channel punjabi
Canada International News North America

ਤਿੰਨ ਸਾਲ ਪਹਿਲਾਂ ਸਕਾਰਬੋਰੋ ਖੇਡ ਦੇ ਮੈਦਾਨ ‘ਚ ਗੋਲੀਬਾਰੀ ਦੀ ਘਟਨਾ ਨੂੰ ਦੋ ਭੈਣਾ ਨੇ ਲਿਖਤੀ ਅਤੇ ਡਰਾਇੰਗ ਦੇ ਜ਼ਰੀਏ ਕੀਤਾ ਬਿਆਨ

ਤਿੰਨ ਸਾਲ ਪਹਿਲਾਂ ਇਕ ਗੋਲੀਬਾਰੀ ਨੇ ਸ਼ਹਿਰ ਨੂੰ ਹੈਰਾਨ ਕਰ ਦਿਤਾ ਸੀ।ਜਦੋਂ ਬੰਦੂਕਧਾਰੀਆਂ ਨੇ ਸਕਾਰਬੋਰੋ ਖੇਡ ਦੇ ਮੈਦਾਨ ‘ਚ ਤਾਬੜਤੋੜ ਗੋਲੀਆਂ ਚਲਾਈਆਂ ਸੀ।

ਪੁਲਿਸ ਦਾ ਅਨੁਮਾਨ ਹੈ ਕਿ 14 ਜੂਨ, 2018 ਨੂੰ ਸ਼ੂਟਿੰਗ ਦੇ ਸਮੇਂ ਪਾਰਕ ਵਿਚ ਤਕਰੀਬਨ 11 ਬੱਚੇ ਖੇਡ ਰਹੇ ਸਨ।

ਹੁਣ ਦੋ ਭੈਣਾਂ ਜੋ ਉਸ ਖੇਡ ਮੈਦਾਨ ‘ਚ ਮੌਜੂਦ ਸਨ ਉਨ੍ਹਾਂ ਨੇ ਦਸਿਆ ਕਿ ਉਸ ਭਿਆਨਕ ਦਿਨ ਕੀ ਵਾਪਰਿਆ ਸੀ। ਉਨ੍ਹਾਂ ਨੇ ਲਿਖ ਕੇ ਅਤੇ ਡਰਾਇੰਗ ਦੁਆਰਾ ਦਿਨ ਦੀ ਦਹਿਸ਼ਤ ਨੂੰ ਸਧਾਰਣ ਵਿਸਥਾਰ ਵਿੱਚ ਬਿਆਨ ਕੀਤਾ।

ਛੋਟੀ ਭੈਣ ਲਿਖਦੀ ਹੈ, ਕਿ ਮੈਂ ਬਾਹਰ ਖੇਡ ਰਹੀ ਸੀ ਜਦੋਂ ਅਚਾਨਕ ਗੋਲੀਆਂ ਦੀ ਅਵਾਜ਼ ਸੁਣਾਈ ਦਿਤੀ। ਮੈਨੂੰ ਪਤਾ ਹੈ ਕਿ ਮੇਰੀ ਕਮੀਜ਼ ਦਾ ਅਗਲਾ ਹਿੱਸਾ ਲਾਲ ਸੀ।

ਵੱਡੀ ਭੈਣ ਨੇ  ਦਸਿਆ ਕਿ ਉਸਨੇ ਚੀਕਾਂ ਮਾਰੀਆਂ ਜਦੋਂ ਉਸਨੇ ਵੇਖਿਆ ਕਿ ਉਸਦੀ ਲੱਤ ਵਿੱਚੋਂ ਖੂਨ ਵਗ ਰਿਹਾ ਸੀ । ਉਸਦੇ ਬਿਆਨ ਵਿੱਚ ਇੱਕ ਬਾਸਕਟਬਾਲ ਦਾ ਨੈਟ ਅਤੇ ਇੱਕ ਬੰਦੂਕ ਦੇ ਅੱਗੇ ਆਪਣਾ ਖੁਦ ਦਾ ਪੋਰਟਰੇਟ ਵੀ ਸ਼ਾਮਲ ਸੀ।

ਪੀੜਿਤਾਂ ਦੇ ਬਿਆਨ ਟੀ.ਕੁਆਨ ਰੌਬਰਟਸਨ ਦੀ ਸਜ਼ਾ ਸੁਣਵਾਈ ਲਈ ਜਮ੍ਹਾ ਕਰਵਾਏ ਗਏ ਹਨ।

ਰੌਬਰਟਸਨ ਨੇ ਕਤਲ ਦੀ ਕੋਸ਼ਿਸ਼ ਅਤੇ ਦੋ ਵਾਰ ਵੱਧ ਹਮਲੇ ਦੇ ਦੋਸ਼ ਮੰਨ ਲਏ ਹਨ। ਉਸ ਨੂੰ 29 ਅਕਤੂਬਰ ਨੂੰ ਸਜ਼ਾ ਸੁਣਾਈ ਜਾਣੀ ਹੈ।

Related News

ਕਾਨੂੰਨੀ ਏਜੰਸੀ ਮੇਘਨ ਮਾਰਕਲ ‘ਤੇ ਲੱਗੇ ਇਲਜ਼ਾਮਾਂ ਦੀ ਕਰੇਗੀ ਜਾਂਚ : ਸ਼ਾਹੀ ਪਰਿਵਾਰ ਨੇ ਲਿਆ ਫ਼ੈਸਲਾ

Vivek Sharma

ਓਂਟਾਰੀਓ ਦੇ ਵਿੱਤ ਮੰਤਰੀ ਰਾਡ ਫਿਲਿਪਸ ਨੇ ਦਿੱਤਾ ਅਸਤੀਫਾ, ਨਾਲ ਦੀ ਨਾਲ ਹੋਇਆ ਮਨਜ਼ੂਰ !

Vivek Sharma

ਓਂਟਾਰੀਓ ਦੇ ਸਕੂਲਾਂ ‘ਚ 121 ਨਵੇਂ ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ

Rajneet Kaur

Leave a Comment