channel punjabi
Canada International News North America Sticky

ਚੀਨ ਨੇ ਟਰੂਡੋ ਨੂੰ ਦਿੱਤੀ ਚਿਤਾਵਨੀ, ਕਿਹਾ ਗੈਰ-ਜ਼ਿੰਮੇਵਾਰਾਨਾ ਟਿਪਣੀਆਂ ਬੰਦ ਕਰਨ

ਓਟਾਵਾ: ਚੀਨ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਗੈਰ-ਜ਼ਿੰਮੇਵਾਰਾਨਾ ਟਿਪਣੀਆਂ ਬੰਦ ਕਰਨ ਦੀ ਚਿਤਾਵਨੀ ਦਿਤੀ ਹੈ। ਜਦੋਂ ਟਰੂਡੋ ਨੇ ਚੀਨ ‘ਚ ਦੋ ਕੈਨੇਡੀਅਨਾਂ ਖ਼ਿਲਾਫ ਜਾਸੂਸੀ ਦੇ ਮਾਮਲੇ ‘ਚ ਸ਼ੁਰੂ ਹੋਈ ਕਾਰਵਾਈ ਨੂੰ ਬਦਲੇ ਦੀ ਭਾਵਨਾ ਵਾਲੀ ਕਾਰਵਾਈ ਕਰਾਰ ਦਿੱਤਾ ਸੀ। ਚੀਨ ਨੇ ਕਿਹਾ ਹੈ ਕਿ ਜਾਸੂਸੀ ਦੇ ਦੋਸ਼ ਮੇਂਗ ਵਾਂਜ਼ੂ ਦੇ ਮਾਮਲੇ ਤੋਂ ਬਿਲਕੁਲ ਵੱਖਰੇ ਹਨ। ਮੇਂਗ ਵਾਂਜ਼ੂ ਨੂੰ ਇਰਾਨ ‘ਤੇ ਵਪਾਰਕ ਪਾਬੰਦੀਆਂ ਦੀ ਸੰਭਾਵਿਤ ੳਲੰਘਣਾ ਨਾਲ ਜੁੜੇ ਅਮਰੀਕੀ ਦੋਸ਼ਾਂ ‘ਤੇ ਦਸੰਬਰ 2018 ‘ਚ ਵੈਨਕੁਵਰ ‘ਚ ਗ੍ਰਿਫਤਾਰ ਕੀਤਾ ਸੀ। ਹੁਵਾਵੇ ਦੀ ਮੁੱਖ ਅਧਿਕਾਰੀ ਦੀ ਗ੍ਰਿਫਤਾਰੀ ਦੇ ਕੁਝ ਦਿਨਾਂ ਬਾਅਦ ਹੀ ਚੀਨ ਨੇ ਵੀ ਦੋ ਕੈਨੇਡੀਅਨਾਂ ਸਾਬਕਾ ਡਿਮਲੋਮੈਟ ਮਾਈਕ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਨੂੰ ਹਿਰਾਸਤ ‘ਚ ਲੈ ਲਿਆ , ਤੇ ਜਾਸੂਸੀ ਦਾ ਮੁਕੱਦਮਾ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸਾਰਾ ਮਾਮਲਾ ਉਦੋਂ ਭੜਕ ਉਠਿਆ ਜਦੋਂ ਟਰੂਡੋ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਸੀ ਕਿ ਚੀਨੀ ਅਧਿਕਾਰੀਆਂ ਨੇ ਕੋਵਰਿਗ ਤੇ ਸਪਾਇਰ ਦਾ ਮਾਮਲਾ ਮੇਂਗ ਨਾਲ ਜੋੜਿਆ ਹੈ। ਉਨ੍ਹਾਂ ਨੇ ਬੀਜਿੰਗ ਨੂੰ ‘ਮਨਮਾਨੀ ਹਿਰਾਸਤ’ ਖ਼ਤਮ ਕਰਨ ਲਈ ਕਿਹਾ ਸੀ। ਜਿਸ ਤੋਂ ਚੀਨ ਤਿਲਮਿਲਾ ਉਠਿਆ ਤੇ ਸੋਮਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜੀਅਨ ਨੇ ਕਿਹਾ ਕਿ ‘ਮਨਮਾਨੀ ਹਿਰਾਸਤ’ ਵਰਗੀ ਕੋਈ ਚੀਜ਼ ਨਹੀਂ ਹੈ।

