channel punjabi
Canada International News North America

ਟੋਰਾਂਟੋ ਪੁਲਿਸ ਨੇ ਛੁਰਾ ਮਾਰਨ ਵਾਲੇ ਇੱਕ ਸ਼ੱਕੀ ਵਿਅਕਤੀ ਦੀ ਜਾਰੀ ਕੀਤੀ ਤਸਵੀਰ

ਟੋਰਾਂਟੋ ਪੁਲਿਸ ਨੇ ਛੁਰਾ ਮਾਰਨ ਵਾਲੇ ਇੱਕ ਸ਼ੱਕੀ ਵਿਅਕਤੀ ਦੀ ਇੱਕ ਤਸਵੀਰ ਜਾਰੀ ਕੀਤੀ ਹੈ।  ਅਧਿਕਾਰੀ ਦਾ ਕਹਿਣਾ ਹੈ ਕਿ ਜਾਰੀ ਕੀਤੀ ਤਸਵੀਰ ‘ਚ ਸ਼ੱਕੀ ਵਿਅਕਤੀ ਨੇ ਐਤਵਾਰ ਤੜਕੇ ਇੱਕ ਵਿਅਕਤੀ ਨੂੰ ਛੁਰਾ ਮਾਰਿਆ ਸੀ ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਚਾਕੂ ਮਾਰਨ ਦੀ ਖਬਰ ਲਈ ਅੱਧੀ ਰਾਤ ਤੋਂ ਤੁਰੰਤ ਬਾਅਦ ਸਪੈਡਿਨਾ ਐਵੇਨਿਊ ਦੇ ਪੱਛਮ ਵਿਚ ਬ੍ਰਾਂਟ ਅਤੇ ਰਿਚਮੰਡ ਗਲੀਆਂ ਦੇ ਖੇਤਰ ਵਿਚ ਬੁਲਾਇਆ ਗਿਆ ਸੀ। ਪੁਲਿਸ ਨੇ ਦਸਿਆ ਕਿ ਪਹਿਲਾਂ ਦੋ ਵਿਅਕਤੀਆਂ ਦੀ ਆਪਸ ‘ਚ ਬਹਿਸ ਹੋਈ । ਜਿਸਤੋਂ ਬਾਅਦ ਇਕ ਵਿਅਕਤੀ ਨੇ ਦੂਜੇ ਤੇ ਚਾਕੂ ਨਾਲ ਹਮਲਾ ਕਰ ਦਿਤਾ। ਬਾਅਦ ‘ਚ ਪੈਦਲ ਫਰਾਰ ਹੋ ਗਿਆ ਸੀ।

ਪੈਰਾਡੈਮਿਕਸ ਨੇ ਦਸਿਆ ਕਿ ਉਨ੍ਹਾਂ ਨੇ 20 ਸਾਲਾ ਵਿਅਕਤੀ ਨੂੰ ਗੰਭੀਰ ਅਤੇ ਜਾਨਲੇਵਾ ਸੱਟਾਂ ਨਾਲ ਹਸਪਤਾਲ ਪਹੁੰਚਾਇਆ। ਹਾਲਾਂਕਿ ਪੁਲਿਸ ਨੇ ਕਿਹਾ ਕਿ ਪੀੜਿਤ ਵਿਅਕਤੀ ਦੇ ਬਚਣ ਦੀ ਉਮੀਦ ਹੈ।

ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਜਾਰੀ ਕੀਤੀ ਹੈ । ਉਨ੍ਹਾਂ ਕਿਹਾ ਕਿ 22 ਸਾਲਾ ਸਾਈਪਰਸ ਅਲ਼ੈਈ (Cyrus Alaei ) ਦਾ ਕੱਦ 5 ਫੁੱਟ 2 ਇੰਚ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸਨੂੰ ਆਖਰੀ ਵਾਰ ਕਾਲਾ ਟੋਕ( black toque) ਅਤੇ ਕਾਲੇ ਰੰਗ ਦੀ ਸਵੈਟ-ਸ਼ਰਟ ਪਾਈ ਸੀ।

ਪੁਲਿਸ ਨੇ ਕਿਹਾ ਕਿ ਉਹ ਇਕ ਹਿੰਸਕ ਤੇ ਖਤਰਨਾਕ ਵਿਅਕਤੀ ਹੈ। ਜੇ ਕਿਸੇ ਨੂੰ ਵੀ ਦਿਖਾਈ ਦਵੇ ਤਾਂ ਤੁਰੰਤ 911 ਤੇ ਕਾਲ ਕਰਨ।

Related News

ਟੋਰਾਂਟੋ ਦੇ ਇੱਕ ਘਰ ‘ਚ ਹੋਏ ਧਮਾਕੇ ਦੌਰਾਨ ਘੱਟੋ-ਘੱਟ 8 ਲੋਕ ਜ਼ਖਮੀ

Rajneet Kaur

ਕੈਨੇਡਾ ‘ਚ ਕੋਵਿਡ -19 ਦੇ 448 ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

ਸਸਕੈਚਵਨ ਦੇ ਸਕੂਲਾਂ ਤੱਕ ਫੈਲਿਆ ਕੋਰੋਨਾ, ਅਹਿਤਿਆਤ ਦੇ ਤੌਰ ਤੇ ਲਿਆ ਵੱਡਾ ਫੈਸਲਾ

Vivek Sharma

Leave a Comment