channel punjabi
Canada International News North America

ਕੈਨੇਡਾ: ਕੋਵਿਡ 19 ਦੇ ਕੇਸ ਵਧਣ ਕਾਰਨ ਟਰੂਡੋ ਨੇ ਕੈਨੇਡੀਅਨਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

ਓਟਾਵਾ: ਕੈਨੇਡਾ ‘ਚ ਕੋਵਿਡ 19 ਦੇ ਨਵੇਂ ਮਾਮਲੇ ਵੱਧਣ ‘ਤੇ ਕੈਨੇਡਾ ਸਰਕਾਰ  ਦੋ ਰੋਜ਼ਾ ਕੈਬਿਨਿਟ ਮੰਤਰੀਆਂ ਦੀ ਮੀਟਿੰਗ ਦੀ ਸ਼ੁਰੂਆਤ ਕਰਨਗੇ।

ਮੀਟਿੰਗ ਦਾ ਮਕਸਦ ਇਹ ਹੋਵੇਗਾ ਕਿ ਸੈਕੰਡ ਵੇਅ ਕੋਵਿਡ ਦੀ ਕੈਨੇਡਾ ਤੇ ਜਿਆਦਾ ਪ੍ਰਭਾਵ ਨਾ ਪਾਵੇ, ਤੇ ਆਮ ਲੋਕਾਂ ਨੂੰ ਬਚਾਇਆ ਜਾ ਸਕੇ। ਇਸੇ ਲਈ ਪਬਲਿਕ ਹੈਲਥ ਆਫੀਸਰਜ਼ ਵਲੋਂ ਕੈਨੇਡੀਅਨਾਂ ਨੂੰ ਇਹ ਚੇਤਾ ਕਰਵਾਇਆ ਜਾ ਰਿਹਾ ਹੈ ਕਿ ਉਹ ਕਿਸੇ ਵੀ ਹਾਲ ਵਿਚ ਆਪਣੇ ਸੁਰਖਿਆ ਪ੍ਰਬੰਧਾ ਨੂੰ ਢਿਲਾ ਨਾ ਛਡਣ, ਕਿਉਕਿ ਕੋਵਿਡ ਦਾ ਉਛਾਲ ਇਕ ਵਾਰ ਫਿਰ ਤੋਂ ਲੋਕਾਂ ਤੇ ਪ੍ਰਭਾਵ ਪਾ ਰਿਹਾ ਹੈ। ਖਾਸ ਕਰਕੇ ਅਗੇ ਠੰਢ ਆਉਣ ਵਾਲੀ ਹੈ ਤੇ ਅਜਿਹੇ ਦੇ ਵਿਚ ਜਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਇਸੇ ਲਈ ਸਰਕਾਰ ਵੀ ਆਪਣਾ ਸਾਰਾ ਧਿਆਨ ਮਹਾਂਮਾਰੀ ਤੋਂ ਬਚਣ ਤੇ ਅਰਥਚਾਰੇ ਨੂੰ ਬਚਾਉਣ ਵਾਲੇ ਪਾਸੇ ਲਗਾ ਰਹੀ ਹੈ।

ਦਸ ਦਈਏ ਕੀ 23 ਸਤੰਬਰ ਨੂੰ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿਚ ਕੋਵਿਡ ਦੀ ਦੂਜੀ ਲਹਿਰ ਵਲ ਧਿਆਨ ਕੇਂਦਰਿਤ ਕੀਤਾ ਜਾਣਾ ਜ਼ਰੂਰੀ ਹੋਵੇਗਾ। ਅਗਲਾ ਏਜੰਡਾ ਤਿਆਰ ਕਰਨ ਲਈ ਟਰੂਡੋ ਦੀ ਕੈਬਨਿਟ ਵਲੋਂ ਓਟਾਵਾ ਦੇ ਵਿਚ ਇਹ ਮੀਟਿੰਗ ਕੀਤੀ ਜਾ ਰਹੀ ਹੈ। ਇਹ ਬੰਦ ਕਮਰਾ ਮੀਟਿੰਗ ਹੋਵੇਗੀ।

ਟਰੂਡੋ ਨੇ ਕੈਨੇਡੀਅਨਾਂ ਨੂੰ ਇਕ ਵਾਰ ਫਿਰ ਤੋਂ ਆਪਣੇ ਹੱਥ ਧੋਣ ਤੇ ਮਾਸਕ ਪਾਉਣ ਦੀ ਅਪੀਲ ਕੀਤੀ, ਤਾਂ ਜੋ ਸੂਬਾਈ ਅਧਿਕਾਰੀਆਂ ਨੂੰ ਮੁੜ ਖੋਲਣ ਦੀਆਂ ਯੌਜਨਾਵਾਂ ਨੂੰ ਪਿਛੇ ਨਾ ਖਿਚਣ ਵਿਚ ਮਦਦ ਕੀਤੀ ਜਾ ਸਕੇ। ਇਸ ਮੀਟਿੰਗ ਦੌਰਾਨ ਕਈ ਕੈਬਨਿਟ ਮੰਤਰੀਆਂ ਨੇ ਕੈਨੇਡੀਅਨਾਂ ਦੀ ਸਿਹਤ ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਬਾਰੇ ਗਲ ਕੀਤੀ, ਕਿਉਕਿ ਆਰਥਿਕਤਾ ਦੀ ਸਿਹਤ ਕੈਨੇਡੀਅਨਾਂ ਦੀ ਸਿਹਤ ਨਾਲ ਜੁੜੀ ਹੋਈ ਹੈ।

Related News

ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਸਲਾਹ, ਹਾਲੇ ਨਾ ਆਓ ਕੈਨੇਡਾ !

Vivek Sharma

ਵਾਟਰਲੂ ਰੀਜਨਲ ਪੁਲਿਸ ਨੇ ਟਿਮ ਹੋਰਟੋਨਸ ਤੋਂ ਦਾਨ ਬਾਕਸ ਦੀ ਚੋਰੀ ਦੇ ਮਾਮਲੇ ‘ਚ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Rajneet Kaur

ਅਹਿਮਦਾਬਾਦ ‘ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ, ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ

Rajneet Kaur

Leave a Comment