channel punjabi
Canada International News North America

ਓਟਾਵਾ ‘ਚ ਕੋਵਿਡ 19 ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੋਂ ਪਾਰ

ਓਟਾਵਾ ‘ਚ ਕੋਵਿਡ 19 ਕਾਰਨ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਸ਼ਹਿਰ ‘ਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 301 ਹੋ ਗਈ ਹੈ। ਓਟਾਵਾ ਪਬਲਿਕ ਹੈਲਥ (OPH) ਨੇ ਸ਼ੁੱਕਰਵਾਰ ਨੂੰ ਹੋਰ 99 ਕੇਸਾਂ ਦੀ ਰਿਪੋਰਟ ਕੀਤੀ ਹੈ। ਉਨ੍ਹਾਂ ਦਸਿਆ ਕਿ ਸ਼ਹਿਰ ਦੇ ਨਵੇਂ ਕੇਸਾਂ ਵਿਚ 60 ਪ੍ਰਤੀਸ਼ਤ ਤੋਂ ਵੱਧ 40 ਸਾਲ ਤੋਂ ਘੱਟ ਉਮਰ ਦੇ ਲੋਕ ਹਨ।

ਹੁਣ ਤੱਕ ਓਟਾਵਾ ‘ਚ ਕੋਵਿਡ 19 ਦੇ 5,899 ਸਕਾਰਾਤਮਕ ਟੈਸਟ ਕੀਤੇ ਗਏ ਹਨ। ਜਿਨ੍ਹਾਂ ਵਿੱਚ 792 ਐਕਟਿਵ ਕੇਸ ਹਨ ਅਤੇ 4,806 ਕੇਸ ਠੀਕ ਹੋ ਚੁੱਕੇ ਹਨ। ਕੋਵਿਡ 19 ਦੇ 47 ਕੇਸ ਹਸਪਤਾਲ ‘ਚ ਦਾਖਲ ਹਨ।

OPH ਨੇ ਫੇਅਰਲੇ ਮੌਵਾਟ ਪਬਲਿਕ ਸਕੂਲ ਅਤੇ ਸੇਂਟ ਪੀਟਰ ਹਾਈ ਸਕੂਲ ਵਿਖੇ ਨਵਾਂ ਪ੍ਰਕੋਪ ਘੋਸ਼ਿਤ ਕੀਤਾ ਹੈ। ਜਦੋਂ ਕਿ ਸੇਂਟ ਲੂਕ ਸਕੂਲ ‘ਚ ਕੋਵਿਡ 19 ਪ੍ਰਕੋਪ ਖਤਮ ਹੋ ਚੁਕਿਆ ਹੈ। ਵਰਤਮਾਨ ਵਿੱਚ, ਓਟਾਵਾ ਵਿੱਚ 11 ਸਕੂਲਾਂ ਵਿੱਚ ਕਿਰਿਆਸ਼ੀਲ ਪ੍ਰਕੋਪ ਹਨ।

Related News

ਮਹਾਂਮਾਰੀ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਫੈਡਰਲ ਸਰਕਾਰ ਨੇ ਚੁੱਕੇ ਠੋਸ ਕਦਮ

Rajneet Kaur

ਰੀਜੈਂਟ ਪਾਰਕ ਦੀ ਗੋਲੀਬਾਰੀ ਵਿੱਚ 3 ਵਿਅਕਤੀ ਜ਼ਖਮੀ

Rajneet Kaur

ਬਰੈਂਪਟਨ: ਪੰਜਾਬੀ ਨੌਜਵਾਨ ਨੇ ਆਪਣੀ ਮਾਂ ਨੂੰ ਚਾਕੂ ਮਾਰ ਕੇ ਕੀਤਾ ਜ਼ਖਮੀ

Rajneet Kaur

Leave a Comment