channel punjabi
International News

ਇਥੋਪੀਆ ਵਿੱਚ ਅੱਤਵਾਦੀ ਹਮਲਾ, 34 ਲੋਕਾਂ ਦੀ ਮੌਤ

ਪੂਰਬੀ ਅਫ਼ਰੀਕੀ ਦੇਸ਼ ਇਥੋਓਪੀਆ ‘ਚ ਇਕ ਬੱਸ ‘ਚ ਹੋਏ ਅੱਤਵਾਦੀ ਹਮਲੇ ‘ਚ ਲਗਭਗ 34 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇਥੋਪੀਆ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਦਿੱਤੀ। ਇਹ ਅੱਤਵਾਦੀ ਹਮਲਾ ਸ਼ਨਿਚਰਵਾਰ ਨੂੰ ਬੇਨੀਸੰਗੁਲ-ਗੁਮੁਜ ਇਲਾਕੇ ‘ਚ ਰਾਤ ਸਮੇਂ ਹੋਇਆ। ਇਸ ‘ਚ ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ।

ਕਮਿਸ਼ਨ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਤਿੰਨ ਹੋਰ ਇਲਾਕਿਆਂ ‘ਚ ਇਸੇ ਤਰ੍ਹਾਂ ਦੇ ਹਮਲਿਆਂ ਦੀ ਖ਼ਬਰ ਹੈ। ਇਨ੍ਹਾਂ ਹਮਲਿਆਂ ‘ਚ ਅਜੇ ਤਕ ਕਿਸੇ ਅੱਤਵਾਦੀ ਸੰਗਠਨ ਦਾ ਨਾਂ ਸਾਹਮਣੇ ਨਹੀਂ ਆਇਆ ਹੈ।

ਇਸ ਤੋਂ ਪਹਿਲਾਂ ਸਤੰਬਰ ‘ਚ ਵੀ ਇਸੇ ਤਰ੍ਹਾਂ ਦੇ ਹੋਏ ਹਮਲੇ ‘ਚ 15 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਅਕਤੂਬਰ ‘ਚ ਹੋਏ ਹਮਲੇ ‘ਚ 12 ਲੋਕ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਹਾਲ ਦੇ ਮਹੀਨਿਆਂ ‘ਚ ਬੇਨੀਸ਼ੰਗੁਲ-ਗਾਮੁਜ ਇਲਾਕੇ ‘ਚ ਵੱਖ-ਵੱਖ ਜਾਤੀ ਭਾਈਚਾਰਿਆਂ ਵਿਚਾਲੇ ਹੋਈ ਹਿੰਸਾ ਨੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ ਤੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ ।

Related News

ਕੈਨੇਡਾ ਵਿੱਚ ਮਿਲੀ 17 ਫੁੱਟ ਲੰਮੀ ਸ਼ਾਰਕ, ਵਿਗਿਆਨੀਆਂ ਨੇ ‘ਨੁਕੁਮੀ’ ‘ਤੇ ਟੈਗ ਲਗਾਉਣ ਤੋਂ ਬਾਅਦ ਮੁੜ ਸਮੁੰਦਰ ਵਿਚ ਛੱਡਿਆ

Vivek Sharma

ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਪਣੀ ਹਾਊਸ ਲੀਡਰਸ਼ਿਪ ਟੀਮ ਦਾ ਕੀਤਾ ਐਲਾਨ

Rajneet Kaur

ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਭਾਰਤ ਸਰਕਾਰ ਵੀ ਚੌਕਸ,ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਘਬਰਾਉਣ ਦੀ ਲੋੜ ਨਹੀਂ

Rajneet Kaur

Leave a Comment