channel punjabi
Canada International News North America

RESIGNATION TRENDING : ਆਹ ਲਓ ਜੀ ਚੱਕੋ ਅਸਤੀਫ਼ਾ! ਮੈਂ ਵਿਦੇਸ਼ ਦੀ ਯਾਤਰਾ ਕੀਤੀ ਹੈ !

ਕੋਰੋਨਾ ਮਹਾਮਾਰੀ ਦੇ ਚਲਦਿਆਂ ਲੱਗੀਆਂ ਯਾਤਰਾ ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲੇ ਕੈਨੇਡਾ ਦੇ ਸਿਆਸੀ ਆਗੂਆਂ ਬਾਰੇ ਖੁਲਾਸਾ ਹੋਣ ਦਾ ਦੌਰ ਲਗਾਤਾਰ ਜਾਰੀ ਹੈ । ਖੁਲਾਸਾ ਹੋਣ ਤੋਂ ਬਾਅਦ ਇਹ ਸਿਆਸੀ ਆਗੂ ਆਪਣੀ ਸਾਖ ਬਚਾਉਣ ਲਈ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਨੇ । ਕੈਨੇਡਾ ਵਿੱਚ ਇਸ ਸਮੇਂ ਸਿਆਸੀ ਆਗੂਆਂ ਦੇ ਅਸਤੀਫ਼ਿਆਂ ਦਾ ਹੜ ਆ ਚੁੱਕਾ ਹੈ। ਪਿਛਲੇ ਚਾਰ ਦਿਨਾਂ ਤੋਂ ਇਹੀ ਸਿਲਸਿਲਾ ਚਲ ਰਿਹਾ ਹੈ। ਜਿਸ ਕਿਸੇ ਦੀ ਵਿਦੇਸ਼ ਯਾਤਰਾ ਬਾਰੇ ਪਤਾ ਵੀ ਨਹੀਂ ਸੀ, ਉਹ ਆਪਣਾ ਅਸਤੀਫਾ ਭੇਜ ਕੇ ਇਸ ਦੀ ਜਾਣਕਾਰੀ ਦੇ ਰਿਹਾ ਹੈ !

ਇਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਦੋ ਲਿਬਰਲ ਸੰਸਦ ਮੈਂਬਰਾਂ ਨੇ ਕੋਰੋਨਾ ਦੀਆਂ ਸਖਤ ਯਾਤਰਾ ਪਾਬੰਦੀਆਂ ਦੇ ਬਾਵਜੂਦ ਹਾਲ ਹੀ ਵਿੱਚ ਵਿਦੇਸ਼ ਯਾਤਰਾ ਕਰਨ ਨੂੰ ਸਵੀਕਾਰ ਕਰਨ ਤੋਂ ਬਾਅਦ ਆਪਣੀ ਸਰਕਾਰ ਅਤੇ ਹਾਊਸ ਆਫ ਕਾਮਨਜ਼ ਦੀਆਂ ਭੂਮਿਕਾਵਾਂ ਤੋਂ ਅਸਤੀਫਾ ਦੇ ਦਿੱਤਾ ਹੈ। ਪਿਅਰੇਫਾਂਡਜ਼ — ਡੌਲਾਰਡ ਦੇ ਸੰਸਦ ਮੈਂਬਰ ਸਮੀਰ ਜ਼ੁਬੇਰੀ ਨੇ ਬਹੁ-ਸੰਮਤੀ ਦੀਆਂ ਆਪਣੀਆਂ ਭੂਮਿਕਾਵਾਂ ਤੋਂ ਅਸਤੀਫਾ ਦੇ ਦਿੱਤਾ ਹੈ ।

ਉਧਰ ਬਰੈਂਪਟਨ ਵੈਸਟ ਦੀ ਨੁਮਾਇੰਦਗੀ ਕਰਨ ਵਾਲੀ ਕਮਲ ਖੇੜਾ ਨੇ ਅੰਤਰ-ਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਇਹਨਾਂ ਤੋਂ ਇਲਾਵਾ ਤਿੰਨ ਹੋਰ ਲਿਬਰਲ ਸੰਸਦ ਮੈਂਬਰ ਵੀ 2020 ਵਿਚ ਵਿਦੇਸ਼ ਗਏ ਸਨ । ਇਹਨਾਂ ਬਾਰੇ ਹੁਣ ਖੁਲਾਸੇ ਹੋ ਰਹੇ ਹਨ ।

ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲਿਆਂ ਦੀ ਲਿਸਟ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ।
ਇਨ੍ਹਾਂ ਵਿਚ ਸ਼ਾਮਲ ਹਨ :- ਅਲੇਗਜ਼ੈਂਡਰਾ ਮੈਂਡੇਜ਼ : MP ਬ੍ਰੌਸਰਡ— ਸੇਂਟ-ਲਾਮਬਰਟ ਤੋਂ , ਲੀਨੇ ਬੇਸੈੱਟ : ਜੋ ਕਿ ਬਰੌਮ—ਮਿਸੀਸਕੋਈ ਦੀ ਨੁਮਾਇੰਦਗੀ ਕਰਦੇ ਅਤੇ ਪੈਟ੍ਰਸੀਆ ਲੱਟਾਂਜ਼ੀਓ : ਸੈਂਟ-ਲੋਓਨਾਰਡ — ਸੇਂਟ-ਮਿਸ਼ੇਲ ਲਈ ਚੁਣੇ ਗਏ ਹਨ ।
ਇਹਨਾਂ ਸਾਰੇ ਸਿਆਸੀ ਆਗੂਆਂ ਬਾਰੇ ਮੁੱਖ ਸਰਕਾਰ ਵ੍ਹਿਪ ਨੇ ਕਿਹਾ ਕਿ ਉਹਨਾਂ ਦਾ ਦਫਤਰ ਗਰਮੀਆਂ ਵਿਚ ਲਿਆਂਦੀਆਂ ਪੈਟ੍ਰਸੀਆ ਲੱਟਾਂਜ਼ੀਓ ਦੀਆਂ ਯਾਤਰਾਵਾਂ ਤੋਂ ਜਾਣੂ ਸੀ ਪਰ ਉਸਨੇ ਸਮੀਰ ਜ਼ੁਬੇਰੀ ਅਤੇ ਕਮਲ ਖੇੜਾ ਦੁਆਰਾ ਕੀਤੀਆਂ ਤਾਜ਼ਾ ਯਾਤਰਾਵਾਂ ਨੂੰ ਹਰੀ ਝੰਡੀ ਨਹੀਂ ਦਿੱਤੀ।

ਜ਼ੁਬੇਰੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਹਾਲ ਹੀ ਵਿੱਚ ਆਪਣੀ ਪਤਨੀ ਦੇ ਬੀਮਾਰ ਦਾਦਾ ਨੂੰ ਦੇਖਣ ਲਈ ਡੇਲਾਵੇਅਰ ਦੀ ਯਾਤਰਾ ਕੀਤੀ ਸੀ ਅਤੇ ਉਹ 31 ਦਸੰਬਰ ਨੂੰ ਵੀ ਵਾਪਸ ਪਰਤਿਆ ਸੀ।

ਸਿਆਸੀ ਆਗੂਆਂ ਦੇ ਅਸਤੀਫਿਆਂ ਤੋਂ ਬਾਅਦ ਇੱਕ ਗੱਲ ਸਾਫ ਹੈ ਕਿ ਇਨ੍ਹਾਂ ਲੋਕਾਂ ਨੇ ‘ਚੱਲਦੀਆਂ-ਚਲਾਈਆਂ’ ਹਨ, ਆਪਣੀ ਸਿਆਸੀ ਪਹੁੰਚ ਜਾਂ ਸਿਆਸੀ ਹੈਸੀਅਤ ਦਾ ਲਾਭ ਲੈਂਦੇ ਹੋਏ ਵਿਦੇਸ਼ ਯਾਤਰਾ ਕੀਤੀ ਹੈ, ਉਹ ਵੀ ਪਾਬੰਦੀਆਂ ਦੇ ਬਾਵਜੂਦ। ਸਵਾਲ ਇਹ ਹੈ ਕਿ, ਕੀ ਕਿਸੇ ਆਮ ਨਾਗਰਿਕ ਨੂੰ ਵਿਦੇਸ਼ ਜਾਣ ਲਈ ਇੰਨੀ ਜਲਦੀ ਮਨਜ਼ੂਰੀ ਮਿਲ ਸਕਦੀ ਸੀ ? ਜਦੋਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵਿਦੇਸ਼ ਨਾ ਜਾਣ ਦੀ ਅਪੀਲ ਕੀਤੀ ਹੋਵੇ, ਪਰ ਸਰਕਾਰ ਦੇ ਮੰਤਰੀ ਅਤੇ ਜਨਤਾ ਦੇ ਪ੍ਰਤੀਨਿਧੀ ਵਿਦੇਸ਼ ਜਾਣ ਲਈ ਕਿਉਂ ਉਤਾਵਲੇ ਹਨ ? ਅਜਿਹੇ ਕੁਝ ਹੋਰ ਵੀ ਸਵਾਲ ਨੇ ਜਿਨ੍ਹਾਂ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ।

