channel punjabi
International News USA

ਅਮਰੀਕਾ ਦੀਆਂ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਗੱਡੇ ਜਿੱਤ ਦੇ ਝੰਡੇ

ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਨਾਲ-ਨਾਲ ਕਈ ਸੂਬਿਆਂ ਵਿਚ ਚੋਣਾਂ ਹੋਈਆਂ ਹਨ।
ਭਾਰਤੀ-ਅਮਰੀਕੀ ਭਾਈਚਾਰੇ ਲਈ ਇਸ ਵਾਰ ਦੀਆਂ ਚੋਣਾਂ ਬੇਹੱਦ ਖਾਸ ਰਹੀਆਂ ਹਨ। ਇਹਨਾਂ ਚੋਣਾਂ ਵਿਚ ਪੰਜ ਮਹਿਲਾਵਾਂ ਸਮੇਤ ਦਰਜਨ ਤੋਂ ਵੱਧ ਭਾਰਤੀਆਂ ਨੇ ਜਿੱਤ ਦੇ ਝੰਡੇ ਬੁਲੰਦ ਕੀਤੇ ਹਨ। ਚਾਰ ਭਾਰਤੀ ਮੂਲ ਦੇ ਉਮੀਦਵਾਰਾਂ, ਡਾ. ਐਮੀ h ਗਏ ਹਨ।

ਅਮੀਸ਼ ਸ਼ਾਹ ਨੇ ਅਰੀਜ਼ੋਨਾ ਰਾਜ ਵਿਧਾਨ ਸਭਾ ਦੀ ਚੋਣ ਜਿੱਤੀ ਹੈ। ਨਿਖਿਲ ਸਾਵਲ ਪੈਨਸਿਲਵੇਨੀਆ ਸਟੇਟ ਸੈਨੇਟ ਅਤੇ ਰਾਜੀਵ ਪੁਰੀ ਨੂੰ ਮਿਸ਼ੀਗਨ ਸਟੇਟ ਵਿਧਾਨ ਸਭਾ ਲਈ ਚੁਣਿਆ ਗਿਆ ਹੈ। ਚੋਣ ਨਤੀਜਿਆਂ ਅਨੁਸਾਰ ਜਰਮੀ ਕੂਨੀ ਨੇ ਨਿਊ ਯਾਰਕ ਸੂਬੇ ਦੀ ਸੈਨੇਟ ਵਿਚ ਆਪਣੀ ਸੀਟ ਬਣਾਈ ਹੈ। ਅਸ਼ ਕਾਲਰਾ ਨੂੰ ਲਗਾਤਾਰ ਤੀਜੀ ਵਾਰ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣਿਆ ਗਿਆ ਹੈ।
ਨਿਖਿਲ ਸਾਵਲ ਪਹਿਲੇ ਭਾਰਤੀ ਅਮਰੀਕੀ ਹਨ ਜੋ ਪੈਨਸਿਲਵੇਨੀਆ ਵਿਧਾਨ ਸਭਾ ਲਈ ਚੁਣੇ ਗਏ ਹਨ।

ਜੈਨੀਫਰ ਨਿਊਯਾਰਕ ਦੀ ਵਿਧਾਇਕ ਚੁਣੀ ਜਾਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਬੀਬੀ ਹੈ ਜਦਕਿ ਨੀਰਜ ਅੰਤਾਨੀ ਓਹੀਓ ਸੂਬਾ ਸੈਨੇਟ ਪੁੱਜਣ ਵਾਲੀ ਪਹਿਲੀ ਭਾਰਤੀ-ਅਮਰੀਕੀ ਹੈ। ਰਿਪੋਰਟਾਂ ਮੁਤਾਬਕ ਤਕਰੀਬਨ 20 ਲੱਖ ਭਾਰਤੀਆਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ।

Related News

ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਸੰਭਲਣ ਲੱਗੀ ਕੈਨੇਡਾ ਦੀ ਆਰਥਿਕਤਾ, ਤਾਜ਼ਾ ਅੰਕੜਿਆਂ ਤੋਂ ਟਰੂਡੋ ਉਤਸ਼ਾਹਿਤ

Vivek Sharma

ਟਰੂਡੋ ਸ਼ੁੱਕਰਵਾਰ ਨੂੰ ਐਸਟਰਾਜ਼ੇਨੇਕਾ ਕੋਵਿਡ -19 ਟੀਕਾਕਰਣ ਕਰਨਗੇ ਪ੍ਰਾਪਤ

Rajneet Kaur

ਜਾਰਜ ਫਲਾਇਡ ਮੌਤ ਮਾਮਲਾ : ਪੋਸਟਮਾਰਟਮ ਰਿਪੋਰਟ ‘ਚ ਦਾਅਵਾ, ਦਮ ਘੁਟਣ ਨਾਲ ਹੋਈ ਜਾਰਜ ਫਲਾਈਡ ਦੀ ਮੌਤ

channelpunjabi

Leave a Comment