channel punjabi
Canada International News North America

ਕੈਨੇਡਾ ‘ਚ ਕੋਰੋਨਾ ਵਾਇਰਸ ਦੇ 563 ਨਵੇਂ ਕੇਸਾਂ ਦੀ ਪੁਸ਼ਟੀ

ਕੈਨੇਡੀਅਨ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ 563 ਨਵੇਂ ਕੋਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਦੇਸ਼ ਦੇ ਕੇਸਾਂ ਦੀ ਗਿਣਤੀ 125,647 ਹੋ ਗਈ ਹੈ । ਸੂਬਾਈ ਅਤੇ ਖੇਤਰੀ ਅਧਿਕਾਰੀਆਂ ਵੱਲੋਂ 10 ਹੋਰ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਕੈਨੇਡਾ ‘ਚ ਕੋਵਿਡ-19 ਕਾਰਨ ਮੌਤ ਦੀ 9,083 ਹੋ ਗਈ ਹੈ । ਹੁਣ ਤੱਕ 111,694 ਲੋਕ ਵਾਇਰਸ ਤੋਂ ਠੀਕ ਹੋ ਚੁੱਕੇ ਹਨ, ਜਦੋਂ ਕਿ ਕੋਵਿਡ-19 ਦੇ 60 ਲੱਖ ਤੋਂ ਵੱਧ ਟੈਸਟ ਹੋ ਚੁੱਕੇ ਹਨ ।

ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ 269 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ ਅਤੇ ਇਕ ਨਵੀਂ ਮੌਤ ਦਰਜ ਕੀਤੀ ਗਈ ਹੈ । ਹੁਣ ਤੱਕ ਸੂਬੇ ‘ਚ ਕੁਲ 203 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 4,068 ਕੇਸ ਸਾਹਮਣੇ ਆਏ ਹਨ ।

ਅਲਬਰਟਾ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਤੋਂ 258 ਨਵੇਂ ਕੋਵਿਡ-19 ਲਾਗਾਂ ਦਾ ਪਤਾ ਲਗਾਇਆ ਹੈ, ਜਿਸ ਨਾਲ ਪ੍ਰੋਵਿੰਸ਼ੀਅਲ ਅੰਕੜੇ 13,006 ਹੋ ਗਏ ਹਨ। ਸ਼ੁੱਕਰਵਾਰ ਨੂੰ ਇੱਥੇ ਚਾਰ ਨਵੀਆਂ ਮੌਤਾਂ ਹੋਈਆਂ ਹਨ, ਜਿਸ ਨਾਲ ਵਾਇਰਸ ਨਾਲ ਮਰਨ ਵਾਲੇ  ਐਲਬਰਟੈਨਸ ਦੀ ਕੁੱਲ ਗਿਣਤੀ 234 ਹੋ ਗਈ ਹੈ। ਬੀਮਾਰ ਹੋ ਚੁੱਕੇ 89% ਤੋਂ ਵੱਧ ਲੋਕਾਂ ਦੀ ਸਿਹਤ ਠੀਕ ਹੋ ਗਈ ਹੈ।

ਸਸਕੈਚੇਵਨ ‘ਚ ਤਿੰਨ ਹੋਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ , ਜਿਸ ਤੋਂ ਸੂਬੇ ‘ਚ ਕੁਲ 1,602 ਕੋਵਿਡ 19 ਕੇਸ ਹੋ ਚੁੱਕੇ ਹਨ। ਜਿੰਨ੍ਹਾਂ ਚੋਂ 1,482 ਲੋਕ ਠੀਕ ਹੋ ਗਏ ਹਨ ਅਤੇ 22 ਪੀੜਿਤਾਂ ਦੀ ਮੌਤ ਹੋ ਚੁੱਕੀ ਹੈ।

ਮੈਨੀਟੋਬਾ ਵਿੱਚ ਸੋਮਵਾਰ ਨੂੰ ਵਾਇਰਸ ਦੇ 49 ਨਵੇਂ ਕੇਸ ਦਰਜ ਹੋਏ ਹਨ, ਸੂਬੇ ‘ਚ ਕੁਲ  ਗਿਣਤੀ 993 ਹੋ ਗਈ ਹੈ। ਇਨ੍ਹਾਂ ਵਿੱਚੋਂ 586 ਲੋਕ ਠੀਕ ਹੋ ਚੁਕੇ ਹਨ ਅਤੇ 12 ਲੋਕਾਂ ਦੀ ਮੌਤ ਹੋ ਗਈ ਹੈ।

ਓਨਟਾਰੀਓ ‘ਚ ਸੋਮਵਾਰ ਨੂੰ ਕੁਲ 41,507 ਕੇਸ ਹੋ ਗਏ ਹਨ । ਅਧਿਕਾਰੀਆਂ ਨੇ ਕੋਵਿਡ -19 ਦੇ 105 ਨਵੇਂ ਕੇਸ ਦਰਜ ਕੀਤੇ ਹਨ।ਸੂਬੇ ‘ਚ ਮਰਨ ਵਾਲੇ ਲੋਕਾਂ ਦੀ ਗਿਣਤੀ 2,798 ਹੋ ਗਈ ਹੈ ਅਤੇ 37,673 ਠੀਕ ਹੋ ਚੁੱਕੇ ਹਨ।

Related News

ਈਕੋਲੇ ਹੈਰੀਟੇਜ ਪਾਰਕ ਮਿਡਲ ਸਕੂਲ ਤੋਂ ਵਾਇਰਲ ਵੀਡੀਓ ‘ਚ ਦੋ ਨੌਜਵਾਨ ਵਿਦਿਆਰਥੀ ਇਕ ਲੜਕੀ ਦਾ ਸਰੀਰਕ ਸ਼ੋਸ਼ਣ ਕਰਦੇ ਦਿਖਾਈ ਦਿਤੇ,ਪੁਲਿਸ ਵਲੋਂ ਜਾਚ ਸ਼ੂਰੂ

Rajneet Kaur

ਕੁਝ ਨਿਉ ਵੈਸਟਮਿੰਸਟਰ ਪਾਰਕਾਂ ਵਿਚ ਜਲਦ ਹੀ ਜਨਤਕ ਪੀਣ ਦੀ ਆਗਿਆ ਦਿੱਤੀ ਜਾ ਸਕਦੀ ਹੈ

Rajneet Kaur

ਓਟਾਵਾ ਦੇ ਸ਼ਹਿਰ ‘ਚ ਵਾਪਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 3 ਸ਼ੱਕੀ ਵਿਅਕਤੀ ਗ੍ਰਿਫਤਾਰ: ਪੁਲਿਸ

Rajneet Kaur

Leave a Comment