channel punjabi
International News

ਰਾਸ਼ਟਰਪਤੀ ਚੁਣੇ ਜਾਣ ਪਿੱਛੋਂ ਜੋਅ ਬਿਡੇਨ ਦਾ ਪਹਿਲਾ ਜਨ ਸੰਦੇਸ਼, ਅਮਰੀਕੀ ਏਕਤਾ ਦਾ ਦਿੱਤਾ ਸੁਨੇਹਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੁਣੇ ਜਾਣ ਪਿੱਛੋਂ ਜੋਅ ਬਿਡੇਨ ਨੇ ਪਹਿਲੀ ਵਾਰ ਦੇਸ਼ ਦੀ ਜਨਤਾ ਦੇ ਨਾਂ ਸੰਬੋਧਨ ਕੀਤਾ । ਇਸ ਦੌਰਾਨ ਉਨ੍ਹਾਂ ਨੇ ਪੂਰੇ ਅਮਰੀਕਾ ਨੂੰ ਨਾਲ ਲੈ ਕੇ ਚੱਲਣ ਦਾ ਸੰਦੇਸ਼ ਦਿੱਤਾ । ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੰਚ ‘ਤੇ ਮੌਜੂਦ ਜੋਅ ਬਿਡੇਨ ਨੇ ਕਿਹਾ ਕਿ ਇਹ ਜ਼ਖ਼ਮਾਂ ਨੂੰ ਭਰਨ ਦਾ ਸਮਾਂ ਹੈ।
ਦੱਸਣਯੋਗ ਹੈ ਕਿ ਅਜੇ ਤਕ ਬਿਡੇਨ ਦੇ ਰਾਸ਼ਟਰਪਤੀ ਚੁਣੇ ਜਾਣ ਦਾ ਰਸਮੀ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਪ੍ਰਮੁੱਖ ਮੀਡੀਆ ਅਦਾਰਿਆਂ ਨੇ ਉਨ੍ਹਾਂ ਦੀ ਜਿੱਤ ਦੀ ਗੱਲ ਕਹੀ ਹੈ।

ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਿਡੇਨ ਨੇ ਕਿਹਾ ਕਿ ਇਸ ਦੇਸ਼ ਦੀ ਜਨਤਾ ਨੇ ਜਵਾਬ ਦੇ ਦਿੱਤਾ ਹੈ। ਉਨ੍ਹਾਂ ਨੇ ਸਾਨੂੰ ਇਕ ਸਾਫ਼ ਜਿੱਤ ਦਿੱਤੀ ਹੈ, ਇਕ ਸੰਤੁਸ਼ਟੀਪੂਰਨ ਜਿੱਤ ਦਿੱਤੀ ਹੈ। ਅਸੀਂ ਸਾਫ ਦੇਖ ਸਕਦੇ ਹਾਂ ਕਿ ਅਮਰੀਕਾ ਦੇ ਲੋਕਾਂ ਵਿਚ ਅਤੇ ਦੁਨੀਆ ਭਰ ਵਿਚ ਕਿਸ ਤਰ੍ਹਾਂ ਖ਼ੁਸ਼ੀ ਦੀ ਲਹਿਰ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੈਂ ਅਮਰੀਕਾ ਨੂੰ ਰੈੱਡ-ਬਲੂ ਨਹੀਂ ਯੂਨਾਈਟਿਡ ਸਟੇਟ ਦੀ ਤਰ੍ਹਾਂ ਦੇਖਾਂਗਾ। ਮੈਂ ਅਜਿਹਾ ਰਾਸ਼ਟਰਪਤੀ ਬਣਾਂਗਾ ਜੋ ਲੋਕਾਂ ਨੂੰ ਵੰਡਣ ਨਹੀਂ ਜੋੜਨ ਦਾ ਕੰਮ ਕਰੇਗਾ। ਜੋ ਰੈੱਡ ਸਟੇਟ ਜਾਂ ਬਲੂ ਸਟੇਟ ਦੀ ਤਰ੍ਹਾਂ ਨਹੀਂ ਸਗੋਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਤਰ੍ਹਾਂ ਦੇਖੇਗਾ। ਉਨ੍ਹਾਂ ਆਪਣੇ ਭਾਸ਼ਣ ਵਿਚ ਡੋਨਾਲਡ ਟਰੰਪ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਡੋਨਾਲਡ ਟਰੰਪ ਸਮਰਥਕ ਕਿਸ ਤਰ੍ਹਾਂ ਨਿਰਾਸ਼ ਹੋਏ ਹਨ, ਮੈਂ ਵੀ ਕਈ ਵਾਰ ਹੋਇਆ ਹਾਂ ਪ੍ਰੰਤੂ ਸਾਨੂੰ ਇਕ-ਦੂਜੇ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ। ਆਪਸੀ ਗਰਮਾਗਰਮੀ ਨੂੰ ਘੱਟ ਕਰ ਕੇ ਇਕੱਠੇ ਕੰਮ ਕਰਨਾ ਚਾਹੀਦਾ ਹੈ। ਅਸੀਂ ਵਿਰੋਧੀ ਹਾਂ, ਦੁਸ਼ਮਣ ਨਹੀਂ।

Related News

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕੁਝ ਸਮੇਂ ਲਈ ਪੜ੍ਹਾਈ ਬੰਦ ਕਰਨ ਦੀ ਕੀਤੀ ਮੰਗ

Vivek Sharma

ਓਨਟਾਰੀਓ ਵਿੱਚ ਕੋਵਿਡ -19 ਦੇ 1500 ਤੋਂ ਵੱਧ ਨਵੇਂ ਕੇਸ ਆਏ ਸਾਹਮਣੇ

Rajneet Kaur

ਮਰਹੂਮ ਸਰਦੂਲ ਸਿਕੰਦਰ ਨਮਿਤ ਸ਼ਰਧਾਂਜਲੀ ਸਮਾਗਮ, ਨਾਮੀ ਕਲਾਕਾਰਾਂ ਸਮੇਤ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Vivek Sharma

Leave a Comment