channel punjabi
International News North America

ਅਹਿਮਦਾਬਾਦ ‘ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ, ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬੀਤੇ ਬੁੱਧਵਾਰ ਅਹਿਮਦਾਬਾਦ ‘ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕੀਤਾ। ਸਟੇਡੀਅਮ ਦਾ ਨਾਮ ਨਰਿੰਦਰ ਮੋਦੀ ਸਟੇਡੀਅਮ ਰੱਖਿਆ ਗਿਆ ਹੈ। ਕਾਂਗਰਸ ਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਨੂੰ ਸਰਦਾਰ ਪਟੇਲ ਦਾ ਅਪਮਾਨ ਦੱਸਿਆ ਹੈ। ਇਸ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਿਰਫ ਸਟੇਡੀਅਮ ਦਾ ਨਾਮ ਬਦਲਿਆ ਗਿਆ ਹੈ। ਜਦਕਿ ਖੇਡ ਕੰਪਲੈਕਸ ਸਰਦਾਰ ਵੱਲਭਭਾਈ ਪਟੇਲ ਦੇ ਨਾਮ ‘ਤੇ ਰਹੇਗਾ। ਖੇਡ ਮੰਤਰੀ ਕਿਰੇਨ ਰਿਜੀਜੂ ਨੇ ਬੁੱਧਵਾਰ ਨੂੰ ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਦਾ ਨਾਮਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਕਰਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਪੂਰਾ ਖੇਡ ਕੰਪਲੈਕਸ ਅਜੇ ਵੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੇ ਨਾਮ ‘ਤੇ ਹੈ। ਰਿਜੀਜੂ ਨੇ ਟਵੀਟ ਕਰਕੇ ਕਿਹਾ, ‘ਪੂਰੇ ਖੇਡ ਕੰਪਲੈਕਸ ਦਾ ਨਾਮ ਸਰਦਾਰ ਪਟੇਲ ਐਨਕਲੇਵ ਹੈ। ਸਿਰਫ਼ ਕ੍ਰਿਕਟ ਸਟੇਡੀਅਮ ਦਾ ਨਾਮ ਨਰਿੰਦਰ ਮੋਦੀ ਸਟੇਡੀਅਮ ਕੀਤਾ ਗਿਆ ਹੈ।

ਦਸ ਦਈਏ ਸਟੇਡੀਅਮ ‘ਚ ਇਕੋ ਵੇਲੇ 1.32 ਲੱਖ ਦਰਸ਼ਕ ਬੈਠ ਕੇ ਮੈਚ ਦਾ ਆਨੰਦ ਲੈ ਸਕਣਗੇ। ਸਟੇਡੀਅਮ ‘ਚ ਕ੍ਰਿਕਟ ਮੈਦਾਨ ਤੋਂ ਇਲਾਵਾਂ ਸਵਿਮਿੰਗ ਪੂਲ ਤੇ ਜਿੰਮ ਆਦਿ ਸਣੇ ਹੋਰ ਕਈ ਅਤਿ-ਆਧੁਨਿਕ ਸਹੂਲਤਾਂ ਮੌਜੂਦ ਹਨ।

Related News

ਕਿਊਬਿਕ ‘ਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਕਰਨਾ ਪੈ ਸਕਦੈ ਸਾਹਮਣਾ

Rajneet Kaur

ਈਰਾਨ ਨੇ ਟਰੰਪ ਦੇ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ, ਇੰਟਰਪੋਲ ਤੋਂ ਮੰਗੀ ਮਦਦ

team punjabi

ਨਹੀਂ ਮੰਨਦੇ ਲੋਕ, ਪਾਬੰਦੀਆਂ ਦੇ ਬਾਵਜੂਦ ਕੀਤੀ ਵੱਡੀ ਕਾਰ ਰੈਲੀ, ਉਡਾਈਆਂ ਪਾਬੰਦੀਆਂ ਦੀਆਂ ਧੱਜੀਆਂ

Vivek Sharma

Leave a Comment