channel punjabi
Canada International News

ਸ਼ਹੀਦ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਇੱਕ ਹੋਰ ਸਨਮਾਨ, ਸੰਦੀਪ ਧਾਲੀਵਾਲ ਦੇ ਨਾਂ ‘ਤੇ ਰੱਖਿਆ ਬੈਲਟਵੇ 8 ਭਾਗ ਦਾ ਨਾਮ

ਹੈਰਿਸ ਕਾਉਂਟੀ, ਟੈਕਸਸ : ਟੈਕਸਸ ਹੈਰਿਸ ਕਾਉਂਟੀ ਪਹਿਲੇ ਸਿੱਖ ਅਧਿਕਾਰੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਚੰਗੇ ਕੰਮਾਂ ਨੂੰ ਕਦੇ ਨਹੀਂ ਭੁੱਲੇਗਾ, ਜਿਸ ਦੀ ਸ਼ਹਾਦਤ ਨਾਲ ਹਾਉਸਟਨ ਕਮਿਉਨਿਟੀ ਹਿੱਲ ਗਈ ਅਤੇ ਇਹ ਖ਼ਬਰ ਰਾਸ਼ਟਰੀ-ਅੰਤਰਰਾਸ਼ਟਰੀ ਸੁਰਖੀਆਂ ਬਣੀ ਸੀ।

ਹੈਰਿਸ ਕਾਉਂਟੀ ਸ਼ੈਰਿਫ ਦਾ ਦਫਤਰ ਅਤੇ ਕਮਿਊਨਿਟੀ ਦੇ ਦੂਸਰੇ ਲੋਕ ਉਸ ਦੀ ਸ਼ਹਾਦਤ ਦੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਡਿਊਟੀ ਲਗਾਉਂਦੇ ਹੋਏ ਉਸਦਾ ਸਨਮਾਨ ਕਰਦੇ ਆ ਰਹੇ ਹਨ।

ਹੁਣ ਹੈਰੀਸ ਕਾਉਂਟੀ ਟੋਲ ਰੋਡ ਅਥਾਰਟੀ ਅਤੇ ਸ਼ੈਰਿਫ ਦੇ ਦਫਤਰ ਦੀ ਲੀਡਰਸ਼ਿਪ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਹਾਈਵੇਅ 249 ਨੇੜੇ ਬੈਲਟਵੇਅ 8 ਦੇ ਇੱਕ ਹਿੱਸੇ ਨੂੰ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ ਰਸਮੀ ਨਾਮ ਦਿੱਤਾ ਗਿਆ ਹੈ । ਇਸ ਨੂੰ ਹੁਣ ਐਚਸੀਐਸਓ ਡਿਪਟੀ ਸੰਦੀਪ ਸਿੰਘ ਧਾਲੀਵਾਲ ਯਾਦਗਾਰੀ ਟੌਲਵੇਅ ਕਿਹਾ ਜਾਂਦਾ ਹੈ। ਇਸ ਸੰਬੰਧ ਵਿੱਚ ਉਥੇ ਬਕਾਇਦਾ ਵੱਡਾ ਬੋਰਡ ਵੀ ਲਗਾ ਦਿੱਤਾ ਗਿਆ ਹੈ ।

ਪਿਛਲੇ ਕੁਝ ਹਫ਼ਤਿਆਂ ਤੋਂ ਅਧਿਕਾਰੀਆਂ ਨੇ ਸੰਦੀਪ ਧਾਲੀਵਾਲ ਦੇ ਸਨਮਾਨ ਵਿੱਚ ਲਗਾਤਾਰ ਸਮਾਗਮ ਕੀਤੇ ਹਨ। ਇਸ ਤੋਂ‌ ਪਹਿਲਾਂ ਡਿਪਟੀ ਸੰਦੀਪ ਧਾਲੀਵਾਲ ਦੀ ਸ਼ਹਾਦਤ ਦੀ ਪਹਿਲੀ ਵਰ੍ਹੇਗੰਢ ‘ਤੇ ਐਚਸੀਐਸਓ (HCSO) ਨੇ ਉਨ੍ਹਾਂ ਦੇ ਸਨਮਾਨ ਵਿਚ ਇਕ ਯਾਦਗਾਰ ਜਲੂਸ ਕੱਢਿਆ ਅਤੇ ਉਸਦੇ ਗੁਆਂਢ ਵਿਚ ਉਨ੍ਹਾਂ ਨੂੰ ਸਮਰਪਤ ਇਕ ਪੱਥਰ ਦੀ ਯਾਦਗਾਰ ਵੀ ਲਗਵਾਈ।

ਟੈਕਸਸ ਹੈਰਿਸ ਕਾਉਂਟੀ ਦੇ ਪਹਿਲੇ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਬਰਸੀ 28 ਸਤੰਬਰ ਨੂੰ ਸੀ, ਇਸ ਮੌਕੇ ਹਰ ਵਰਗ ਦੇ ਲੋਕਾਂ ਨੇ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਮਿਸਾਲੀ ਕੰਮ ਨੂੰ ਯਾਦ ਕੀਤਾ।

ਉਹਨਾਂ ਦੇ ਸਨਮਾਨ ਵਿੱਚ ਅਮਰੀਕਾ ਦੇ ਪ੍ਰਤੀਨਿਧੀ ਸਦਨ ਨੇ ਹਾਲ ਹੀ ਵਿਚ ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕਘਰ ਨੂੰ 315 ਐਡਿਕਸ ਹੋਲ ਆਰਡੀ ਵਿਖੇ ਡਾਕਘਰ ਦਾ ਨਾਮ ਬਦਲਣ ਦੀ ਵੋਟ ਦਿੱਤੀ ਹੈ।

