channel punjabi
International News North America

ਕੈਨੇਡੀਅਨ ਮਛੇਰੇ ਨੇ ਫੜੀ ਅਜਿਹੀ ਮੱਛੀ,ਦੇਖਣ ਵਾਲਿਆਂ ਦੀ ਲੱਗੀ ਭੀੜ

ਨਿਉਂਫਾਉਂਡਲੈਂਡ : ਇਕ ਕੈਨੇਡੀਅਨ ਮਛੇਰੇ ਨੇ ਅਜਿਹੀ ਮੱਛੀ ਫੜੀ ਹੈ, ਜਿਸਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ। ਜਿਸਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ ਹੈ। ਗੈਰੀ ਗੁੱਡੀਅਰ, ਬੋਨਾਵਿਸਟਾ ਬੇ ਦੇ ਉੱਤਰ ਵਾਲੇ ਪਾਸੇ ਟੈਂਪਲਮੈਨ, ਐਨ.ਐਲ. ਦੇ ਕਸਬੇ ਤੋਂ, ਪਿਛਲੇ ਹਫਤੇ ਗ੍ਰੈਂਡ ਬੈਂਕਾਂ ‘ਤੇ ਟਰਬੋਟ ਲਈ ਮੱਛੀ ਫੜ ਰਿਹਾ ਸੀ। ਉਸਨੇ ਦਸਿਆ ਜਦੋਂ ਉਹ 800 ਮੀਟਰ ਡੂੰਘਾਈ ‘ਚੋਂ ਇਸ ਮੱਛੀ ਨੂੰ ਫੜਿਆ ਤੇ ਜਦੋਂ ਉਸਨੇ ਜਾਲ ਖੋਲ ਕੇ ਦੇਖਿਆ ਤਾਂ ਉਹ ਖੁਦ ਹੈਰਾਨ ਹੋ ਗਿਆ, ਕਿਉਂਕਿ ਉਸਨੇ ਪਹਿਲਾਂ ਕਦੇ ਅਜਿਹਾ ਜੀਵ ਨਹੀਂ ਦੇਖਿਆ ਸੀ।

 

ਕੈਰੀਲੋਇਨ ਮੀਰੀ ਨਿਉਂਫਾਉਂਡਲੈਂਡ ‘ਚ   ਫਿਸ਼ਰ ਤੇ ਓਸ਼ਨ ਵਿਭਾਗ ਅਤੇ ਜੰਗਲੀ ਜੀਵਾਂ  ਦੀ ਵਿਗਿਆਨੀ ਨੇ ਕਿਹਾ ਕਿ ਇਹ ਚੀਮਰਜ਼ (chimaeras ) ਨਸਲ ਦੀ ਹੈ ਜੋ ਕਿ ਸ਼ਾਰਕ ਤੇ ਸਕੇਟਸ ਦੇ ਪਰਿਵਾਰ ‘ਚੋਂ ਹੁੰਦੀਆਂ ਹਨ। ਮੀਰੀ ਨੇ ਕਿਹਾ ਕਿ ਪ੍ਰਾਚੀਨ ਮੱਛੀ ਇੱਕ ਡੂੰਘੀ ਪਾਣੀ ਵਾਲੀ ਪ੍ਰਜਾਤੀ ਮੰਨੀ ਜਾਂਦੀ ਹੈ, ਜੋ ਕਿ 200 ਤੋਂ 1000 ਮੀਟਰ ਦੀ ਰੇਂਜ ਵਿੱਚ ਪਾਈ ਜਾ ਸਕਦੀ ਹੈ, ਪਰ ਇਹ ਪਾਣੀ ਦੀ ਸਤਹ ਤੋਂ 3,000 ਮੀਟਰ ਹੇਠਾਂ ਜਾ ਸਕਦੀ ਹੈ।

ਮੀਰਾ ਨੇ ਦਸਿਆ ਕਿ ਚੀਮਰਜ਼ ਇਕ ਯੂਨਾਨੀ ਸ਼ਬਦ ਹੈ ਜਿਸਦਾ ਅਰਥ ਹੈ ਮਿਥਿਹਾਸਕ ਰਾਖਸ਼।ਇਹ ਦੇਖਣ ‘ਚ ਪੰਛੀ ਤੇ ਡਾਇਨਾਸੋਰ ਵਰਗੀਆਂ ਲੱਗਦੀਆਂ ਹਨ।ਇਨ੍ਹਾਂ ਦੇ ਸਿਰ ਦੇ ਪਿਛੇ ਫਿਨਜ਼ ਬਣੇ ਹੁੰਦੇ ਹਨ।

Related News

ਅਡਮਿੰਟਨ ਟਰੈਕ ਦੇ ਸਾਬਕਾ ਕੋਚ ‘ਤੇ ਕਿਸ਼ੋਰ ਐਥਲੀਟਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਦੋਸ਼

Rajneet Kaur

ਨੌਰੀਨ ਸਿੰਘ ਅਮਰੀਕੀ ਏਅਰ ਫੋਰਸ ‘ਚ ਸੈਕਿੰਡ ਲੈਫਟੀਨੈਂਟ ਨਿਯੁਕਤ, ਵਧਾਇਆ ਦੇਸ਼ ਅਤੇ ਪੰਜਾਬ ਦਾ ਮਾਣ

Vivek Sharma

ਡਾਉਨਟਾਉਨ ਹੈਮਿਲਟਨ ‘ਚ ਸੈਟੇਲਾਈਟ ਹੈਲਥ ਫੈਸੀਲਿਟੀ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

Leave a Comment