channel punjabi
Canada International News North America Sticky

ਟਰੰਪ ਦੀ ਲੋਕਪ੍ਰਿਅਤਾ ਘੱਟੀ ਦੇਖ, ਦੂਜੀ ਰੈਲੀ ਕੀਤੀ ਰੱਦ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੂਜੀ ਚੋਣ ਰੈਲੀ ਨੂੰ ਰੱਦ ਕਰ ਦਿਤਾ ਗਿਆ ਹੈ। ਟਰੰਪ ਅਭਿਆਨ ਦੇ ਮੁੱਖੀ  ਨੇ ਸ਼ਨੀਵਾਰ ਨੂੰ ਕਿਹਾ ਕਿ ਟੁਲਸਾ ਵਿੱਚ ਦੂਜੀ ਰੈਲੀ ਨੂੰ ਓਕਲਾਹੋਮਾ ਰੈਲੀ ਵਿੱਚ ਘੱਟ ਲੋਕਾਂ ਦੇ ਆਉਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਸੀ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਇਹ ਰੈਲੀ ਸਭ ਤੋਂ ਵੱਡੀ ਰੈਲੀ ਹੋਵੇਗੀ ਅਤੇ ਟਰੰਪ ਦੇ ਅਭਿਆਨ ਵਲੋਂ ਫ੍ਰੀ ਵਿੱਚ ਟਿੱਕਟਾਂ ਵੀ ਦਿੱਤੀਆਂ ਗਈਆਂ ਸਨ।

ਦਾਅਵਾ ਕੀਤਾ ਜਾ ਰਿਹਾ ਸੀ ਕਿ ਇਵੈਂਟ ਵਿੱਚ ਲੱਖਾਂ ਲੋਕ ਸ਼ਾਮਲ ਹੋਣਗੇ। ਟਰੰਪ ਦੇ ਅਭਿਆਨ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਓਕਲਾਹੋਮਾ ਦਾ ਬੀਓਕੇ ਸੈਂਟਰ ਸਟੇਡੀਅਮ ਛੋਟਾ ਹੋਵੇਗਾ। ਇਸ ਵਿੱਚ 19 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਪਰ 10 ਲੱਖ ਤੋਂ ਵੱਧ ਲੋਕਾਂ ਨੇ ਸਾਡੇ ਤੋਂ ਟਿਕਟਾਂ ਦੀ ਮੰਗ ਕੀਤੀ ਹੈ। ਦੱਸ ਦਈਏ ਅਜਿਹਾ ਕੁਝ ਨਾ ਹੋਇਆ, ਰੈਲੀ ਵਿੱਚ ਦਾਖਲ ਹੋਣ ਲਈ ਬਣੇ ਰਜਿਸਟਰ ਵਿੱਚ ਹਜ਼ਾਰਾਂ ਲੋਕਾਂ ਦੇ ਨਾਮ ਸਨ, ਪਰ ਸਟੇਡੀਅਮ ਦੇ ਅੰਦਰ ਘੱਟ ਲੋਕ ਦਿਖਾਈ ਦਿੱਤੇ। ਕੈਂਪੇਨ ਮੈਨੇਜਰ ਨੇ ਸ਼ਨੀਵਾਰ ਰਾਤ ਟਵੀਟ ਕਰਕੇ ਦੋਸ਼ ਲਗਾਇਆ ਕਿ ਮੀਡੀਆ ਕਵਰੇਜ ਤੋਂ ਪ੍ਰਭਾਵਿਤ ਹੋਏ ਪ੍ਰਦਰਸ਼ਨਕਾਰੀਆਂ ਨੇ ਰੈਲੀ ਵਿੱਚ ਸਮਰਥਕਾਂ ਨੂੰ ਜਾਣ ਨਹੀਂ ਦਿੱਤਾ।

