channel punjabi
International News North America

ਇਜ਼ਰਾਈਲ ‘ਚ ਮਿਲੇ 1,100 ਸਾਲ ਪੁਰਾਣੇ ਸੋਨੇ ਦੇ ਸਿੱਕੇ

ਯਰੂਸ਼ਲਮ : ਇਜ਼ਰਾਈਲ ਵਿਚ 1,100 ਸਾਲ ਪੁਰਾਣੇ ਸੋਨੇ ਦੇ ਸਿੱਕੇ ਮਿਲੇ ਹਨ। ਇਹ ਸਿੱਕੇ ਇਸਲਾਮ ਦੇ ਸ਼ੁਰੂਆਤੀ ਦੌਰ ਦੇ ਦੱਸੇ ਜਾ ਰਹੇ ਹਨ। ਪੁਰਾਤੱਤਵ ਅਥਾਰਟੀ ਨੇ ਸੋਮਵਾਰ ਨੂੰ ਦੱਸਿਆ ਕਿ ਸੋਨੇ ਦੇ 425 ਸਿੱਕੇ 18 ਅਗਸਤ ਨੂੰ ਮੱਧ ਇਜ਼ਰਾਈਲ ਦੇ ਯਵਨੇ ਸ਼ਹਿਰ ਨੇੜੇ ਇਕ ਖੁਦਾਈ ਦੌਰਾਨ ਮਿਲੇ। ਇਹ ਖੁਦਾਈ ਕੁਝ ਨੌਜਵਾਨ ਵਾਲੰਟੀਅਰਾਂ ਵੱਲੋਂ ਕੀਤੀ ਜਾ ਰਹੀ ਸੀ।

ਦੇਸ਼ ਦੇ ਪੁਰਾਤਤਵ ਵਿਗਿਆਨੀਆਂ-ਲਿਯਾਤ ਨਾਦਾਵ-ਜਿਵ ਅਤੇ ਐਲੀ ਹੱਦਾਦ ਨੇ ਇਕ ਸੰਯੁਕਤ ਬਿਆਨ ‘ਚ ਕਿਹਾ ਕਿ ਖੋਦਾਈ ‘ਚ 425 ਸਿੱਕੇ ਮਿਲੇ ਹਨ ਜੋ ਪੁਰੀ ਤਰ੍ਹਾਂ ਸੋਨੇ ਦੇ ਬਣੇ ਹੋਏ ਹਨ। ਇਨ੍ਹਾਂ ਚੋਂ ਜ਼ਿਆਦਾਤਰ 1,100 ਸਾਲ ਪਹਿਲਾਂ ਦੇ ਅੱਬਾਸਿਦ ਕਾਲ ਦੇ ਸਿੱਕੇ ਹਨ। ਖੋਦਾਈ ਦੌਰਾਨ ਛੋਟੀਆਂ ‘ਕਲਿਪਿੰਗ’ ਵੀ ਮਿਲੀਆਂ ਹਨ, ਜਿੰਨ੍ਹਾਂ ਦੀ ਵਰਤੋਂ ਮੁਦਰਾ ਦੇ ਰੂਪ ‘ਚ ਕੀਤੀ ਜਾਂਦੀ ਹੋਵੇਗੀ।

ਪੁਰਾਤੱਤਵ ਅਥਾਰਟੀ ਦੇ ਸਿੱਕੇ ਦੇ ਮਾਹਰ ਰੌਬਰਟ ਕੂਲ ਨੇ ਕਿਹਾ ਕਿ ਸ਼ੁਰੂਆਤੀ ਵਿਸ਼ਲੇਸ਼ਣ 9 ਵੀਂ ਸਦੀ ਦੇ ਅੰਤ ਦੇ ਸਿੱਕਿਆਂ ਨੂੰ ਦਰਸਾਉਂਦਾ ਹੈ, ਜਿਸ ਨੂੰ ਅੱਬਾਸਿਦ ਖਲੀਫਾ ਦੇ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ ਜਿਸ ਨੇ ਜ਼ਿਆਦਾਤਰ ਨੇੜਲੇ ਪੂਰਬੀ ਅਤੇ ਉੱਤਰੀ ਅਫਰੀਕਾ ਨੂੰ ਨਿਯੰਤਰਿਤ ਕੀਤਾ ਸੀ।ਸਿੱਕਿਆਂ ਦੀ ਖੋਜ ਕਰਨ ਵਾਲੇ ਇਕ ਵਾਲੰਟੀਅਰ ਨੇ ਕਿਹਾ ਕਿ ਇਨ੍ਹਾਂ ਪ੍ਰਰਾਚੀਨ ਸਿੱਕਿਆਂ ਦੀ ਖੋਜ ਕਰਨਾ ਵਾਸਤਵ ਵਿਚ ਬੇਹੱਦ ਉਤਸ਼ਾਹਜਨਕ ਹੈ।

 

Related News

ਸਿੰਘੂ ਬਾਰਡਰ: ਕੋਰੋਨਾ ਵਾਇਰਸ ਨੇ ਕਿਸਾਨ ਅੰਦੋਲਨ ‘ਚ ਦਿਤੀ ਦਸਤਕ, 2 IPS ਅਧਿਕਾਰੀ ਕੋਰੋਨਾ ਪਾਜ਼ੀਟਿਵ

Rajneet Kaur

ਕੈਨੇਡਾ ਸਰਕਾਰ ਨੇ ਪਾਬੰਦੀਆਂ ਨੂੰ 31 ਜੁਲਾਈ ਤੱਕ ਵਧਾਇਆ

Vivek Sharma

ਕੈਨੇਡਾ ਵਿੱਚ ਕੋਰੋਨਾ ਦੀ ਰਫ਼ਤਾਰ ਜਾਰੀ, 4749 ਨਵੇਂ ਕੇਸ ਆਏ ਸਾਹਮਣੇ

Vivek Sharma

Leave a Comment