channel punjabi
International News North America

ਅਮਰੀਕਾ : ਇੰਡੀਆਨਾ ਮਾਲ ਵਿੱਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਹੋਈ ਮੌਤ

ਵਾਸ਼ਿੰਗਟਨ : ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਇੰਡੀਆਨਾ ਮਾਲ ਵਿੱਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ।

ਸੇਂਟ ਜੋਸਫ ਕਾਊਂਟੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਮਿਸ਼ਵਾਕਾ ਦੇ ਯੂਨੀਵਰਸਿਟੀ ਪਾਰਕ ਮਾਲ ਵਿਚ ਕਰੀਬ ਤਿੰਨ ਵਜੇ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ । ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਹਮਲਾਵਰ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸ਼ਾਪਿੰਗ ਮਾਲ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਦੁਕਾਨਦਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਸੋਸ਼ਲ ਮੀਡੀਆ ‘ਤੇ ਪਾਈ ਗਈ ਵੀਡੀਓ’ ‘ਚ ਸ਼ੂਟਿੰਗ ਤੋਂ ਬਾਅਦ ਸਕਿੰਟਾਂ ‘ਚ ਲੋਕ ਮਾਲ ਤੋਂ ਬਾਹਰ ਦੌੜਦੇ ਦਿਖਾਈ ਦਿੱਤੇ।  ਘਟਨਾ ਦੇ ਸਮੇਂ ਮਾਲ ਵਿਚ ਮੌਜੂਦ 44 ਸਾਲਾਂ ਦੀ ਰੇਨੀ ਡੋਮੀਨਿਕ ਨੇ ਦੱਸਿਆ ਕਿ ਜਦੋਂ ਫਾਇਰਿੰਗ ਹੋਈ ਤਾਂ ਉਹ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਮਾਲ ਦੇ ਪਲੇਅ ਏਰੀਆ ਵਿਚ ਸੀ। ਉਨ੍ਹਾਂ ਕਿਹਾ ਕਿ ਮੈਂ ਇਕ ਧਮਾਕਾ ਸੁਣਿਆ ਅਤੇ ਉਸ ਦੇ ਬਾਅਦ ਲੋਕਾਂ ਨੂੰ ਭੱਜਦੇ ਹੋਏ ਦੇਖਿਆ। ਅਸੀਂ ਲੋਕ ਡਰ ਕਾਰਨ ਇਕ ਜੁੱਤਿਆਂ ਦੀ ਦੁਕਾਨ ਵਿਚ ਵੜ ਗਏ। ਇੱਥੇ 35 ਹੋਰ ਲੋਕ  ਵੀ ਸਨ।

Related News

ਟਰੰਪ ਨੇ ‘impeachment defence team’ ਦੀ ਅਗਵਾਈ ਕਰਨ ਲਈ ਦੋ ਨਵੇਂ ਵਕੀਲਾਂ ਦਾ ਲਿਆ ਨਾਮ

Rajneet Kaur

ਇਥੋਪੀਆ ਵਿੱਚ ਅੱਤਵਾਦੀ ਹਮਲਾ, 34 ਲੋਕਾਂ ਦੀ ਮੌਤ

Vivek Sharma

ਮੋਡੇਰਨਾ ਟੀਕਾ ਫਾਈਨਲ ਟੈਸਟਿੰਗ ਪੜਾਅ ਵਿੱਚ ਹੋਇਆ ਦਾਖਲ : ਡੋਨਾਲਡ ਟਰੰਪ

Rajneet Kaur

Leave a Comment