channel punjabi
Canada International News North America Sticky

ਈਰਾਨ ਨੇ ਟਰੰਪ ਦੇ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ, ਇੰਟਰਪੋਲ ਤੋਂ ਮੰਗੀ ਮਦਦ

ਤਹਿਰਾਨ: ਈਰਾਨ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ, ਅਤੇ ਇੰਟਰਪੋਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਦਰਜਨਾਂ ਲੋਕਾਂ ਨੂੰ ਹਿਰਾਸਤ ‘ਚ ਲੈਣ ਲਈ ਮਦਦ ਦੀ ਮੰਗ ਕੀਤੀ ਸੀ । ਈਰਾਨ ਦਾ ਮੰਨਣਾ ਹੈ ਕਿ ਬਗਦਾਦ ‘ਚ ਇੱਕ ਚੋਟੀ ਦੇ ਈਰਾਨੀ ਜਰਨਲ ਨੂੰ ਡਰੋਨ ਹਮਲੇ ਨਾਲ ਮਾਰ ਗਿਰਾਇਆ ਸੀ। ਦੱਸ ਦਈਏ ਟਰੰਪ ਦੇ ਖ਼ਿਲਾਫ ਈਰਾਨ ਦੇ ਗ੍ਰਿਫਤਾਰੀ ਵਾਰੰਟ ਨੂੰ ਇੰਟਰਪੋਲ ਨੇ ਖਾਰਜ ਕਰ ਦਿੱਤਾ ਹੈ।
ਤਹਿਰਾਨ ਦੇ ਵਕੀਲ ਅਲੀ ਅਲਕਾਸਿਮਰ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ ਅਤੇ 30 ਤੋਂ ਵੱਧ ਹੋਰ ਲੋਕ 3 ਜਨਵਰੀ ਨੂੰ ਈਰਾਨ ‘ਤੇ ਹੋਏ ਹਮਲੇ ਵਿੱਚ ਸ਼ਾਮਿਲ ਸਨ, ਜਿਸ ਵਿੱਚ ਜਨਰਲ ਕਾਸਮ ਸੋਲੇਮਣੀ ਦੀ ਹੱਤਿਆ ਕੀਤੀ ਗਈ ਸੀ।

ਅਲਕਾਸਿਮਰ ਨੇ ਇਹ ਵੀ ਦੱਸਿਆ ਕਿ ਈਰਾਨ ਨੇ ਟਰੰਪ ਅਤੇ ਹੋਰਾਂ ਲਈ ਇੱਕ ‘ਲਾਲ ਨੋਟਿਸ’ ਦੀ ਮੰਗ ਵੀ ਕੀਤੀ । ਦੱਸ ਦਈਏ ਇਸ ਲਾਲ ਨੋਟਿਸ ਦੇ ਤਹਿਤ,ਸਥਾਨਕ ਅੀਧਕਾਰੀ ਦੇਸ਼ ਦੀ ਤਰਫ ਤੋਂ ਗ੍ਰਿਫਤਾਰੀਆਂ ਕਰਦੇ ਹਨ। ਨੋਟਿਸ ਮੁਲਕਾਂ ਦੇ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਜਾਂ ਹਵਾਲਗੀ ਕਰਨ ਲਈ ਮਜਬੂਰ ਨਹੀਂ ਕਰ ਸਕਦੇ, ਪਰ ਸਾਰਕਾਰੀ ਨੇਤਾਵਾਂ ਨੂੰ ਮੌਕੇ ‘ਤੇ ਪਾ ਸਕਦੇ ਹਨ ਅਤੇ ਸ਼ੱਕੀ ਲੋਕਾਂ ਦੀ ਯਾਤਰਾ ਸੀਮਤ ਕਰ ਸਕਦੇ ਹਨ।

ਉੱਥੇ ਹੀ ਇਰਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਬ੍ਰਾਇਨ ਹੁੱਕ ਨੇ ਗ੍ਰਿਫਤਾਰੀ ਵਾਰੰਟ ਨੂੰ ਖਾਰਜ ਕਰ ਦਿੱਤਾ ਹੈ। ਹੁੱਕ ਨੇ ਕਿਹਾ ਕਿ ਇਹ ਮਹਿਜ਼ ਇੱਕ ਪਬਲੀਸਿਟੀ ਸਟੰਟ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਈਰਾਨ ਦੇ ਇਸ ਗ੍ਰਿਫਤਾਰੀ ਵਾਰੰਟ ‘ਤੇ ਇੰਟਰਪੋਲ ਨੇ ਕਿਹਾ ਕਿ ਉਹ ਈਰਾਨ ਦੀ ਇਸ ਅਪੀਲ ‘ਤੇ ਵਿਚਾਰ ਨਹੀਂ ਕਰੇਗਾ।

Related News

ਪੀਲ ਜ਼ਿਲ੍ਹਾ ਸਕੂਲ ਬੋਰਡ ਦੇ ਅੱਧੇ ਐਲੀਮੈਂਟਰੀ ਵਿਦਿਆਰਥੀਆਂ ਨੇ ਆਨਲਾਈਨ ਲਰਨਿੰਗ ਦੀ ਕੀਤੀ ਚੋਣ

Rajneet Kaur

ਸ਼ਹੀਦ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਡਾਕਖਾਨੇ ਦਾ ਨਾਂ , ਅਮਰੀਕੀ ਸੰਸਦ ਕਰੇਗੀ ਸਨਮਾਨਿਤ

Vivek Sharma

RESIGNATION TRENDING : ਆਹ ਲਓ ਜੀ ਚੱਕੋ ਅਸਤੀਫ਼ਾ! ਮੈਂ ਵਿਦੇਸ਼ ਦੀ ਯਾਤਰਾ ਕੀਤੀ ਹੈ !

Vivek Sharma

Leave a Comment