ਇੱਕ ਹੋਰ ਹੈਰਾਨ ਕਰਨ ਵਾਲਾ ਤੱਥ ਜਿਹੜਾ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਆਪਣੇ ਵਿਦੇਸ਼ ਜਾਣ ਪਿੱਛੇ ਕੁਝ ਐਮ.ਪੀ. ਜਾਂ ਮੰਤਰੀਆਂ ਵੱਲੋਂ ਜਿਹੜਾ ਕਾਰਨ ਦੱਸਿਆ ਗਿਆ ਹੈ ਉਹ ਕਿਸੇ ਬੁਜ਼ੁਰਗ ਪਾਰਿਵਾਰਿਕ ਮੈਂਬਰ ਦਾ ਹਾਲ-ਚਾਲ ਪੁੱਛਣ ਦਾ ਦੱਸਿਆ ਗਿਆ ਹੈ। ਅਜੀਬ ਇੱਤਫਾਕ ਇਹ ਵੀ ਹੈ ਕਿ ਇਹ ਸਾਰੇ ਲੋਕ 31 ਦਸੰਬਰ ਤੱਕ ਆਪਣੇ ਬਜ਼ੁਰਗਾਂ ਦਾ ਹਾਲ ਚਾਲ ਪੁੱਛ ਕੇ ਵਾਪਸ ਵੀ ਆ ਗਏ, ਮਤਲਬ ਸਾਰਿਆਂ ਦੇ ਬਜ਼ੁਰਗ 31 ਦਸੰਬਰ ਤੱਕ ਪਹਿਲਾਂ ਨਾਲੋਂ ਬਹਿਤਰ ਮਹਿਸੂਸ ਕਰ ਰਹੇ ਸਨ । ਗੁਸਤਾਖੀ ਮੁਆਫ਼ !

Related News

ਅਮਰੀਕੀ ਰਾਸ਼ਟਰਪਤੀ ਚੋਣਾਂ : ਫੇਸਬੁੱਕ ਅਤੇ ਇੰਸਟਾਗ੍ਰਾਮ ਨੇ 2 ਮਿਲੀਅਨ ਤੋਂ ਵੱਧ ਇਤਰਾਜ਼ਯੋਗ ਇਸ਼ਤਿਹਾਰ ਕੀਤੇ ਰੱਦ!

Vivek Sharma

ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਟਰੰਪ ਦਾ ਇੱਕ ਹੋਰ ਫ਼ੈਸਲਾ ਪਲਟਿਆ, ਨਾਗਰਿਕਤਾ ਪ੍ਰੀਖਿਆ ਨੀਤੀ ‘ਚ ਕੀਤੀ ਤਬਦੀਲੀ

Vivek Sharma

ਅਲਬਰਟਾ ‘ਚ ਕੋਵਿਡ-19 ਦੀ ਸਥਿਤੀ ਗੰਭੀਰ, ਸੂਬਾ ਸਰਕਾਰ ਨੇ ਰੈੱਡ ਕਰਾਸ ਅਤੇ ਫੈਡਰਲ ਸਰਕਾਰ ਤੋਂ ਮੰਗੀ ਮਦਦ

Vivek Sharma

Leave a Comment