channel punjabi
International News USA

BIG BREAKING : TRUMP ਦੀ ਨਜ਼ਦੀਕੀ ਸਾਥੀ ਕੋਰੋਨਾ ਪਾਜ਼ਿਟਿਵ, ਟਰੰਪ ਦੇ ਪੂਰੇ ਅਮਲੇ ਦੇ ਹੱਥ-ਪੈਰ ਹੋਏ ਸੁੰਨ !

ਵਾਸ਼ਿੰਗਟਨ : ਵੱਡੀ ਖ਼ਬਰ ਅਮਰੀਕਾ ਦੇ ਵਾਸ਼ਿੰਗਟਨ ਤੋਂ ਸਾਹਮਣੇ ਆਈ ਹੈ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਭ ਤੋਂ ਨਜ਼ਦੀਕੀ ਸਾਥੀ, ਹੋਪ ਹਿਕਸ ਦਾ ਕੋਰੋਨਵਾਇਰਸ ਟੈਸਟ ਸਕਾਰਾਤਮਕ ਆਇਆ ਹੈ ।
ਇਕ ਪ੍ਰਸ਼ਾਸਨਿਕ ਅਧਿਕਾਰੀ ਦੇ ਅਨੁਸਾਰ, ਹਿਕ, ਜੋ ਰਾਸ਼ਟਰਪਤੀ ਦੇ ਸਲਾਹਕਾਰ ਵਜੋਂ ਸੇਵਾ ਕਰਦੀ ਹੈ ਅਤੇ ਬੁੱਧਵਾਰ ਦੀ ਰੈਲੀ ਲਈ ਵੀ ਉਸਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਯਾਤਰਾ ਕੀਤੀ ਸੀ, ਦਾ ਵੀਰਵਾਰ ਨੂੰ ਕੀਤਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ। ਇਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕੀਤੀ।
ਹੋਪ ਹਿਕਸ ਹੁਣ ਤੱਕ ਕੋਰੋਨਾ ਪਾਜ਼ਿਟਿਵ ਪਾਏ ਜਾਣ ਵਾਲੀ ਟਰੰਪ ਦੀ ਸਭ ਤੋਂ ਨਜ਼ਦੀਕੀ ਸਹਾਇਕ ਹੈ । ਹਿਕਸ ਨੇ ਬੁੱਧਵਾਰ ਨੂੰ ਮਿਨੀਸੋਟਾ ਰੈਲੀ ਲਈ ਰਾਸ਼ਟਰਪਤੀ ਟਰੰਪ ਨਾਲ ਹੈਲੀਕਾਪਟਰ, ਮਰੀਨ ਵਨ ਸਮੇਤ, ਇਸ ਹਫ਼ਤੇ ਦੌਰਾਨ ਕਈ ਵਾਰ ਯਾਤਰਾ ਕੀਤੀ । ਦੱਸਿਆ ਜਾ ਰਿਹਾ ਹੈ ਕਿ ਹਿਕਸ ਨੇ ਮੰਗਲਵਾਰ ਰਾਤ ਪਹਿਲੀ ਰਾਸ਼ਟਰਪਤੀ ਬਹਿਸ ਸਮੇਂ
ਏਅਰਫੋਰਸ ਵਨ ‘ਚ ਵੀ ਟਰੰਪ ਨਾਲ ਯਾਤਰਾ ਕੀਤੀ ਸੀ।
ਹਿਕਸ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਟਰੰਪ ਦੇ ਪੂਰੇ ਅਮਲੇ ਨੂੰ ਹੱਥਾਂ-ਪੈਰਾਂ ਦੀ ਪੈ ਚੁੱਕੀ ਹੈ, ਸੂਤਰਾਂ ਅਨੁਸਾਰ ਟਰੰਪ ਦੇ ਪੂਰੇ ਸਟਾਫ਼ ਦੇ ਕੋਰੋਨਾ ਟੈਸਟ ਲਏ ਜਾ ਰਹੇ ਹਨ।

Related News

ਹਾਈਡਰੋਕਲੋਰੋਕਵੀਨ ਦਾ ਨਿਰੀਖਣ ਫੇਲ੍ਹ, ਕੋਰੋਨਾ ਖਿਲਾਫ਼ ਦਵਾਈ ਨੂੰ ਦੱਸਿਆ ਬੇਕਾਰ

team punjabi

ਚੀਨ ਵਿੱਚ ਨਜ਼ਰਬੰਦ ਦੋਵਾਂ ਕੈਨੇਡੀਅਨਜ਼ ਦੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ

Vivek Sharma

ਤਿੰਨ ਸਾਲ ਪਹਿਲਾਂ ਸਕਾਰਬੋਰੋ ਖੇਡ ਦੇ ਮੈਦਾਨ ‘ਚ ਗੋਲੀਬਾਰੀ ਦੀ ਘਟਨਾ ਨੂੰ ਦੋ ਭੈਣਾ ਨੇ ਲਿਖਤੀ ਅਤੇ ਡਰਾਇੰਗ ਦੇ ਜ਼ਰੀਏ ਕੀਤਾ ਬਿਆਨ

Rajneet Kaur

Leave a Comment