ਉਨਾਂ ਕਿਹਾ ਕਿ ਚੀਨ ਸਬੰਧਿਤ ਕੈਨੇਡੀਅਨ ਨੇਤਾ ਨੂੰ ਅਪੀਲ ਕਰਦਾ ਹੈ ਕਿ ਉਹ ਕਾਨੂੰਨ ਦੇ ਸ਼ਾਸਨ ਦੀ ਭਾਵਨਾ ਦਾ ਦਿਲੋਂ ਸਤਿਕਾਰ ਕਰਨ, ਇਨ੍ਹਾਂ ਹੀ ਨਹੀਂ ਝਾਓ ਨੇ ਕਿਹਾ ਮੇਂਗ ਦਾ ਮਾਮਲਾ ਇੱਕ ਗੰਭੀਰ ਰਾਜਨਿਤਿਕ ਘਟਨਾ ਹੈ ਤੇ ਅਮਰੀਕਾ ਵਲੋਂ ਚੀਨੀ ਉੱਚ ਤਕਨੀਕ ਦੇ ਉਦਯੋਗਾਂ ਤੇ ਹੁਵਾਵੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦਾ ਹਿਸਾ ਹੈ। ਉਨਾਂ ਨੇ ਕਿਹਾ ਕਿ ਕੈਨੇਡਾ ਨੇ ਇਸ ‘ਚ ਯੂ.ਐਸ ਨਾਲ ਇੱਕ ਸਾਥੀ ਦੀ ਭੂਮਿਕਾ ਨਿਭਾਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਨੇ ਕਿਹਾ ਅਸੀ ਕੈਨੇਡਾ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਜਿੰਨੀਂ ਜਲਦੀ ਹੋ ਸਕੇ ਆਪਣੀਆਂ ਗਲਤੀਆਂ ਨੂੰ ਸੁਧਾਰਨ, ਮੇਂਗ ਵਾਂਜ਼ੂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਉਸ ਦੀ ਸੁਰੱਖਿਅਤ ਘਰ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ। ਫਿਲਹਾਲ ਚੀਨ ਜਿੱਥੇ ਪਹਿਲਾ ਅਮਰੀਕਾ ਨਾਲ ਫਿਰ ਭਾਰਤ ਨਾਲ ਉਲਝ ਰਿਹਾ ਸੀ ਉੱਥੇ ਹੀ ਹੁਣ ਕੈਨੇਡਾ ਨਾਲ ਵੀ ਤਲਖੀ ਭਰੇ ਰਵੀਏ ਨੂੰ ਅਪਣਾ ਰਿਹਾ ਹੈ। ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਇਸ ਦਾ ਕੀ ਜਵਾਬ ਦੇਣਗੇ ਇਹ ਤਾਂ ਹੁਣ ਸਮਾਂ ਹੀ ਦੱਸੇਗਾ।

Related News

ਕਿਸਾਨੀ ਅੰਦੋਲਨ ਨੂੰ ਕੀਤੀ ਹਮਾਇਤ : ਪੰਜਾਬ ਨਾਲ ਸਬੰਧਤ ਅਮਰੀਕਾ ਦੇ ਵੱਡੇ ਕਾਰੋਬਾਰੀ ਤੋਂ ਦਿੱਲੀ ਏਅਰਪੋਰਟ ’ਤੇ ਘੰਟਿਆਂ ਤੱਕ ਹੋਈ ਪੁੱਛਗਿੱਛ

Vivek Sharma

ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਤਾਬੜਤੋੜ ਸ਼ਬਦੀ ਹਮਲੇ

Vivek Sharma

ਕੈਨੇਡਾ ‘ਚ ਆਉਣ ਵਾਲੇ ਯਾਤਰੀਆਂ ਨੂੰ ਭਰਨਾ ਪੈ ਸਕਦੈ ਜ਼ੁਰਮਾਨਾ, ਜੇਕਰ 14 ਦਿਨ ਕੁਆਰੰਟਾਈਨ ਵਾਲੇ ਨਿਯਮ ਦੀ ਕਰਨਗੇ ਉਲੰਘਣਾ

Rajneet Kaur

Leave a Comment