channel punjabi
Canada International News North America

ਵੈਸਟਜੈੱਟ ‘ਚ ਨਵਾਂ ਨਿਯਮ ਹੋਵੇਗਾ ਲਾਗੂ, ਜੇ ਕਰੋਗੇ ਇਨਕਾਰ ਤਾਂ ਜਹਾਜ਼ ਤੋਂ ਉਤਾਰ ਦਿਤਾ ਜਾਵੇਗਾ: CEO Ed Sims

ਓਟਾਵਾ: ਵੈਸਟਜੈੱਟ ਅਗਲੇ ਹਫਤੇ ਸਵਾਰ ਮੁਸਾਫਰਾਂ ਦੇ ਵਿਰੁੱਧ ਸਖਤ ਨਵੇਂ ਉਪਾਅ ਕਰ ਰਿਹਾ ਹੈ ਜੋ ਫਲਾਈਟਾਂ ‘ਤੇ ਫੈਡਰਲ ਮਾਸਕਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਨ।

ਹੁਣ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਜਹਾਜ਼ ‘ਚੋਂ ਉਤਾਰ ਦਿਤਾ ਜਾਵੇਗਾ। ਇੰਨ੍ਹਾਂ ਹੀ ਨਹੀਂ ਵਾਰ-ਵਾਰ ਕਹਿਣ ‘ਤੇ ਵੀ ਮਾਸਕ ਨਾ ਪਾਉਣ ਕਾਰਨ ਯਾਤਰੀ ਨੂੰ ਵੈਸਟਜੈੱਟ ਦੀਆਂ ਉਡਾਣਾਂ ‘ਚ ਸਫਰ ਕਰਨ ‘ਤੇ ਇਕ ਸਾਲ ਦੀ ਪਾਬੰਦੀ ਵੀ ਲਗਾਈ ਜਾ ਸਕਦੀ ਹੈ।

ਵੈਸਟਜੈੱਟ ਦੇ ਪ੍ਰਧਾਨ ਅਤੇ ਸੀਈਓ ਐਡ ਸਿਮਸ (Ed Sims ) ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਕੋਈ ਜਹਾਜ਼ ‘ਚ ਮਾਸਕ ਪਾਉਣ ਤੋਂ ਇਨਕਾਰ ਕਰੇਗਾ  ਤਾਂ ਉਸਨੂੰ ਜਹਾਜ਼ ਤੋਂ ਉਤਾਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਜੇ ਕੋਈ ਯਾਰਤੀ ਜਹਾਜ਼ ‘ਚ ਮਾਸਕ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਜਹਾਜ਼ ਵਾਪਸ ਉਡਾਣ ਭਰਨ ਵਾਲੀ ਜਗ੍ਹਾ ‘ਤੇ ਮੁੜ ਆਵੇਗਾ।

ਟ੍ਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਦੋ ਸਾਲਾਂ ਤੋਂ ਵੱਧ ਉਮਰ ਦੇ ਹਰੇਕ ਨੂੰ ਸਾਰੀਆਂ ਉਡਾਣਾਂ ‘ਚ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ । ਇੱਕ ਤਾਜ਼ਾ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਿਰਫ ਉਹ ਲੋਕਾਂ ਨੂੰ ਛੋਟ ਹੋਵੇਗੀ, ਜਿੰਨ੍ਹਾਂ ਨੂੰ ਡਾਕਟਰ ਨੇ ਲਿੱਖ ਕੇ ਦਿਤਾ ਹੈ ਕਿ ਇਹ ਮਾਸਕ ਨਹੀ ਪਾ ਸਕਦੇ। ਦਸ ਦਈਏ  ਇਹ ਨਿਯਮ 1 ਸਤੰਬਰ ਤੋਂ ਲਾਗੂ ਹੋਵੇਗਾ।

Related News

ਕੋਵਿਡ-19 ਦੀਆਂ ਜਾਅਲੀ ਵੈਕਸੀਨਜ਼ ਤੋਂ ਵੀ ਸਾਰੇ ਦੇਸ਼ਾਂ ਨੂੰ ਚੌਕਸ ਰਹਿਣ ਦੀ ਲੋੜ:ਇੰਟਰਪੋਲ

Rajneet Kaur

ਨਿਊ ਵੈਸਮਿੰਸਟਰ ਦੇ ਪਿਅਰ ਪਾਰਕ (Pier Park) ‘ਚ ਲੱਗੀ ਭਿਆਨਕ ਅੱਗ

Rajneet Kaur

ਓਂਟਾਰੀਓ ਵਿਖੇ ਇੱਕ ਦਿਨ ‘ਚ ਕੋਰੋਨਾ ਵਾਇਰਸ ਦੇ ਰਿਕਾਰਡ 401 ਨਵੇਂ ਕੇਸ ਕੀਤੇ ਗਏ ਦਰਜ

Vivek Sharma

Leave a Comment