channel punjabi
Canada International News North America

ਓਂਟਾਰੀਓ:48 ਸਾਲਾ ਮਾਈਕਲ ਲਾਪਾ ਨੇ ਆਪਣੀ ਭੈਣ ਅਤੇ ਉਸ ਦੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਆਪ ਵੀ ਕੀਤੀ ਖੁਦਕੁਸ਼ੀ

ਓਸ਼ਾਵਾ, ਓਂਟਾਰੀਓ: ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਇਕ ਗੰਨਮੈਨ ਨੇ ਟੋਰਾਂਟੋ ਦੇ ਪੂਰਬ ਵੱਲ ਓਨਟਾਰੀਓ ਦੇ ਇੱਕ ਘਰ ਵਿੱਚ ਸ਼ੁੱਕਰਵਾਰ ਸਵੇਰੇ  ਗੋਲੀਬਾਰੀ ਵਿੱਚ ਆਪਣੀ ਜਾਨ ਲੈਣ ਤੋਂ ਪਹਿਲਾਂ ਆਪਣੇ ਚਾਰ ਰਿਸ਼ਤੇਦਾਰਾਂ ਦੀ ਹੱਤਿਆ ਕਰ ਦਿੱਤੀ।

ਪੁਲਿਸ ਨੇ ਦੱਸਿਆ ਕਿ ਮੈਨੀਟੋਬਾ, ਵਿਨੀਪੈਗ ਦਾ 48 ਸਾਲਾ ਮਾਈਕਲ ਲਾਪਾ ਨੇ ਆਪਣੀ ਭੈਣ ਅਤੇ ਉਸ ਦੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਆਪ ਵੀ ਖੁਦਕੁਸ਼ੀ ਕਰ ਲਈ। ਪੁਲਿਸ ਨੇ ਬਿਆਨ ‘ਚ ਦਸਿਆ ਹੈ ਕਿ ਇਹ ਪਰਿਵਾਰ ਓਂਟਾਰੀਓ ਦੇ ਓਸ਼ਾਵਾ ‘ਚ ਰਹਿੰਦਾ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਵਿਅਕਤੀ ਨੇ ਇਹ ਕਦਮ ਕਿਉਂ ਚੁੱਕਿਆ।

ਪੁਲਿਸ ਨੇ ਦੱਸਿਆ ਕਿ ਸਵੇਰੇ ਤਕਰੀਬਨ 1:20 ਵਜੇ ਘਰ ਤੋਂ ਗੋਲੀਆਂ ਚਲਾਉਣ ਦੀਆਂ ਆਵਾਜ਼ਾਂ ਬਾਰੇ ਕਈ ਕਾਲਾਂ ਆਈਆਂ। ਕਾਂਸਟੇਬਲ ਜਾਰਜ ਟੂਡੋਸ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਚਾਰ ਆਦਮੀ ਅਤੇ ਇੱਕ ਔਰਤ ਸ਼ਾਮਲ ਹੈ – ਦੋ ਜਣਿਆਂ ਦੀ ਉਮਰ 18 ਸਾਲ ਤੋਂ ਘੱਟ ਹੈ। ਉਸਨੇ ਕਿਹਾ ਕਿ ਅਧਿਕਾਰੀਆਂ ਨੇ ਘਰ ਵਿੱਚ ਇੱਕ 50 ਸਾਲਾ ਔਰਤ ਨੂੰ ਵੀ ਗੋਲੀ ਨਾਲ ਜ਼ਖਮੀ ਹਾਲਤ ਵਿੱਚ ਪਾਇਆ।  ਦਸ ਦਈਏ 50 ਸਾਲਾਂ ਔਰਤ ਕਾਤਲ ਦੀ ਭੈਣ ਸੀ, ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ, ਜਿਸ ਨੇ ਹਸਪਤਾਲ ਜਾਂਦਿਆਂ ਹੀ ਦਮ ਤੋੜ ਦਿਤਾ ।

ਗੁਆਂਢ ‘ਚ ਰਹਿੰਦੀ ਇਕ ਔਰਤ ਨੇ ਦਸਿਆ ਕਿ ਸਵੇਰੇ ਗੋਲੀਆਂ ਦੀ ਆਵਾਜ਼ ਸੁਣ ਕੇ ਉਸਦੀ ਜਾਗ ਖੁੱਲ੍ਹੀ ਅਤੇ ਉਸ ਨੇ ਚੀਕਾਂ ਦੀਆਂ ਅਵਾਜ਼ਾਂ ਵੀ ਸੁਣੀਆਂ। ਉਸਨੇ ਕਿਹਾ ਕਿ ਉਹ ਬਾਹਰ ਨਹੀਂ ਨਿਕਲ਼ੀ ਉਸਨੂੰ ਡਰ ਸੀ ਕਿ ਹਮਲਾਵਰ ਉਨ੍ਹਾਂ ਤੇ ਵੀ ਨਾ ਹਮਲਾ ਕਰ ਦਵੇ। ਗੁਆਂਢੀਆਂ ਨੇ ਦਸਿਆ ਕਿ ਪਰਿਵਾਰ ਬਹੁਤ ਚੰਗਾ ਸੀ ਅਤੇ 20 ਸਾਲਾਂ ਤੋਂ ਇਥੇ ਰਹਿ ਰਿਹਾ ਸੀ।

Related News

ਅਮਰੀਕਾ ਦੀਆਂ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਗੱਡੇ ਜਿੱਤ ਦੇ ਝੰਡੇ

Vivek Sharma

ਅਮਰੀਕਾ ਅੰਬਾਨੀ, ਅਡਾਨੀ ਵਪਾਰਕ ਸਮੂਹਾਂ ‘ਤੇ ਲਗਾ ਸਕਦੈ ਪਾਬੰਦੀਆਂ

Rajneet Kaur

ਕੈਨੇਡਾ ਵੀ ਆਸਟ੍ਰੇਲੀਆ ਦੀ ਰਾਹ ‘ਤੇ, ਜਲਦੀ ਹੀ ਆਵੇਗਾ ਨਵਾਂ ਕਾਨੂੰਨ, ਖ਼ਬਰ ਸਮੱਗਰੀ ਲਈ ਕਰਨਾ ਹੋਵੇਗਾ ਭੁਗਤਾਨ

Vivek Sharma

Leave a Comment