channel punjabi
International News

ਦੁਨੀਆ ਭਰ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 12 ਕਰੋੜ ਤੋਂ ਹੋਈ ਪਾਰ

ਜੇਨੇਵਾ : ਇੱਕ ਵਾਰ ਮੁੜ ਤੋਂ ਪੂਰੀ ਦੁਨੀਆ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਭ ਤੋਂ ਬੁਰੀ ਸਥਿਤੀ ਬ੍ਰਾਜ਼ੀਲ ਦੀ ਹੈ। ਬੁੱਧਵਾਰ ਨੂੰ ਇੱਥੇ 90,830 ਨਵੇਂ ਕੇਸ ਦਰਜ ਕੀਤੇ ਗਏ । ਇਹ ਦੇਸ਼ ਵਿੱਚ ਇੱਕ ਦਿਨ ਵਿੱਚ ਮਿਲੇ ਸੰਕ੍ਰਮਿਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 7 ਜਨਵਰੀ ਨੂੰ 87,134 ਮਾਮਲੇ ਸਾਹਮਣੇ ਆਏ ਸਨ । ਇਸ ਸਮੇਂ ਦੌਰਾਨ 2,736 ਲੋਕਾਂ ਦੀ ਮੌਤ ਵੀ ਹੋਈ ਹੈ। ਇੱਥੇ ਹੁਣ ਤੱਕ 1.17 ਕਰੋੜ ਲੋਕ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ। 1.02 ਕਰੋੜ ਲੋਕ ਠੀਕ ਵੀ ਹੋਏ ਅਤੇ 2.85 ਲੱਖ ਲੋਕਾਂ ਦੀ ਮੌਤ ਵੀ ਹੋਈ ਹੈ ।

ਉੱਥੇ ਹੀ ਦੂਜੇ ਪਾਸੇ ਮਾਹਿਰਾਂ ਨੇ ਯੂਰਪੀਅਨ ਦੇਸ਼ਾਂ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਚੇਤਾਵਨੀ ਦਿੱਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਫਰਾਂਸ, ਪੋਲੈਂਡ, ਇਟਲੀ ਅਤੇ ਜਰਮਨੀ ਸਣੇ ਕਈ ਦੇਸ਼ਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਫਰਾਂਸ ਵਿੱਚ ਬੀਤੇ ਦਿਨ 38,501, ਪੋਲੈਂਡ ਵਿੱਚ 25,052, ਇਟਲੀ ਵਿੱਚ 23,059 ਅਤੇ ਜਰਮਨੀ ਵਿਚ 16,094 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਥਿਤੀਆਂ ਵਿੱਚ ਐਸਟਰਾਜ਼ੇਨੇਕਾ ਦੀ ਕੋਰੋਨਾ ਵੈਕਸੀਨ ‘ਤੇ ਪਾਬੰਦੀ ਲਗਾਉਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਕੋਰੋਨਾ ਫੈਲਣ ਤੋਂ ਬਾਅਦ ਤੋਂ ਚੌਥੀ ਵਾਰ ਆਪਣੇ ਸਿਹਤ ਮੰਤਰੀ ਨੂੰ ਬਦਲਦੇ ਹੋਏ ਮਾਰੋਸਲੋ ਕਯੂਰੋਗਾ ਨੂੰ ਇਸ ਅਹੁਦੇ ਲਈ ਨਿਯੁਕਤ ਕੀਤਾ ਹੈ। ਉਹ ਐਡਵਰਡੋ ਪੈਜ਼ੁਏਲੋ ਦੀ ਜਗ੍ਹਾ ਲੈਣਗੇ। ਫੌਜੀ ਜਨਰਲ ਪੈਜੁਏਲੋ ਨੂੰ ਸਿਹਤ ਦੇ ਖੇਤਰ ਵਿੱਚ ਕੋਈ ਤਜਰਬਾ ਨਾ ਹੋਣ ਦੇ ਬਾਵਜੂਦ ਪਿਛਲੇ ਸਾਲ ਮਈ ਵਿੱਚ ਉਨ੍ਹਾਂ ਨੂੰ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ ਸੀ।

ਦੱਸ ਦੇਈਏ ਕਿ ਵਿਸ਼ਵ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 12 ਕਰੋੜ ਦੇ ਪਾਰ ਪਹੁੰਚ ਗਈ ਹੈ। ਇਸ ਸਮੇਂ ਇਹ ਅੰਕੜਾ 12.18 ਕਰੋੜ ਤੋਂ ਵੀ ਵੱਧ ਹੈ। ਪਿਛਲੇ 24 ਘੰਟਿਆਂ ਵਿੱਚ, 5.25 ਲੱਖ ਨਵੇਂ ਸੰਕ੍ਰਮਣਾਂ ਦਾ ਪਤਾ ਲਗਿਆ ਹੈ ਤੇ ਜਦਕਿ 9 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਹੁਣ ਤੱਕ 9 ਕਰੋੜ 81 ਲੱਖ ਤੋਂ ਵੱਧ ਕੋਰੋਨਾ ਤੋਂ ਲੋਕ ਠੀਕ ਹੋ ਚੁੱਕੇ ਹਨ ਤੇ 26 ਲੱਖ 91 ਹਜ਼ਾਰ ਤੋਂ ਵੱਧ ਆਪਣੀ ਜਾਨ ਗਵਾ ਚੁੱਕੇ ਹਨ।

Related News

ਚੀਨ ਵਿੱਚ ‘ਉਈਗਰਾਂ”ਤੇ ਜ਼ੁਲਮ ਤੋਂ ਨਾਰਾਜ਼ ਬ੍ਰਿਟੇਨ-ਕੈਨੇਡਾ ਨੇ ਚੀਨ ‘ਤੇ ਲਗਾਈ ਪਾਬੰਦੀ

Vivek Sharma

ਓਂਟਾਰੀਓ ‘ਚ ਦੁਬਾਰਾ ਖੁਲ੍ਹਣਗੇ ਕਾਰੋਬਾਰ, stay-at-home’ਚ ਵੀ ਹੋਵੇਗਾ ਵਾਧਾ

Rajneet Kaur

ਬਰੈਂਪਟਨ ਦੇ ਇੱਕ ਘਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਖਮੀ

Vivek Sharma

Leave a Comment