channel punjabi
Canada International News North America

ਕੈਨੇਡਾ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਪੁਸ਼ਟੀ

ਕੈਨੇਡਾ:  ਕੈਨੇਡਾ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 113,911 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ । ਸੂਬਿਆਂ ਅਤੇ ਪ੍ਰਦੇਸ਼ਾਂ ‘ਚ ਕੁਲ ਮਿਲਾ ਕੇ 5,600 ਤੋਂ ਵੱਧ ਸਰਗਰਮ ਕੇਸ ਹਨ, ਜਿੰਨ੍ਹਾਂ ‘ਚੋਂ 99,355 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 8,919 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੈਨੇਡੀਅਨ ਚੈਰਿਟੀਜ਼ ਕੋਵਿਡ 19 ਪਾਬੰਦੀਆਂ ਕਾਰਨ ਫੰਡ ਇਕੱਠਾ ਕਰਨ ਅਤੇ ਉਨ੍ਹਾਂ ਦੇ ਚੱਲ ਰਹੇ ਸਮਾਗਮਾਂ ‘ਚ ਹਿੱਸਾ ਲੈਣ ‘ਚ ਵੱਡੀ ਗਿਰਾਵਟ ਦੇਖ ਰਹੇ ਹਨ ।

ਓਂਟਾਰੀਓ ‘ਚ ਐਤਵਾਰ ਨੂੰ 137 ਨਵੇਂ ਕੇਸ ਦਰਜ ਕੀਤੇ ਗਏ ਹਨ।

ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਐਤਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ ਵਿੱਚ 58 ਫੀਸਦ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕ ਸ਼ਾਮਲ ਹਨ।

ਕਿਊਬਿਕ ‘ਚ ਐਤਵਾਰ ਨੂੰ 169 ਨਵੇਂ ਮਾਮਲੇ ਸਾਹਮਣੇ ਆਏ ਹਨ। ਕਿਊਬਿਕ ਵਿੱਚ ਕੁਲ ਕੋਰੋਨਾ ਵਾਇਰਸ ਦੇ 55,583 ਕੇਸਾਂ ਦੀ ਪੁਸ਼ਟੀ ਹੋਈ ਹੈ।ਕਿਊਬਿਕ ‘ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 171 ਕੇਸ ਸਾਹਮਣੇ ਆਏ ਸਨ।ਕੋਵਿਡ 19 ਦੇ 58,414 ਸ਼ਿਕਾਰ ਹੋ ਚੁੱਕੇ ਹਨ ਅਤੇ ਇਥੈ ਮਰਨ ਵਾਲਿਆਂ ਦੀ ਗਿਣਤੀ 5,666 ਹੋ ਗਈ ਹੈ।

Related News

ਅਮਰੀਕੀ ਅਦਾਲਤ ਦਾ ਟਰੰਪ ਨੂੰ ਇੱਕ ਹੋਰ ਰਗੜਾ : ਵੀਜ਼ਾ ‘ਤੇ ਪਾਬੰਦੀਆਂ ਨੂੰ ਕੀਤਾ ਖ਼ਾਰਜ,ਪ੍ਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ

Vivek Sharma

ਕੈਨੇਡਾ : ਲੋਕਾਂ ਵੱਲੋਂ ਮਾਸਕ ਵਿਰੁੱਧ ਰੈਲੀਆਂ ਸ਼ੁਰੂ, ‘ਲੋਕ ਫੈਸਲਾ ਕਰਨ ਮਾਸਕ ਪਾਉਣਾ ਚਾਹੁੰਦੇ ਹਨ ਕੇ ਨਹੀਂ ‘

Rajneet Kaur

ਜਲਦ ਤਿਆਰ ਹੋਵੇਗਾ ਕੋਰੋਨਾ ਨੂੰ ਖ਼ਤਮ ਕਰਨ ਦਾ ਟੀਕਾ

team punjabi

Leave a Comment