channel punjabi
Canada International News Sticky

ਹਾਈਡਰੋਕਲੋਰੋਕਵੀਨ ਦਾ ਨਿਰੀਖਣ ਫੇਲ੍ਹ, ਕੋਰੋਨਾ ਖਿਲਾਫ਼ ਦਵਾਈ ਨੂੰ ਦੱਸਿਆ ਬੇਕਾਰ

ਹਰ ਕੋਈ ਉਮੀਦ ਕਰ ਰਿਹਾ ਹੈ ਕੋਰੋਨਾ ਵਾਇਰਸ ਦੀ ਵੈਕਸੀਨ ਜਲਦ ਤੋਂ ਜਲਦ ਬਣ ਕੇ ਤਿਆਰ ਹੋਵੇ ।ਜਿਸ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਟਰਾਇਲ ਕੀਤੇ ਜਾ ਰਹੇ ਹਨ।ਜਿੰਨ੍ਹਾਂ ਵਿੱਚ ਸਭ ਤੋਂ ਪਹਿਲਾਂ ਹਾਈਡਰੋਕਲੋਰੋਕਵੀਨ ਦਵਾਈ ਦਾ ਨਾਮ ਸਾਹਮਣੇ ਆਇਆ ਸੀ, ਪਰ ਹੁਣ ਬ੍ਰਿਟਿਸ਼ ਵਿਗਿਆਨੀਆਂ ਨੇ ਸ਼ੁੱਕਰਵਾਰ ਨੂੰ ਇਸ ਨਿਰੀਖਣ ਨੂੰ ਰੋਕ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਹਾਈਡਰੋਕਲੋਰੋਕਵੀਨ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਫੇਲ ਸਾਬਿਤ ਹੋਈ ਹੈ।ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਟਿਨ ਲੈਂਡਰੇ ਜੋ ਰਿਕਵਰੀ ਟਰਾਇਲ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਨੇ ਕਿਹਾ ਹੈ ਕਿ ਹਾਈਡਰੋਕਲੋਰੋਕਵੀਨ ਕੋਵਿਡ-19 ਦਾ ਇਲਾਜ ਨਹੀਂ ਹੈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਆਫ਼ ਮਿਨੇਸੋਟਾ ਦੇ ਵਿਗਿਆਨੀਆਂ ਦੀ ਇਕ ਟੀਮ ਦੇ ਵੱਲੋਂ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਤੇ ਕੀਤੇ ਗਏ ਹਾਈਡਰੋਕਲੋਰੋਕਵੀਨ ਦਵਾਈ ਦੇ ਨਿਰੀਖਣ ਨੂੰ ਬੇਕਾਰ ਦਸਿਆ ਹੈ।ਦੱਸ ਦਈਏ 821 ਲੋਕਾਂ ਤੇ ਨਿਰੀਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦਵਾਈ ਕੋਰੋਨਾ ਨੂੰ ਹਰਾਉਣ ਲਈ ਕਾਰਗਰ ਨਹੀਂ ਹੈ।
