channel punjabi
International News USA

ਕੋਰੋਨਾ ਵਾਇਰਸ ਨੂੰ ਲੈ ਕੇ ਨਵਾਂ ਖੁਲਾਸਾ : ਇਸ ਸਾਲ ਦੇ ਅੰਤ ਤੱਕ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ !

ਕੋਰੋਨਾ ਦੀ ਦਹਿਸ਼ਤ ਵਿਚਾਲੇ ਅਮਰੀਕਾ ਤੋਂ ਇੱਕ ਚੰਗੀ ਖਬਰ ਉਭਰ ਕੇ ਸਾਹਮਣੇ ਆਈ ਹੈ । ਪ੍ਰਮੁੱਖ ਦਵਾਈ ਕੰਪਨੀਆਂ ਫਾਈਜ਼ਰ ਅਤੇ ਬਾਇਓਨਟੇਕ ਦੁਆਰਾ ਵਿਕਸਿਤ ਕੀਤੇ ਜਾ ਰਹੇ ਨਵੇਂ ‘ਕੋਵਿਡ ਟੀਕੇ’ ਨੂੰ ਸਭ ਕੁਝ ਠੀਕ ਹੋਣ ‘ਤੇ ‘ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ’ ‘ਚ ਉਪਲੱਬਧ ਕਰਵਾਉਣਾ ਸ਼ੁਰੂ ਕਰ ਦਿੱਤ ਜਾਵੇਗਾ। ਇਸ ਦੇ ਨਿਰਮਾਤਾਵਾਂ ‘ਚੋਂ ਇਕ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਹਫਤੇ ਬਾਇਓਨਟੇਕ ਅਤੇ ਸਹਿ-ਨਿਰਮਾਤਾ ਫਾਈਜ਼ਰ ਨੇ ਕਿਹਾ ਸੀ ਕਿ ਉਸ ਦੇ ਟੀਕੇ ਦਾ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਹ 90 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ‘ਚ ਕਾਰਗਾਰ ਹੋ ਸਕਦਾ ਹੈ।

ਲਗਭਗ 43,000 ਲੋਕਾਂ ਨੇ ਜਾਂਚ ‘ਚ ਹਿੱਸਾ ਲਿਆ ਸੀ। ਬਾਇਓਨਟੇਕ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਉਗੁਰ ਸਾਹਿਨ ਅਨੁਸਾਰ,’ਅਗਲੇ ਸਾਲ ਅਪ੍ਰੈਲ ਤੱਕ ਦੁਨੀਆਭਰ ‘ਚ 30 ਕਰੋੜ ਤੋਂ ਜ਼ਿਆਦਾ ਖੁਰਾਕਾਂ ਉਪਲੱਬਧ ਕਰਵਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਸਾਡੀ ਮਦਦ ਕਰੇਗਾ ਕਿਉਂਕਿ ਗਰਮੀ ‘ਚ ਇਨਫੈਕਸ਼ਨ ਦਰ ਘੱਟ ਹੋ ਜਾਵੇਗੀ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅਗਲੇ ਸਾਲ ਸਰਦੀਆਂ ਤੋਂ ਪਹਿਲਾਂ ਟੀਕਾਕਰਣ ਦੀ ਉਚ ਦਰ ਨੂੰ ਹਾਸਲ ਕਰ ਲਈਏ।’

ਉਨ੍ਹਾਂ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਚੱਲਦਾ ਰਿਹਾ ਤਾਂ ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ ‘ਚ ਟੀਕਾ ਉਪਲੱਬਧ ਕਰਵਾਇਆ ਜਾਣਾ ਸ਼ੁਰੂ ਹੋ ਜਾਵੇਗਾ। ਸਾਹਿਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਟੀਕਾ ਲੋਕਾਂ ਵਿਚਾਲੇ ਇਨਫੈਕਸ਼ਨ ਨੂੰ ਘੱਟ ਕਰ ਦੇਵੇਗਾ ਅਤੇ ਨਾਲ ਹੀ ਕਿਸੇ ਅਜਿਹੇ ਵਿਅਕਤੀ ‘ਚ ਲੱਛਣਾਂ ਨੂੰ ਵਿਕਸਿਤ ਹੋਣ ਤੋਂ ਰੋਕੇਗਾ ਜਿਨ੍ਹਾਂ ਨੇ ਟੀਕਾ ਲਗਵਾ ਲਿਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਸ ਤਰ੍ਹਾਂ ਦੇ ਪ੍ਰਭਾਵੀ ਟੀਕੇ ਦੁਆਰਾ ਲੋਕਾਂ ਵਿਚਾਲੇ ਇਨਫੈਕਸ਼ਨ ਫੈਲਣਾ ਬੰਦ ਹੋਣ ਦੀ ਉਮੀਦ ਹੈ।
ਦੱਸ ਦੇਈਏ ਕਿ ਪਿਛਲੇ 10 ਮਹੀਨਿਆਂ ਦੌਰਾਨ ‘ਚਾਇਨਾ ਵਾਇਰਸ” ਮਹਾਂਮਾਰੀ ਨੇ ਅਮਰੀਕਾ, ਇਟਲੀ, ਬ੍ਰਾਜ਼ੀਲ ਫਰਾਂਸ, ਰਸ਼ੀਆ, ਮੈਕਸੀਕੋ, ਚੀਨ, ਭਾਰਤ, ਇੰਗਲੈਂਡ ਕੋਰੋਨਾ ਦਾ ਖਾਸਾ ਅਸਰ ਦੇਖਣ ਨੂੰ ਮਿਲਿਆਹੇ। ਅਮਰੀਕਾ ਵਿਚ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਢਾਈ ਲੱਖ ਤੋਂ ਪਾਰ ਜਾ ਪਹੁੰਚੀ ਹੈ। ਭਾਰਤ ਵਿੱਚ 1 ਲੱਖ 30 ਹਜ਼ਾਰ ਅਤੇ ਬ੍ਰਾਜੀਲ ਵਿੱਚ 1 ਲੱਖ 60 ਹਜ਼ਾਰ ਤੋਂ ਵੱਧ0 ਲੋਕੀ ਕੋਰੋਨਾ ਦਾ ਸ਼ਿਕਾਰ ਹੋ ਕੇ ਜਾਣ ਗੁਆ ਚੁੱਕੇ ਹਨ।

Related News

ਭਾਰਤੀ ਮੂਲ ਦੀ ਮਾਲਾ ਅਡਿਗਾ ਨੂੰ ਜੋਅ ਬਾਇਡੇਨ ਨੇ ਦਿੱਤੀ ਅਹਿਮ ਜ਼ਿੰਮੇਵਾਰੀ

Vivek Sharma

ਗੁਰਦੁਆਰਾ ਕਮੇਟੀ ਨੇ ਸ਼ਰਧਾਲੂਆਂ ਨੂੰ ਕੀਤੀ ਇਕਾਂਤਵਾਸ ਲਈ ਅਪੀਲ

Vivek Sharma

ਅੱਤਵਾਦੀ ਹਮਲੇ 9/11 ਦੀ 19ਵੀਂ ਬਰਸੀ ਮੌਕੇ ਨੀਲੀ ਰੋਸ਼ਨੀ ਨਾਲ US ਨੇ ਦਿਤਾ ਇਹ ਸੰਦੇਸ਼

Rajneet Kaur

Leave a Comment