channel punjabi
International News USA

JACKPOT : ਬੰਦੇ ਦੀ ਰਾਤੋ-ਰਾਤ ਬਦਲੀ ਕਿਸਮਤ, ਬਣ ਗਿਆ ਅਰਬਾਂਪਤੀ

ਡੇਟ੍ਰਾਇਟ : ਰੱਬ ਜਦੋਂ ਮਿਹਰਬਾਨ ਹੁੰਦਾ ਹੈ ਤਾਂ ਉਹ ਕਿਸ ਹੱਦ ਤਕ ਮਿਹਰਬਾਨੀ ਕਰੇਗਾ ਇਸਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਅਮਰੀਕਾ ਵਿਚ ਇਕ ਵਿਅਕਤੀ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਸਦੀ ਕਿਸਮਤ ਰਾਤੋ-ਰਾਤ ਅਜਿਹੀ ਪਲਟੇਗੀ ਕਿ ਉਹ ਅਰਬਪਤੀ ਬਣ ਜਾਵੇਗਾ। ਇਸਨੂੰ ਰੱਬ ਦੀ ਮਿਹਰ ਹੀ ਕਹਾਂਗੇ ਕਿ ਮਿਸ਼ੀਗਨ ਦੇ ਰਹਿਣ ਵਾਲੇ ਵਿਅਕਤੀ ਨੇ ਬੀਤੇ ਦਿਨੀਂ 1 ਅਰਬ ਡਾਲਰ (ਲਗਭਗ 7300 ਕਰੋੜ ਰੁਪਏ) ਦੀ ਲਾਟਰੀ ਜਿੱਤੀ। ਲਾਟਰੀ ਦਾ ਆਯੋਜਨ ਕਰਨ ਵਾਲਿਆਂ ਨੇ ਦੱਸਿਆ ਕਿ ਇਸ ਵਿਅਕਤੀ ਵਲੋਂ ਜਿੱਤੀ ਗਈ ਲਾਟਰੀ ਮੈਗਾ ਮਿਲੀਅਨਸ ਜੈਕਪਾਟ ਦੀ ਸਭ ਤੋਂ ਕੀਮਤੀ ਲਾਟਰੀ ਸੀ।

ਮੈਗਾ ਮਿਲੀਅਨਸ ਜੈਕਪਾਟ ਨਾਂ ਦੀ ਇਸ ਕੰਪਨੀ ਮੁਤਾਬਕ ਜੇਤੂ ਨੇ ਜਿਸ ਟਿਕਟ ਨੂੰ ਖਰੀਦਿਆ ਸੀ, ਉਸ ਨੂੰ 6 ਨੰਬਰ-4, 26, 42, 50, 60 ਅਤੇ 24 ਲਾਟਰੀ ਟਿਕਟ ਦੇ ਨਾਲ ਮੇਲ ਖਾ ਰਹੇ ਸਨ ਅਤੇ ਇਸ ਤਰ੍ਹਾਂ ਉਸ ਨੇ ਇਕ ਅਰਬ ਡਾਲਰ ਦਾ ਇਨਾਮ ਜਿੱਤਿਆ। ਜੇਤੂ ਟਿਕਟ ਨੋਵੀ ਦੇ ਡੇਟ੍ਰਾਇਟ ਉਪਨਗਰ ਵਿਚ ‘ਕ੍ਰੋਗਰ ਸਟੋਰ’ ਤੋਂ ਖਰੀਦਿਆ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਇਨਾਮੀ ਰਾਸ਼ੀ ਦਾ ਹੱਕਦਾਰ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ।

Related News

ਵੈਨਕੁਵਰ ਦੇ ਇਕ ਅਪਾਰਟਮੈਂਟ ਵਿਚ ਇਕ ਜੈਂਡਰ ਰੀਵੀਲ ਪਾਰਟੀ ਦੇ ਮੇਜ਼ਬਾਨ ਨੂੰ ਲੱਗਿਆ 2,300 ਡਾਲਰ ਦਾ ਜ਼ੁਰਮਾਨਾ

Rajneet Kaur

ਕੈਨੇਡਾ: ਕੋਵਿਡ 19 ਦੇ ਕੇਸ ਵਧਣ ਕਾਰਨ ਟਰੂਡੋ ਨੇ ਕੈਨੇਡੀਅਨਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

Rajneet Kaur

ਰਾਸ਼ਟਰਪਤੀ ਚੁਣੇ ਜਾਣ ਪਿੱਛੋਂ ਜੋਅ ਬਿਡੇਨ ਦਾ ਪਹਿਲਾ ਜਨ ਸੰਦੇਸ਼, ਅਮਰੀਕੀ ਏਕਤਾ ਦਾ ਦਿੱਤਾ ਸੁਨੇਹਾ

Vivek Sharma

Leave a Comment