channel punjabi
Canada News North America

ਅਲਬਰਟਾ ਵਿੱਚ ਵਧੇ ਕੋਰੋਨਾ ਦੇ ਮਾਮਲੇ, ਪ੍ਰੀਮੀਅਰ ਨੇ ਸਖ਼ਤੀ ਕਰਨ ਦੀ ਦਿੱਤੀ ਚਿਤਾਵਨੀ

ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਵੇਖ ਸਰਕਾਰਾਂ ਹੁਣ ਸਖਤੀ ਦੇ ਮੂਡ ਵਿਚ ਨਜ਼ਰ ਆ ਰਹੀਆਂ ਹਨ । ਅਲਬਰਟਾ ਵਿੱਚ ਬੀਤੇ ਕੁਝ ਦਿਨਾਂ ਦੌਰਾਨ ਕੋਰੋਨਾ ਦੇ ਮਾਮਲੇ ਇੱਕਦਮ ਤੇਜ਼ੀ ਨਾਲ ਵਧੇ ਹਨ, ਇਸ ਤੋਂ ਬਾਅਦ ਸੂਬੇ ਦੇ ਪ੍ਰੀਮੀਅਰ ਨੇ ਸਖ਼ਤੀ ਕਰਨ ਦੀ ਚਿਤਾਵਨੀ ਦਿੱਤੀ ਹੈ।

ਅਲਬਰਟਾ ਨੇ ਐਤਵਾਰ ਨੂੰ ਕੋਵਿਡ-19 ਦੇ 991 ਵਾਧੂ ਮਾਮਲਿਆਂ ਦੇ ਨਾਲ-ਨਾਲ ਛੇ ਹੋਰ ਮੌਤਾਂ ਦੀ ਪੁਸ਼ਟੀ ਕੀਤੀ।ਇਸ ਤੋਂ ਬਾਅਦ ਪ੍ਰੀਮੀਅਰ ਜੇਸਨ ਕੈਨੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਲਬਰਟੈਨਸ ਜਨਤਕ ਸਿਹਤ ਦੀਆਂ ਸਿਫਾਰਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਸਰਕਾਰ ਸਖ਼ਤ ਨਿਯਮ ਲਾਗੂ ਕਰੇਗੀ।

ਇੱਕ ਟੀਵੀ ਪ੍ਰੋਗਰਾਮ ਵਿਚ ਕੈਨੀ ਨੇ ਕਿਹਾ ਕਿ ‘ਸੂਬਾ ਸਿੱਖਿਆ ਅਤੇ ਵਿਅਕਤੀਗਤ ਜ਼ਿੰਮੇਵਾਰੀ’ ‘ਤੇ ਕੇਂਦ੍ਰਿਤ ਰਿਹਾ ਹੈ । ਜੇਕਰ ਮਹਾਂਮਾਰੀ ਦਾ ਪ੍ਰਬੰਧਨ ਕਰਨ ਦੀ ਗੱਲ ਆਉਂਦੀ ਹੈ ਤਾਂ ਕੋਰੋਨਾ ਦਾ ਵੱਧਦਾ ਅੰਕੜਾ ਚਿੰਤਾ ਦਾ ਵੱਡਾ ਵਿਸ਼ਾ ਹੈ । ਕੈਨੀ ਨੇ ਕਿਹਾ, “ਅਲਬਰਟਾ ਦਾ ਅਸਲ ਵਿੱਚ ਉਹ ਸਭਿਆਚਾਰ ਹੈ ਜਿਸ ਨੂੰ ਮੈਂ ਜ਼ਿੰਮੇਵਾਰ ਆਜ਼ਾਦੀ ਕਹਿੰਦਾ ਹਾਂ। ਅਲਬਰਟਾ ਦੇ ਚੰਗੇ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਕੈਨੀ ਨੇ ਕਿਹਾ ਕਿ ਅਸੀਂ ਦੂਜੇ ਵੱਡੇ ਸੂਬਿਆਂ ਨਾਲੋਂ ਕੋਵਿਡ ਪੀਰੀਅਡ ਦੇ ਪਹਿਲੇ ਸੱਤ ਜਾਂ ਅੱਠ ਮਹੀਨਿਆਂ ਦੌਰਾਨ ਬਚਾਅ ਅਤੇ ਸਾਵਧਾਨੀਆਂ ਪੱਖੋਂ ਕਾਮਯਾਬ ਰਹੇ । ਲਾਗਾਂ, ਹਸਪਤਾਲ ਵਿੱਚ ਦਾਖਲ ਹੋਣ ਅਤੇ ਕੋਵਿਡ ਮੌਤਾਂ ਬਿਲਕੁਲ ਹੇਠਲੇ ਪੱਧਰ ਤੇ ਸਨ । ਮੈਨੂੰ ਖੁਸ਼ੀ ਹੈ ਕਿ ਅਸੀਂ ਏਥੇ ਔਖੇ ਸਮੇਂ ਵਿਚ ਕਾਮਯਾਬ ਰਹੇ ਹਾਂ, ਪਰ ਹੁਣ ਅਸੀਂ ਵੇਖਦੇ ਹਾਂ ਕਿ ਮਾਮਲਿਆਂ ਵਿੱਚ ਇੱਕਦਮ ਤੇਜ਼ੀ ਆਈ ਹੈ। ਹਸਪਤਾਲ ਵਿਚ ਦਾਖਲ ਹੋਣ ਵਾਲੇ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਲਾਪ੍ਰਵਾਹੀ ਅਤੇ ਢਿੱਲ ਨੂੰ ਦਰਸਾਉਂਦੇ ਹਨ