ਨਿਊ ਇੰਗਲੈਂਡ ਜਨਰਲ ਆਫ਼ ਮੈਡੀਸਨ ਦੀ ਖੋਜ ਵਿੱਚ ਕਿਹਾ ਗਿਆ ਹੈ ਕਿ ਇਸ ਦਵਾਈ ਦੇ ਵਾਧੂ ਨੁਕਸਾਨ ਨਹੀਂ ਹਨ, ਪਰ ਸਰੀਰ ਦੇ ਇਸਦੇ ਲਗਭਗ 40 ਫੀਸਦ ਤੱਕ ਸਾਈਡ ਇਫੈਕਟ ਦੇਖੇ ਗਏ ਹਨ।ਜਿਸ ਵਿੱਚ ਪੇਟ ਦੀਆਂ ਬੀਮਾਰੀਆਂ ਦੀ ਸਮਸਿਆ ਸਾਹਮਣੇ ਆਈਆ ਹਨ।ਕੋਰੋਨਾ ਮਹਾਂਮਾਰੀ ਜਿਸ ਨਾਲ 6.4 ਫੀਸਦ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ ਤੇ ਵਿਸ਼ਵ ਭਰ ਵਿੱਚਲਗਭਗ 4ਲੱਖ ਲੋਕਾਂ ਦੀ ਮੌਤ ਹੋ ਗਈ ਹੈ।ਵਿਗਿਆਨੀਆਂ ਦਾ ਕਹਿਣਾ ਹੈ ਜੇਕਰ ਕੋਰੋਨਾ ਦਾ ਮਰੀਜ਼ ਹਸਪਤਾਲ ਦਾਖਲ ਹੈ ਤਾਂ ਉਹ ਹਾਈਡਰੋਕਲੋਰੋਕਵੀਨ ਦਵਾਈ ਨਾ ਲੈਣ ਕਿਉਂਕਿ ਇਸ ਨਾਲ ਦਿਲ ਦੀ ਧੜਕਨ ਵਧ ਜਾਂਦੀ ਹੈ ਤੇ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ।
ਦੱਸ ਦਈਏ ਇਹ ਦਵਾਈ ਸੁਰਖੀਆਂ ਵਿੱਚ ਉਦੋਂ ਆਈ ਸੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਸ ਦਵਾਈ ਦੀ ਮੰਗ ਕੀਤੀ ਤੇ ਇਸ ਨੂੰ ਇਸਤਮਾਲ ਕਰਨ ਦਾ ਦਾਅਵਾ ਇਕ ਗੇਮ ਚੇਂਜਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਸੀ, ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ।ਯੂਰਪੀ ਸਰਕਾਰਾਂ ਨੇ ਵੀ ਇਸ ਦਵਾਈ ਦੇ ਰੋਕ ਲਗਾਉਣ ਦੀ ਗਲ ਕਹੀ ਹੈ।
ਜਾਣਕਾਰੀ ਮੁਤਾਬਕ ਫਰਾਂਸ,ਇਟਲੀ ਤੇ ਬੈਲਜੀਅਮ ਸਮੇਤ ਕਈ ਯੂਰਪੀ ਦੇਸ਼ਾਂ ਨੇ ਵਿਸ਼ਵ ਸਿਹਤ ਦੇ ਫੈਸਲੇ ਤੋਂ ਬਾਅਦ ਸੁੱਰਖਿਆ ਚਿੰਤਾਵਾਂ ਨੂੰ ਦੇਖਦੇ ਹੋਏ ਹਾਈਡਰੋਕਲੋਰੋਕਵੀਨ ਦੇ ਟਰਾਇਲ ਨੂੰ ਰੋਕਣ ਦਾ ਫੈਸਲਾ ਕੀਤਾ ਹੈ।

Related News

ਇੰਟੇਗ੍ਰਿਟੀ ਕਮਿਸ਼ਨਰ ਨੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਗੁਰਪ੍ਰੀਤ ਢਿੱਲੋਂ ਨੂੰ ਬਿਨਾਂ ਤਨਖਾਹ ਦੇ ਮੁਅੱਤਲ ਕਰਨ ਦਾ ਦਿਤਾ ਸੁਝਾਅ

Rajneet Kaur

ਵੋਹਾਨ: ਸ਼ੂਟਿੰਗ ਦੇ ਸਬੰਧ ਵਿੱਚ 23 ਸਾਲਾ ਨੌਜਵਾਨ ਗ੍ਰਿਫਤਾਰ, ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ

Rajneet Kaur

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਰਨ ਦੀ ਧਮਕੀ ਵਾਲੇ ਪੋਸਟਰ ਨੇ ਫੈਲਾਈ ਦਹਿਸ਼ਤ !

Vivek Sharma

Leave a Comment