channel punjabi
International News

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਰਨ ਦੀ ਧਮਕੀ ਵਾਲੇ ਪੋਸਟਰ ਨੇ ਫੈਲਾਈ ਦਹਿਸ਼ਤ !

ਮੁਹਾਲੀ/ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੁਹਾਲੀ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ ਜਿਸ ਨੇ ਮੁਹਾਲੀ ਦੇ ਸੈਕਟਰ 66/67 ਦੀਆਂ ਟ੍ਰੈਫਿਕ ਲਾਈਟਾਂ ਨੇੜੇ ਗਾਈਡ ਮੈਪ ਤੇ ਇੱਕ ਪ੍ਰਿੰਟਿਡ ਪੋਸਟਰ ਲਗਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ’10 ਲੱਖ ਡਾਲਰ’ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਬਾਅਦ ਸੁਰੱਖਿਆ ਵਿਵਸਥਾ ਨੂੰ ਹੋਰ ਵੀ ਚੌਕਸ ਕੀਤਾ ਗਿਆ ਹੈ ।

ਸੂਤਰਾਂ ਅਨੁਸਾਰ ਪੋਸਟਰ ‘ਤੇ ਲਿਖਿਆ ਗਿਆ ਸੀ ਕਿ ਮੁੱਖ ਮੰਤਰੀ ਨੂੰ ਮਾਰਨ ਵਾਲੇ ਨੂੰ ਇੱਕ ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਹਾਲੀ ਦੇ ਫੇਜ਼ 11 ਥਾਣੇ ਵਿੱਚ ਆਈਪੀਸੀ ਦੀ ਧਾਰਾ 504, 506, 120 ਬੀ, 34 ਅਤੇ ਪੰਜਾਬ ਪ੍ਰੋਟੈਕਸ਼ਨ ਆਫ਼ ਡੈਫਸਮੈਂਟ ਆਫ਼ ਪ੍ਰਾਪਰਟੀ ਆਰਡੀਨੈਂਸ ਐਕਟ ਦੀ 3, 4 ਅਤੇ 5 ਤਹਿਤ ਕੇਸ ਦਰਜ ਕੀਤਾ ਗਿਆ ਹੈ।ਐਫਆਈਆਰ ਦਰਜ ਕਰਨ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ, ਫਿਲਹਾਲ ਇਸ ਪੋਸਟਰ ਨੂੰ ਵੀ ਹਟਾ ਦਿੱਤਾ ਗਿਆ ਹੈ।

Related News

ਰਾਸ਼ਟਰਪਤੀ ਚੋਣ ਜੇ ਬਿਡੇਨ ਜਿੱਤੇ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਅਮਰੀਕਾ : ਟਰੰਪ

Vivek Sharma

ਮਾਸਕ ਪਹਿਨਣ ਨੂੰ ਲੈ ਕੇ ਹੁਣ ਐਡਮਿੰਟਨ ਪ੍ਰਸ਼ਾਸ਼ਨ ਨੇ ਲਿਆ ਵੱਡਾ ਫੈਸਲਾ

Vivek Sharma

ਐਨਡੀਪੀ ਵੱਲੋਂ ਚਾਈਲਡ ਕੇਅਰ ਲੋੜਾਂ ਵਾਸਤੇ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਦੀ ਆਰਥਿਕ ਪੱਖੋਂ ਮਦਦ ਕਰਨ ਦੀ ਸਰਕਾਰ ਤੋਂ ਕੀਤੀ ਮੰਗ ਨੂੰ ਪਾਰਲੀਆਮੈਂਟ ਵਿੱਚ ਮਿਲਿਆ ਭਰਵਾਂ ਹੁੰਗਾਰਾ

Rajneet Kaur

Leave a Comment