channel punjabi
International News

BIG NEWS : ਅਫ਼ਗਾਨਿਸਤਾਨ ਵਿਚ ਤਿੰਨ ਧਮਾਕੇ,8 ਦੀ ਮੌਤ, ਅਨੇਕਾਂ ਜ਼ਖ਼ਮੀ

ਕਾਬੁਲ : ਅਫ਼ਗਾਨਿਸਤਾਨ ਦੇ ਗਜਨੀ ਸ਼ਹਿਰ ‘ਚ ਐਤਵਾਰ ਨੂੰ ਰਿਹਾਇਸ਼ੀ ਇਲਾਕਿਆਂ ‘ਚ ਤਿੰਨ ਮੋਰਟਾਰ ਦਾਗੇ ਜਾਣ ਮਗਰੋਂ ਅੱਠ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਸੂਬਾਈ ਪੁਲਿਸ ਦੇ ਬੁਲਾਰੇ ਵਾਹਿਦੁੱਲਾ ਜੁਮਾ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਐਤਵਾਰ ਸ਼ਾਮ ਨੂੰ ਗਜਨੀ ਸ਼ਹਿਰ ‘ਚ ਨਵਾਂ ਆਬਾਦ ਇਲਾਕੇ ‘ਚ ਰਿਹਾਇਸ਼ੀ ਮਕਾਨਾਂ ਨੇੜੇ ਤਿੰਨ ਮੋਰਟਾਰ ਦਾਗੇ ਗਏ। ਧਮਾਕਾ ਇੰਨਾ ਤੇਜ਼ ਸੀ ਕਿ ਇਸ ਦੌਰਾਨ ਅੱਠ ਆਮ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਫ਼ਗਾਲਿਸਤਾਨ ਦੇ ਕਾਬੁਲ ‘ਚ ਇਕ ਵੱਡਾ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ‘ਚ ਇਕ ਸਾਬਕਾ ਨਿਊਜ਼ ਐਂਕਰ ਸਮੇਤ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਨੇ ਦੱਸਿਆ ਸੀ ਕਿ ਇਸ ਧਮਾਕੇ ‘ਚ ਕਾਬੁਲ ਦੇ ਇਕ ਸਾਬਕਾ ਨਿਊਜ਼ ਐਂਕਰ ਯਤ ਸਿਆਵਾਸ਼ ਦੀ ਮਕਰਾਇਨ-ਏ-ਚਾਰ ਖੇਤਰ ‘ਚ ਇਕ ਧਮਾਕੇ ‘ਚ ਮੌਤ ਹੋ ਗਈ ਸੀ।
ਫਿਲਹਾਲ ਅਫਗਾਨਿਸਤਾਨ ਦੇ ਵੱਡੇ ਸ਼ਹਿਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

Related News

ਕੋਰੋਨਾ ਵਾਇਰਸ ਬਾਰੇ ਇਕ ਹੋਰ ਨਵਾ ਖੁਲਾਸਾ, ਜਾਪਾਨ ਤੇ ਕੰਬੋਡੀਆ ਲੈਬ ‘ਚ ਰੱਖੇ ਗਏ ਚਮਗਾਦੜਾਂ ‘ਚ ਮਿਲਿਆ SARS Cov-2 ਵਾਇਰਸ

Rajneet Kaur

ਟੋਰਾਂਟੋ Pearson Airport ‘ਤੇ ਉੱਡ ਰਹੀਆਂ ਨੇ ਕੁਆਰੰਟੀਨ ਐਕਟ ਦੀਆਂ ਧੱਜੀਆਂ, ਯਾਤਰੀ ਸ਼ਰੇਆਮ ਕਰ ਰਹੇ ਨੇ ਨਿਯਮਾਂ ਦੀ ਉਲੰਘਣਾ, ਪੁਲਿਸ ਲਾਚਾਰ

Vivek Sharma

ਟੋਰਾਂਟੋ ਤੀਜੇ ਪੜਾਅ ‘ਚ ਜਲਦ ਹੋ ਸਕਦੈ ਦਾਖਲ

Rajneet Kaur

Leave a Comment