channel punjabi
Canada News North America

ਚੀਨ ਵਿੱਚ ਨਜ਼ਰਬੰਦ ਦੋਵਾਂ ਕੈਨੇਡੀਅਨਜ਼ ਦੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ

ਓਟਾਵਾ : ਚੀਨ ਵਿੱਚ ਪਿਛਲੇ 828 ਦਿਨਾਂ ਤੋਂ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ। ਇਹ ਜਾਣਕਾਰੀ ਬੁੱਧਵਾਰ ਨੂੰ ਵਿਦੇਸ਼ ਮੰਤਰੀ ਮਾਰਕ ਗਾਰਨਿਊ ਵੱਲੋਂ ਜਾਰੀ ਬਿਆਨ ਤੋਂ ਹਾਸਲ ਹੋਈ ਹੈ। ਗਾਰਨਿਊ ਅਨੁਸਾਰ ਸਾਬਕਾ ਕਾਰੋਬਾਰੀ ਮਾਈਕਲ ਸਪੇਵਰ ਨੂੰ 19 ਮਾਰਚ, ਜਦਕਿ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਨੂੰ 22 ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।

ਇਸ ਬਿਆਨ ਵਿੱਚ ਗਾਰਨਿਊ ਨੇ ਆਖਿਆ ਕਿ ਕੈਨੇਡੀਅਨ ਅਧਿਕਾਰੀ ਲਗਾਤਾਰ ਸਪੇਵਰ ਤੇ ਕੋਵਰਿਗ ਤੱਕ ਕਾਊਂਸਲਰ ਦੀ ਪਹੁੰਚ ਕਰਵਾਉਣ ਲਈ ਜ਼ੋਰ ਲਾ ਰਹੇ ਹਨ। ਇਹ ਸੱਭ ਕਾਊਂਸਲਰ ਰਿਲੇਸ਼ਨਜ਼ ਉੱਤੇ ਵਿਏਨਾ ਕਨਵੈਨਸ਼ਨ ਤੇ ਚਾਈਨਾ-ਕੈਨੇਡਾ ਕਾਊਂਸਲਰ ਅਗਰੀਮੈਂਟ, ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।

ਗਾਰਨਿਊ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਚੀਨ ਵਲੋਂ ਦੋਵਾਂ ਕੈਨੇਡੀਅਨਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਜਾਣਾ ਮਨਮਰਜ਼ੀ ਵਾਲਾ ਫੈਸਲਾ ਹੈ। ਇਸ ਤੋਂ ਇਲਾਵਾ ਦੋਵਾਂ ਕੈਨੇਡੀਅਨਾਂ ਨਾਲ ਜੁੜੀਆਂ ਇਨ੍ਹਾਂ ਪ੍ਰੋਸੀਡਿੰਗਜ਼ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਨ ਵੀ ਸਰਕਾਰ ਪਰੇਸ਼ਾਨ ਹੈ। ਜ਼ਿਕਰਯੋਗ ਹੈ ਕਿ ਸਪੇਵਰ ਤੇ ਕੋਵਰਿਗ ਨੂੰ 10 ਦਸੰਬਰ,2018 ਨੂੰ ਚੀਨ ਵਿੱਚ ਜਾਸੂਸੀ ਕਰਨ ਦੇ ਦੋਸ਼ਾਂ ਅਧੀਨ ਨਜ਼ਰਬੰਦ ਕਰ ਲਿਆ ਗਿਆ ਸੀ। ਇਹ ਸਾਰਾ ਕੁੱਝ ਚੀਨ ਵੱਲੋਂ ਬਦਲਾ ਲੈਣ ਦੀ ਕਾਰਵਾਈ ਤਹਿਤ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਨਜ਼ਰਬੰਦ ਇਸ ਲਈ ਕੀਤਾ ਗਿਆ ਕਿਉਂਕਿ ਇਸ ਤੋਂ ਕੁੱਝ ਸਮਾਂ ਪਹਿਲਾਂ ਅਮਰੀਕਾ ਦੀ ਬੇਨਤੀ ਉੱਤੇ ਵੈਂਕੂਵਰ ਵਿੱਚ ਹੁਆਵੇ ਦੀ ਐਗਜ਼ੈਕਟਿਵ ਮੈਂਗ ਵਾਨਜ਼ਊ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਹੜੀ ਹੁਣ ਵੀ ਕੈਨੇਡਾ ਦੀ ਹਿਰਾਸਤ ਵਿੱਚ ਹੈ।

Related News

4 ਜਨਵਰੀ ਨੂੰ ਮੁੜ ਤੋਂ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੁੱਖ ਮੰਗਾਂ ਨੂੰ ਲੈ ਕੇ ਹੋਵੇਗੀ ਚਰਚਾ

Rajneet Kaur

ਅਲਬਰਟਾ ਸੂਬੇ ਦੇ ਮੰਤਰੀ ਨੂੰ ਕੋਰੋਨਾ, ਕਈ ਮੰਤਰੀਆਂ ਦੇ ਹੋਏ ਟੈਸਟ, ਪ੍ਰੀਮੀਅਰ ਨੇ ਖੁਦ ਨੂੰ ਕੀਤਾ ਕੁਆਰੰਟੀਨ

Vivek Sharma

ਕੈਨੇਡਾ ‘ਚ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 4 ਲੱਖ ਨੂੰ ਕੀਤਾ ਪਾਰ, ਜਨਤਾ ਨੂੰ ਵੈਕਸੀਨ ਦਾ ਇੰਤਜ਼ਾਰ

Vivek Sharma

Leave a Comment