ਪ੍ਰੀਮੀਅਰ ਜੈਸਨ ਕੈਨੀ ਨੇ ਪਾਰਟੀਆਂ ਕਰਨ ਵਾਲਿਆਂ ਨੂੰ ਗੱਲਾਂ-ਗੱਲਾਂ ਵਿੱਚ ਸਖਤ ਸੰਦੇਸ਼ ਵੀ ਦੇ ਦਿੱਤਾ।

ਐਤਵਾਰ ਨੂੰ ਹਸਪਤਾਲ ਵਿਚ ਹੁਣ 262 ਅਲਬਰਟੈਨਜ਼ ਹਨ, ਜਿਨ੍ਹਾਂ ਵਿਚੋਂ 58 ਸਖਤ ਦੇਖਭਾਲ ਅਧੀਨ ਹਨ। ਸ਼ਨੀਵਾਰ ਦੇ ਮੁਕਾਬਲੇ, ਹਸਪਤਾਲ ਵਿਚ ਛੇ ਹੋਰ ਐਲਬਰਟਾਨਾਂ ਅਤੇ ਚਾਰ ਹੋਰ ਜੋ ਸਖਤ ਨਿਗਰਾਨੀ ਹੇਠ ਹਨ, ਦਾ ਵਾਧਾ ਹੈ ।

ਐਤਵਾਰ ਤੱਕ ਸੂਬੇ ਵਿਚ ਕੋਵਿਡ-19 ਦੇ 9,618 ਸਰਗਰਮ ਮਾਮਲੇ ਹਨ। ਐਤਵਾਰ ਦੀਆਂ ਛੇ ਮੌਤਾਂ – ਇਹ ਸਾਰੇ ਨਿਰੰਤਰ ਦੇਖਭਾਲ ਕੇਂਦਰਾਂ ਜਾਂ ਹਸਪਤਾਲਾਂ ਵਿੱਚ ਫੈਲਣ ਨਾਲ ਜੁੜੇ ਹੋਏ ਹਨ। ਅਲਬਰਟਾ ਦੀ ਕੋਰੋਨਾ ਕਾਰਨ ਮੌਤ ਸੰਖਿਆ 407 ਹੋ ਗਈ ਹੈ।

ਕੈਨੀ ਨੇ ਸਾਫ ਕੀਤਾ ਹੈ ਕਿ ਜੇਕਰ ਅੰਕੜਾ ਵਧਦਾ ਰਿਹਾ ਅਲਬਰਟਾ ਦੇ ਲੋਕਾਂ ਨੇ ਸਾਵਧਾਨੀਆਂ ਵਿਚ ਢਿੱਲ ਰੱਖੀਂ ਤਾਂ ਸਰਕਾਰ ਨੂੰ ਮਜਬੂਰਨ ਵਾਧੂ ਸਖਤੀ ਕਰਨੀ ਪੈਣੀ ਹੈ।

Related News

ਟੋਰਾਂਟੋ ਅਤੇ ਪੀਲ ਰੀਜਨ ਦੇ ਉੱਚ ਜੋਖਮ ਵਾਲੇ ਨੇਬਰਹੁੱਡ ਵਿੱਚ ਰਹਿੰਦੇ ਅਧਿਆਪਕ ਅਪ੍ਰੈਲ ਦੇ ਬਰੇਕ ਦੌਰਾਨ COVID-19 ਟੀਕਾ ਲਗਵਾਉਣ ਦੇ ਯੋਗ ਹੋਣਗੇ

Rajneet Kaur

ਦਿੱਲੀ ਪੁਲਸ ਨੇ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ‘ਚ 200 ਲੋਕਾਂ ਨੂੰ ਲਿਆ ਹਿਰਾਸਤ ‘ਚ

Rajneet Kaur

ਵੈਨਕੂਵਰ ਪੁਲਿਸ ਨੇ ਜਨਤਾ ਨੂੰ ਲਾਪਤਾ 80-ਸਾਲਾ ਵਿਅਕਤੀ ਨੂੰ ਲੱਭਣ ਲਈ ਕੀਤੀ ਮਦਦ ਦੀ ਮੰਗ

Rajneet Kaur

Leave a Comment