ਸੰਦੀਪ ਸਿੰਘ ਧਾਲੀਵਾਲ ਆਪਣੇ ਮਿਸਾਲੀ ਕੰਮ ਲਈ ਅੱਜ ਵੀ ਯਾਦ ਕੀਤੇ ਜਾਂਦੇ ਹਨ ।

ਸੰਦੀਪ ਸਿੰਘ ਧਾਲੀਵਾਲ ਹੈਰਿਸ ਕਾਉਂਟੀ, ਟੈਕਸਸ ਵਿੱਚ ਸ਼ੈਰਿਫ ਦੇ ਡਿਪਟੀ ਸਨ। ਹਿਉਸਟਨ ਖੇਤਰ ਦੇ ਸ਼ੈਰਿਫ ਵਿਭਾਗ ਵਿਚ ਡਿਪਟੀ ਬਣਨ ਵਾਲੇ ਉਹ ਪਹਿਲੇ ਸਿੱਖ ਸਨ।
ਟੈਕਸਾਸ ਵਿਚ ਉਹਨਾਂ ਨੂੰ ਸਭ ਤੋਂ ਪਹਿਲਾਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਰਵਾਇਤੀ ਸਿੱਖ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਡਿਊਟੀ ਨਿਭਾਈ, ਜਿਵੇਂ ਕਿ ਦਾੜ੍ਹੀ ਰੱਖਣਾ ਅਤੇ ਪੱਗ ਬੰਨ੍ਹਣਾ ।

2015 ਵਿੱਚ, ਧਾਲੀਵਾਲ ਉਸ ਸਮੇਂ ਰਾਸ਼ਟਰੀ ਪੱਧਰ ‘ਤੇ ਸੁਰਖੀਆਂ ਵਿੱਚ ਆਏ ਸਨ ਜਦੋਂ ਉਹਨਾਂ ਨੂੰ ਆਪਣੇ ਦਫਤਰ ਦੀ ਵਰਦੀ ਦੇ ਹਿੱਸੇ ਵਜੋਂ ਦਸਤਾਰ ਬੰਨਣ ਦੀ ਆਗਿਆ ਮਿਲੀ ਸੀ। ਅਜਿਹੀ ਆਗਿਆ ਹਾਸਲ ਕਰਨ ਵਾਲੇ ਉਹ ਪਹਿਲੇ ਸਿੱਖ ਅਧਿਕਾਰੀ ਸਨ।

27 ਸਤੰਬਰ, 2019 ਨੂੰ, ਧਾਲੀਵਾਲ ਨੂੰ ਹਿਊਸਟਨ ਵਿੱਚ ਇੱਕ ਟ੍ਰੈਫਿਕ ਸਟਾਪ ‘ਤੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਉਸ ਸਮੇਂ ਉਹ ਆਪਣੀ ਡਿਊਟੀ ਕਰ ਰਹੇ ਸਨ।

ਬੇਸ਼ਕ ਡਿਪਟੀ ਸੰਦੀਪ ਸਿੰਘ ਧਾਲੀਵਾਲ ਜਿਸਮਾਨੀ ਤੌਰ ਤੇ ਅੱਜ ਸਾਡੇ ਵਿਚਾਲੇ ਨਹੀਂ ਹਨ, ਪਰ ਉਹਨਾਂ ਵਲੋਂ ਕੀਤੇ ਗਏ ਮਿਸਾਲੀ ਕੰਮਾਂ ਕਾਰਨ ਹਿਊਸਟਨ ਦਾ ਹਰ ਨਾਗਰਿਕ ਅੱਜ ਵੀ ਸੰਦੀਪ ਸਿੰਘ ਧਾਲੀਵਾਲ ਨੂੰ ਪੂਰੇ ਸਨਮਾਨ ਨਾਲ ਯਾਦ ਕਰਦਾ ਹੈ ਅਤੇ ਕਰਦਾ ਰਹੇਗਾ।

ਐਚਸੀਐਸਓ ਦੇ ਡਿਪਟੀ ਸੰਦੀਪ ਧਾਲੀਵਾਲ ਨੂੰ ਬੈਲਟਵੇ 8 ਭਾਗ ਦਾ ਨਾਮ ਬਦਲ ਕੇ ਸਨਮਾਨਿਤ ਕੀਤਾ ਗਿਆ
ਐਚਸੀਐਸਓ ਦੇ ਡਿਪਟੀ ਸੰਦੀਪ ਧਾਲੀਵਾਲ ਨੂੰ ਬੈਲਟਵੇ 8 ਭਾਗ ਦਾ ਨਾਮ ਬਦਲ ਕੇ ਸਨਮਾਨਿਤ ਕੀਤਾ ਗਿਆ

Related News

ਦੁਨੀਆ ਭਰ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 12 ਕਰੋੜ ਤੋਂ ਹੋਈ ਪਾਰ

Vivek Sharma

ਟਰੰਪ ਨੂੰ ਹਸਪਤਾਲ ਤੋਂ ਵ੍ਹਾਈਟ ਹਾਊਸ ਕੀਤਾ ਸ਼ਿਫਟ, ਦਿਤੀ ਗਈ ਇਹ ਖਾਸ ਦਵਾਈ

Rajneet Kaur

ਕੈਨੇਡਾ ਵਿੱਚ ‌ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 10,000 ਤੋਂ ਹੋਈ ਪਾਰ : ਕੋਰੋਨਾ ਦੀ ਦੂਜੀ ਲਹਿਰ ਦਾ ਜ਼ੋਰ ਬਰਕਰਾਰ

Vivek Sharma

Leave a Comment