channel punjabi
Canada International News North America

ਗੈਸ ਲੀਕ ਕਾਰਨ ਕਈਆਂ ਘਰਾਂ ਨੂੰ ਕਰਵਾਇਆ ਖਾਲੀ, ਅਲਬਰਟਾ ‘ਚ ਐਮਰਜੈਂਸੀ ਚਿਤਾਵਨੀ

ਕੈਲਗਰੀ: ਬਲੈਕ ਡਾਇਮੰਡ ਦੇ ਨੇੜੇ ਰਹਿੰਦੇ ਲੋਕਾਂ ਨੂੰ ਗੈਸ ਲੀਕ ਹੋਣ ਕਾਰਨ ਬਾਹਰ ਕੱਢਿਆ ਜਾ ਰਿਹਾ ਹੈ। ਏਜੰਸੀ ਨੇ ਸਵੇਰੇ 10 ਵੱਜੇ ਚੇਤਾਵਨੀ ਜਾਰੀ ਕੀਤੀ ਹੈ। ‘ਗੈਸ ਲੀਕ’ ਕਾਰਨ ਬਲੈਕ ਡਾਇਮੰਡ ਨੇੜੇ ਰਹਿੰਦੇ ਲੋਕਾਂ ਨੂੰ ਵਿਸਫੋਟਕ ਖਤਰੇ ਬਾਰੇ ਐਮਰਜੈਂਸੀ ਚੇਤਾਵਨੀ ਦਿੱਤੀ ਗਈ ਸੀ। ਬਲੈਕ ਡਾਇਮੰਡ ਫਾਇਰ ਡਿਪਾਰਟਮੈਂਟ ਮੌਕੇ’ਤੇ ਮੌਜੂਦ ਹੈ ਅਤੇ ਪ੍ਰਭਾਵਿਤ ਸੰਪਤੀਆਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਿਹਾ ਹੈ।ਇਸ ਰਸਤੇ ਆਵਾਜਾਈ ਤੇ ਰੋਕ ਲਗਾ ਦਿਤੀ ਗਈ ਹੈ। ਬਲੈਕ ਡਾਇਮੰਡ ਦੇ ਨੇੜੇ ਯਾਤਰਾ ਕਰਨ ਵਾਲਿਆਂ ਨੂੰ ਹੋਰ ਰਸਤੇ ਤੋਂ ਜਾਣ ਲਈ ਕਿਹਾ ਗਿਆ ਹੈ।

ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਘਰਾਂ ਦੀ ਖਿੜਕੀਆਂ,ਦਰਵਾਜ਼ੇ ਬੰਦ ਕਰਨ ਲਈ ਕਿਹਾ ਗਿਆ ਹੈ।ਇਥੇ ਲਗਭਗ 3,000 ਲੋਕਾਂ ਦੇ ਘਰ ਹਨ ।ਅਧਿਕਾਰੀਆਂ ਨੇ ਗੈਸ ਲੀਕ ਹੋਣ ਦਾ ਕਾਰਨ ਦਸਦਿਆਂ ਕਿਹਾ ਹੈ ਕਿ ਇਕ ਵਾਹਨ ਸੀਮੈਂਟ ਬੈਰੀਅਰ ‘ਤੇ ਜੰਪ ਕਾਰਨ ਉਛਲ ਗਿਆ ਸੀ ਅਤੇ ਏਟੀਕੋ ਬਿਲਡਿੰਗ ਨਾਲ ਜੁੜੀ ਗੈਸ ਲਾਈਨ ‘ਚ ਟਕਰਾ ਗਿਆ ਸੀ।ਭਾਂਵੇ ਹੀ ਮੌਕੇ ਤੇ ਗੈਸ ਬੰਦ ਕਰ ਦਿਤੀ ਗਈ ਸੀ ਪਰ ਖਤਰਨਾਕ ਸਥਿਤੀ ਕਾਰਨ ਕਈ ਕਾਰੋਬਾਰਾਂ ਅਤੇ ਘਰਾਂ ਨੂੰ ਖਾਲੀ ਕਰਵਾ ਦਿਤਾ ਗਿਆ ਹੈ।

Related News

ਕੈਨੇਡਾ ਨੂੰ ਅਗਲੇ ਹਫ਼ਤੇ ਅਮਰੀਕਾ ਕੋਲੋਂ ਕੋਵਿਡ-19 ਵੈਕਸੀਨ ਦੀਆਂ 1·5 ਮਿਲੀਅਨ ਡੋਜ਼ਾਂ ਹੋਣਗੀਆਂ ਹਾਸਲ : ਡੈਨੀ ਫੋਰਟਿਨ

Vivek Sharma

ਯੂਕਨ ‘ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਈ ਦਰਜ, ਹੁਣ ਤੱਕ ਇੱਥੇ ਨਹੀਂ ਫੈਲਿਆ ਸੀ ਕੋਰੋਨਾ !

Vivek Sharma

RCMP ਨੇ ਮੈਰਿਟ ਦੇ ਨੇੜੇ 8 ਮਿਲੀਅਨ ਦੇ ਅਣਅਧਿਕਾਰਤ ਮਾਰਿਜੁਆਨਾ ਪੌਦੇ ਕੀਤੇ ਨਸ਼ਟ

Rajneet Kaur

Leave a Comment