ਟਰੰਪ ਦੀ ਦੂਜੀ ਰੈਲੀ ਟੁਲਸਾ ਦੇ ਸਟੇਡੀਅਮ ਵਿੱਚ ਹੋਣ ਵਾਲੀ ਸੀ । ਜਿਸ ਲਈ ਸਟੇਡੀਅਮ ਪਹਿਲਾਂ ਹੀ ਬੁੱਕ ਕਰ ਲਿਆ ਸੀ।ਇਸ ਰੈਲੀ ਵਿੱਚ ਉਪ-ਰਾਸ਼ਟਰਪਤੀ ਮਾਈਕ ਪੈਂਸ ਵੀ ਰੈਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਵਾਲੇ ਸਨ ।ਅਮਰੀਕਾ ਵਿੱਚ ਨਵੰਬਰ ਵਿੱਚ ਚੋਣਾਂ ਹੋਣੀਆਂ ਹਨ, ਪਰ ਦੇਖਿਆ ਜਾ ਰਿਹਾ ਹੈ ਕਿ ਟਰੰਪ ਦੀ ਲੋਕਪ੍ਰਿਅਤਾ ਘਟ ਰਹੀ ਹੈ।ਟਰੰਪ ਇਸ ਸਮੇਂ ਕਈ ਸਿਆਸੀ ਵਿਰੋਧ ਪ੍ਰਦਰਸ਼ਨਾਂ ਦਾ ਸਹਮਣਾ ਕਰ ਰਹੇ ਹਨ।
ਰੈਲੀ ਵਾਲੀ ਥਾਂ ਦੇ ਬਾਹਰ ਦੇ ਸਮਰਥਕਾਂ ਅਤੇ ਵਿਰੋਧੀਆਂ ਵਿੱਚ ਟਕਰਾਅ ਵੀ ਹੋਇਆ ਜਿਸ ਨਾਲ ਮਾਹੌਲ ਤਣਾਅਪੂਰਣ ਹੋ ਗਿਆ ਸੀ।ਪ੍ਰਦਰਸ਼ਨਕਾਰੀਆਂ ਨੇ ‘ਬਲੈਕ ਲਾਈਵਸ ਮੈਟਰ’ ਦੇ ਨਾਅਰੇ ਲਗਾਏ।ਕਈ ਰਸਤਿਆਂ ‘ਤੇ ਸੈਂਕੜੇ ਲੋਕਾਂ ਨੇ ਮੋਰਚਾ ਕੀਤਾ ਅਤੇ ਕਈ ਵਾਰ ਆਵਾਜਾਈ ਨੂੰ ਰੋਕਿਆ ਪਰ ਪੁਲਿਸ ਨੇ ਸ਼ਨੀਵਾਰ ਦੁਪਹਿਰ ਤੱਕ ਸਿਰਫ਼ ਇਕ ਵਿਅਕਤੀ ਦੀ ਗਿਰਫ਼ਤਾਰੀ ਦੀ ਜਾਣਕਾਰੀ ਦਿੱਤੀ ਹੈ।

Related News

ਕੈਨੇਡਾ-ਅਮਰੀਕਾ ਦੀ‌ ਸਰਹੱਦ ਖੋਲ੍ਹਣ ਬਾਰੇ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ : ਮੰਤਰੀ ਡੋਮਿਨਿਕ ਲੇਬਲੈਂਕ

Vivek Sharma

ਸਿਟੀ ਆਫ ਟੋਰਾਂਟੋ ਵੱਲੋਂ ਟੈਕਸੀ ਇੰਡਸਟਰੀ ਦੀ ਹਾਲਤ ਨੂੰ ਸੁਧਾਰਨ ਲਈ ਕੁੱਝ ਕੀਤੀਆਂ ਜਾ ਰਹੀਆਂ ਹਨ ਰੈਗੂਲੇਟਰੀ ਤਬਦੀਲੀਆਂ

Rajneet Kaur

ਖ਼ਬਰ ਖ਼ਾਸ : ਕੋਰੋਨਾ ਟੈਸਟਿੰਗ ਦੀ ਵਿਧੀ ਬਦਲ ਕੇ ਹੀ ਖਤਮ ਹੋਵੇਗੀ ਮਹਾਂਮਾਰੀ : ਰਿਸਰਚ

Vivek Sharma

Leave a Comment