channel punjabi
International News USA

ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਤਾਬੜਤੋੜ ਸ਼ਬਦੀ ਹਮਲੇ

ਰਿਪਬਲਿਕਨ ਅਤੇ ਡੈਮੋਕ੍ਰੇਟ ਉਮੀਦਵਾਰਾਂ ਵਿਚਾਲੇ ਸ਼ਬਦੀ ਜੰਗ ਹੋਈ ਤੇਜ਼

ਕਮਲਾ ਹੈਰਿਸ ਨੇ ਡੋਨਾਲਡ ਟਰੰਪ ‘ਤੇ ਮੁੜ ਕੀਤੇ ਤਿੱਖੇ ਸ਼ਬਦੀ ਹਮਲੇ

ਅਮਰੀਕੀਆਂ ਨੂੰ ਕੋਰੋਨਾ ਤੋਂ ਨਹੀਂ ਬਚਾ ਸਕਣਗੇ ਟਰੰਪ : ਕਮਲਾ ਹੈਰਿਸ

ਦੇਸ਼ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਦੇ ਸਕੇ ਟਰੰਪ : ਹੈਰਿਸ

ਕਮਲਾ ਹੈਰਿਸ ਬੋਲੀ, ਅਮਰੀਕੀਆਂ ਨੂੰ ਕੋਰੋਨਾ ਤੋਂ ਨਹੀਂ ਬਚਾ ਸਕਣਗੇ ਟਰੰਪ : ਕਮਲਾ

ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ ਅਤੇ ਇਹ ਲਗਾਤਾਰ ਤਿੱਖੀ ਹੁੰਦੀ ਜਾ ਰਹੀ ਹੈ

ਅਮਰੀਕਾ ‘ਚ ਵਿਰੋਧੀ ਧਿਰ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਤਿੱਖਾ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਕਿਹਾ ਕਿ ਟਰੰਪ ਅਮਰੀਕੀਆਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾ ਨਹੀਂ ਸਕਣਗੇ। ਭਾਰਤਵੰਸ਼ੀ ਹੈਰਿਸ ਨੇ ਟਰੰਪ ‘ਤੇ ਇਹ ਵੀ ਦੋਸ਼ ਲਾਇਆ ਕਿ ਚੀਨੀ ਸਰਕਾਰ ‘ਤੇ ਜਦੋਂ ਅਮਰੀਕਾ ਨੂੰ ਸਖ਼ਤ ਹੋਣ ਦੀ ਜ਼ਰੂਰਤ ਸੀ ਉਦੋਂ ਉਹ ਲੁਕ ਕੇ ਬੈਠ ਗਏ ਸਨ।

ਹੈਰਿਸ ਨੇ ਕਿਹਾ, ‘ਟਰੰਪ ਰਾਸ਼ਟਰਪਤੀ ਦੇ ਸਭ ਤੋਂ ਮੌਲਿਕ ਤੇ ਮਹੱਤਵਪੂਰਨ ਕੰਮ ‘ਚ ਅਸਫਲ ਰਹੇ ਹਨ। ਉਨ੍ਹਾਂ ਨੇ ਜੋ ਦਿਖਾਇਆ ਹੈ, ਉਸ ਨੂੰ ਅਸੀਂ ਕਾਨੂੰਨ ਦੇ ਪੇਸ਼ੇ ‘ਚ ਅਮਰੀਕੀ ਜਨਤਾ ਦੀ ਭਲਾਈ ਲਈ ਪੂਰੀ ਤਰ੍ਹਾਂ ਲਾਪਰਵਾਹੀ ਭਰੀ ਅਨਾਦਰ ਕਹਾਂਗੇ।’ ਸੱਤਾਧਾਰੀ ਰਿਪਬਲਕਿਨ ਪਾਰਟੀ ਦੇ ਕੌਮੀ ਸੰਮੇਲਨ ‘ਚ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਸਵੀਕਾਰ ਕਰਨ ਤੋਂ ਕੁਝ ਘੰਟੇ ਪਹਿਲਾਂ ਹੈਰਿਸ ਨੇ ਇਹ ਦੋਸ਼ ਲਾਏ।

ਉਨ੍ਹਾਂ ਨੇ ਕਿਹਾ, ‘ਤੁਹਾਨੂੰ ਇਸ ਮਹਾਮਾਰੀ ਬਾਰੇ ਕੀ ਸਮਝਾਉਣਾ। ਇਹ ਨਿਰਦਈ ਹੈ। ਤੁਸੀਂ ਟਵੀਟ ਨਾਲ ਇਸ ਨੂੰ ਰੋਕ ਨਹੀਂ ਸਕਦੇ। ਤੁਸੀਂ ਕਦੇ ਇਹ ਮਹਿਸੂਸ ਨਹੀਂ ਕੀਤਾ ਕਿ ਕੋਈ ਰਾਸ਼ਟਰਪਤੀ ਅਮਰੀਕਾ ਨੂੰ ਖ਼ਤਰਿਆਂ ਤੋਂ ਬਚਾਉਣ ਲਈ ਈਸ਼ਵਰ ਤੇ ਦੇਸ਼ ਦੀ ਸਹੁੰ ਖਾਂਧਾ ਹੈ। ਇਹ ਤੁਹਾਡਾ ਕਰਤਵ ਹੈ। ਸਾਡੀ ਰੱਖਿਆ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ।’ ਪਰ ਅਫਸੋਸ, ਤੁਸੀਂ ਸਾਰੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਸਾਬਤ ਹੋਏ ।

Related News

BIG NEWS : CERB ਦੀ ਅਦਾਇਗੀ ਲਈ ਮਿਲੇ ਪੱਤਰ ਦੀ ਚਿੰਤਾ ਨਾ ਕਰੋ : ਜਸਟਿਨ ਟਰੂਡੋ

Vivek Sharma

ਅਲਬਰਟਾ ਸਰਕਾਰ ਸੂਬੇ ‘ਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਕਰੇਗੀ ਸੀਮਿਤ, ਹੁਣ ਅਲਬਰਟਾ ਵਾਸੀਆਂ ਨੂੰ ਨੌਕਰੀਆਂ ‘ਚ ਮਿਲ ਸਕੇਗੀ ਪਹਿਲ

Rajneet Kaur

ਸਿੰਘੂ ਸਰਹੱਦ ਪ੍ਰਦਰਸ਼ਨ ਸਥਾਨ ‘ਤੇ ਅੰਦੋਲਨਕਾਰੀ ਕਿਸਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ, ਦਿੱਲੀ ਪੁਲਸ ਦੇ ਇਕ ਐੱਸ.ਐੱਚ.ਓ.ਜ਼ਖ਼ਮੀ

Rajneet Kaur

Leave a Comment