channel punjabi
International News Sticky

ਜਲਦ ਤਿਆਰ ਹੋਵੇਗਾ ਕੋਰੋਨਾ ਨੂੰ ਖ਼ਤਮ ਕਰਨ ਦਾ ਟੀਕਾ

ਓਟਾਵਾ: ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਹੁਣ ਕੁਝ ਹੀ ਮਹੀਨਿਆ ‘ਚ ਛੁਟਕਾਰਾ ਮਿਲ ਸਕਦਾ ਹੈ। ਕੋਰੋਨਾ ਨੂੰ ਖਤਮ ਕਰਨ ਲਈ ਟੀਕਾ ਤਿਆਰ ਕੀਤਾ ਜਾ ਰਿਹਾ ਹੈ।ਕਿਊਬਿਕ ਵਿੱਚ ਲਾਵਲ ਯੂਨੀਵਰਸਿਟੀ ਵਿੱਚ ਰੋਗ ਮਾਹਰ ਰਿਸਰਚ ਸੈਂਟਰ ਦੇ ਡਾਕਟਰ ਗੈਰੀ ਕੋਬਿਨਗਰ ਦਾ ਕਹਿਣਾ ਹੈ ਕਿ ਵਿਸ਼ਵ ਭਰ ਵਿੱਚ ਕੋਰੋਨਾ ਦੇ ਲਗਭਗ 100 ਟੀਕੇ ਬਣ ਚੁੱਕੇ ਹਨ।ਜਿੰਨ੍ਹਾਂ ਦਾ ਕਈ ਲੋਕਾਂ ਤੇ ਟੈਸਟ ਕੀਤਾ ਜਾ ਰਿਹਾ ਹੈ।ਉਮੀਦ ਹੈ ਕਿ ਜਲਦ ਸਫਲਤਾ ਮਿਲੇਗੀ।ਉਨ੍ਹਾਂ ਕਿਹਾ ਕਈਆਂ ਦਾ ਮੰਨਣਾ ਹੈ ਕੋਰੋਨਾ ਵਾਇਰਸ ਦਾ ਇਲਾਜ ਲਭਣ ਲਈ 10 ਸਾਲਾਂ ਦਾ ਸਮਾਂ ਲਗ ਸਕਦਾ ਹੈ।ਪਰ ਕੈਨੇਡਾ ਦੇ ਰੋਗ ਮਾਹਰ ਦਾ ਕਹਿਣਾ ਹੈ ਕੋਰੋਨਾ ਦੇ ਇਲਾਜ ਦਾ ਟੀਕਾ ਕੁਝ ਮਹੀਨਿਆਂ ਤੱਕ ਤਿਆਰ ਹੋ ਜਾਵੇਗਾ।ਪਰ ਨਾਲ ਹੀ ਉਨ੍ਹਾਂ ਕਿਹਾ ਜਦੋਂ ਤੱਕ ਟੀਕਾ ਤਿਆਰ ਨਹੀਂ ਹੋ ਜਾਂਦਾ ਸਾਰੇ ਸਮਾਜਕ ਦੂਰੀ ਬਣਾਈ ਰੱਖਣ।

Related News

28 ਜਨਵਰੀ ਨੂੰ ਐਕਸਪਾਇਰ ਹੋਣ ਜਾ ਰਹੀਆਂ ਘਟੀਆਂ ਹੋਈਆਂ ਬਿਜਲੀ ਦਰਾਂ ਨੂੰ ਜਿਉਂ ਦਾ ਤਿਉਂ ਰੱਖਣ ਦਾ ਓਨਟਾਰੀਓ ਸਰਕਾਰ ਵੱਲੋਂ ਕੀਤਾ ਗਿਆ ਫੈਸਲਾ

Rajneet Kaur

ਸਿਰਫ਼ ਵੈਕਸੀਨ ਦੇ ਭਰੋਸੇ ‘ਤੇ ਨਾ ਰਹੇ ਦੁਨੀਆ‌: W.H.O. ਨੇ ਦਿੱਤੀ ਚਿਤਾਵਨੀ

Vivek Sharma

ਵੈਸਟਜੈੱਟ ‘ਚ ਨਵਾਂ ਨਿਯਮ ਹੋਵੇਗਾ ਲਾਗੂ, ਜੇ ਕਰੋਗੇ ਇਨਕਾਰ ਤਾਂ ਜਹਾਜ਼ ਤੋਂ ਉਤਾਰ ਦਿਤਾ ਜਾਵੇਗਾ: CEO Ed Sims

Rajneet Kaur

Leave a Comment