channel punjabi
Canada News North America

ਮਕਾਨ ‘ਚ ਸੰਨ੍ਹ ਲਗਾਉਂਦੇ ਬਦਮਾਸ਼ ਨੂੰ ਪੁਲਿਸ ਨੇ ਰੰਗੇ ਹੱਥੀਂ ਕੀਤਾ ਕਾਬੂ

ਵਿਕਟੋਰੀਆ : ਕੋਲੰਬੀਆ-ਸ਼ੁਸਵਪ ਖੇਤਰ ਵਿਚ ਈਗਲ ਬੇ ਰੋਡ ਦੇ 2600 ਬਲਾਕ ਵਿਚ ਇਕ ਪ੍ਰਾਪਰਟੀ ਵਿਚ ਸੰਨ੍ਹ ਲਗਾਉਣ ਅਤੇ ਦਾਖਲ ਹੋਣ ਦੀਆਂ ਖਬਰਾਂ ਨੇ ਪੁਲਿਸ ਨੂੰ ਇਕ ਲੋੜੀਂਦੇ ਵਿਅਕਤੀ ਨੂੰ ਲੱਭਣ ਵਿੱਚ ਮਦਦ ਕੀਤੀ। ਇੱਕ ਮਕਾਨ ਵਿੱਚ ਕਿਸੇ ਅਣਪਛਾਤੇ ਦੇ ਦਾਖਲ ਹੋਣ ਅਤੇ ਭੰਨ-ਤੋੜ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਨੌਜਵਾਨ ਨੂੰ
ਕੁਝ ਮਸ਼ਕੱਤ ਤੋਂ ਬਾਅਦ ਗ੍ਰਿਫਤਾਰ ਕਰ ਲਿਆ।

ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਨੂੰ ਜਲਦੀ ਹੀ ਪਤਾ ਲੱਗਿਆ ਕਿ ਦੋ ਹੋਰ ਮਕਾਨ ਵੀ ਤੋੜ ਦਿੱਤੇ ਗਏ ਹਨ। ਜਾਂਚ ਕਰਦੀ ਹੋਈ ਜਿਵੇਂ ਹੀ ਪੁਲਿਸ ਆਖਰੀ ਨਿਵਾਸ ‘ਤੇ ਪਹੁੰਚੀ, ਜਿਸ ਨੂੰ ਤੋੜਿਆ ਗਿਆ ਸੀ, ਇਕ ਆਦਮੀ ਜੋ ਪੁਲਿਸ ਨੂੰ ਲੋੜੀਂਦਾ ਸੀ, ਜਾਇਦਾਦ ਵਿਚੋਂ ਭੱਜ ਗਿਆ । ਪੁਲਿਸ ਅਨੁਸਾਰ ਉਸ ਸਮੇਂ ਉਸਦੇ ਹੱਥਾਂ ਵਿਚ ਔਜ਼ਾਰ ਸੀ।

ਸਾਰਜੈਂਟ ਸਕਾਟ ਵੈਸਟ, ਸੈਲਮਨ ਆਰਮ ਮੈਂਬਰ ਆਰਸੀਐਮਪੀ ਨੇ ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ,’ਅਫਸਰਾਂ ਨੇ ਪਿੱਛਾ ਕੀਤਾ ਅਤੇ ਪੈਰਾਂ ਦੀ ਸ਼ਨਾਖਤ ਤੋਂ ਬਾਅਦ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ । ਉਹ ਆਦਮੀ ਤਿੰਨ ਬਰੇਕਾਂ ਅਤੇ ਪਾਬੰਦੀਸ਼ੁਦਾ ਖੇਤਰ ਵਿਚ ਵਾਹਨ ਚਲਾਉਣ ਦੇ ਲਈ ਹਿਰਾਸਤ ਵਿਚ ਹੈ ।

ਸਾਰਜੈਂਟ ਸਕਾਟ ਵੈਸਟ ਅਨੁਸਾਰ ਜਿਸ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਪਹਿਲਾਂ ਹੀ ਕਿਸੇ ਮਾਮਲੇ ਵਿੱਚ ਲੋੜੀਂਦਾ ਹੈ । ਉਸਦੀ ਗ੍ਰਿਫਤਾਰੀ ਲਈ ਬਕਾਇਆ ਵਾਰੰਟ ਮਿਲਿਆ ਸੀ ਅਤੇ ਉਹ ਕਈ ਮਹੀਨਿਆਂ ਤੋਂ ਪੁਲਿਸ ਨੂੰ ਭਜਾ ਰਿਹਾ ਸੀ।

Related News

ਜ਼ਿਆਦਾਤਰ ਬੱਚਿਆਂ ‘ਚ ਨਹੀਂ ਦਿਖਦੇ ਕੋਰੋਨਾ ਦੇ ਲੱਛਣ, ਫਿਲਹਾਲ ਸਕੂਲ ਬੰਦ ਕਰਨਾ ਸਹੀ ਫੈਸਲਾ : ਸੋਧ ‘ਚ ਕੀਤਾ ਦਾਅਵਾ

Vivek Sharma

ਫੈਡਰਲ ਲਿਬਰਲ ਸਰਕਾਰ ਵੱਲੋਂ ਟੈਕਸਾਂ ‘ਚ ਕੀਤੀ ਗਈ ਇੱਕ ਹੋਰ ਕਟੌਤੀ ਦਾ ਕੀਤਾ ਗਿਆ ਜਿ਼ਕਰ, ਇਸ ਨਾਲ ਮੱੱਧ ਵਰਗ ਤੇ ਸੀਨੀਅਰਜ਼ ਨੂੰ ਫਾਇਨਾਂਸ਼ੀਅਲ ਸਕਿਊਰਿਟੀ ਵਿੱਚ ਕਾਫੀ ਹੋਵੇਗਾ ਫਾਇਦਾ : ਰੂਬੀ ਸਹੋਤਾ

Rajneet Kaur

ਅਮਰੀਕਾ ਸਰਕਾਰ ਨੂੰ ਵਿਦਿਆਰਥੀਆਂ ਦੀ ਅਪੀਲ, ਨਵੇਂ ਨਿਯਮਾਂ ਨੂੰ ਕਰੋ ਨਰਮ

Vivek Sharma

Leave a Comment