪ ਤੋਂ ਨਾਖ਼ੁਸ਼ ਕੁਝ ਅਮਰੀਕਨ ਦੇਸ਼ ਛੱਡ ਕੇ ਕੈਨੇਡਾ ਜਾ ਵਸੇ ਹਨ ।

ਨਵੰਬਰ 2016 ਵਿਚ ਜਦੋਂ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੀ ਤਾਂ ਬਹੁਤ ਸਾਰੇ ਅਮਰੀਕੀ ਇਸ ਦੇ ਵਿਰੋਧ ਵਿਚ ਸਨ ਤੇ ਇਸ ਦੌਰਾਨ ਉਨ੍ਹਾਂ ਨੇ ਧਮਕੀ ਦਿੱਤੀ ਕਿ ਉਹ ਆਪਣੇ ਬਿਹਤਰ ਜੀਵਨ ਲਈ ਦੇਸ਼ ਛੱਡ ਕੇ ਸਰਹੱਦ ਤੋਂ ਨਾਰਥ ਵਾਲੇ ਪਾਸੇ ਜਾ ਕੇ ਵੱਸ ਜਾਣਗੇ। ਇਸ ਦੌਰਾਨ ਜੇਕਰ ਸਰਕਾਰੀ ਅੰਕੜੇ ਦੇਖੇ ਜਾਣ ਤਾਂ ਇਮੀਗ੍ਰੇਸ਼ਨ ਦੇ ਅੰਕੜਿਆਂ ਮੁਤਾਬਕ ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਦੇਖਿਆ ਗਿਆ ਹੈ। 2015 ਵਿਚ 6,800 ਤੋਂ ਵਧੇਰੇ ਅਮਰੀਕੀਆਂ ਨੇ ਕੈਨੇਡਾ ਵਿਚ ਸਥਾਈ ਨਿਵਾਸ ਲਈ ਅਰਜ਼ੀ ਦਿੱਤੀ ਤੇ ਉਸ ਤੋਂ ਬਾਅਦ 2016 ਵਿਚ ਇਹ ਗਿਣਤੀ 7,700 ਤੋਂ ਵਧੇਰੇ ਰਹੀ। ਪਰ 2017 ਵਿਚ, ਟਰੰਪ ਪ੍ਰਸ਼ਾਸਨ ਦੀ ਸ਼ੁਰੂਆਤ ਦੇ ਸਾਲ ਦੌਰਾਨ ਇਹ ਅੰਕੜਾ 9,000 ਤੋਂ ਵੱਧ ਗਿਆ। ਇਸ ਤੋਂ ਬਾਅਦ ਬੀਤੇ ਸਾਲ ਇਹ ਗਿਣਤੀ ਥੋੜੀ ਘੱਟ ਕੇ 8,700 ਦੇ ਤਕਰੀਬਨ ਰਹੀ, ਹਾਲਾਂਕਿ 2020 ਇਹ ਅੰਕੜਾ ਕੀ ਰਹੇਗਾ ਇਹ ਤਾਂ ਸਾਲ ਖਤਮ ਹੋਣ ‘ਤੇ ਹੀ ਪਤਾ ਲੱਗੇਗਾ ਕਿਉਂਕਿ ਬੀਤੇ ਕੁਝ ਮਹੀਨਿਆਂ ਤੋਂ ਕੋਵਿਡ-19 ਮਹਾਮਾਰੀ ਕਾਰਣ ਅਮਰੀਕਾ-ਕੈਨੇਡਾ ਦੀ ਸਰਹੱਦ ਬੰਦ ਹੈ।

ਕੈਨੇਡੀਅਨ ਇਮੀਗ੍ਰੇਸ਼ਨ ਦੀ ਵਕੀਲ ਚੈਂਟਲ ਡੇਲੋਜਜ਼ ਦਾ ਕਹਿਣਾ ਹੈ ਕਿ ਇਹ ਮਾਮੂਲੀ ਵਾਧਾ ਉਨ੍ਹਾਂ ਨੂੰ ਹੈਰਾਨ ਨਹੀਂ ਕਰਦਾ ਕਿਉਂਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਵਕੀਲ ਅਨੁਸਾਰ ਸਾਨੂੰ ਅਮਰੀਕੀਆਂ ਵਲੋਂ ਬਹੁਤ ਸਾਰੀਆਂ ਅਰਜ਼ੀਆਂ ਮਿਲ ਰਹੀਆਂ ਹਨ ਜੋ ਇਥੇ ਕੰਮ ਕਰ ਰਹੇ ਹਨ ਜਾਂ ਉਥੇ ਪੜ੍ਹਾਈ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਬਿਹਤਰ ਮੰਜ਼ਿਲ ਵਜੋਂ ਕੈਨੇਡਾ ਮੁਕਾਬਲੇ ਅਮਰੀਕਾ ਵਿਚ ਵਧੇਰੇ ਪਾਬੰਦੀਆਂ ਹਨ ਅਤੇ ਉਹ ਕੈਨੇਡਾ ਨੂੰ ਬਿਹਤਰ ਵਿਕਲਪ ਵਜੋਂ ਅਪਣਾ ਰਹੇ ਹਨ।

Related News

ਅਮਰੀਕਾ ਵਿਚ ਇਨ੍ਹੀਂ ਦਿਨੀਂ ਬਰਫੀਲੇ ਤੂਫ਼ਾਨ ਨੇ ਦਿਤੀ ਦਸਤਕ, ਓਰੇਗਨ ਤੋਂ ਲੈ ਕੇ ਵਰਜੀਨੀਆ ਤੱਕ ਭਾਰੀ ਬਰਫਬਾਰੀ ਦੀ ਚਿਤਾਵਨੀ

Rajneet Kaur

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਦੋਹਾਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਭਾਰਤੀ ਵੋਟਰਾਂ ‘ਤੇ, ਟਰੰਪ ਨੇ PM ਮੋਦੀ ਨਾਲ ਦੇ ਵੀਡੀਓ ਕੀਤੇ ਜਾਰੀ

Vivek Sharma

ਸ਼ਹੀਦ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਇੱਕ ਹੋਰ ਸਨਮਾਨ, ਸੰਦੀਪ ਧਾਲੀਵਾਲ ਦੇ ਨਾਂ ‘ਤੇ ਰੱਖਿਆ ਬੈਲਟਵੇ 8 ਭਾਗ ਦਾ ਨਾਮ

Vivek Sharma

Leave a Comment