channel punjabi
Canada International News North America

ਕੈਨੇਡਾ ਵਿੱਚ ਕੋਰੋਨਾ ਦੀ ਰਫ਼ਤਾਰ ਜਾਰੀ, 4749 ਨਵੇਂ ਕੇਸ ਆਏ ਸਾਹਮਣੇ

ਟੋਰਾਂਟੋ : ਕੋਰੋਨਾ ਮਾਮਲਿਆਂ ਨੂੰ ਲੈਣ ਕੇ ਕੈਨੇਡਾ ਵਿਚ ਹੁਣ ਰੋਜ਼ਾਨਾ ਰਿਕਾਰਡ ਟੁੱਟਾ ਰਹੇ ਹਨ। ਹਾਲਾਂਕਿ ਇਸ ਦੌਰਾਨ ਸੂਬਿਆਂ ਨੇ ਕੋਰੋਨਾ ਤੋਂ ਬਚਾਅ ਲਈ ਪਾਬੰਦੀਆਂ ਵਧਾ ਦਿੱਤੀਆਂ ਹਨ ਪਰ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸੇ ਲਈ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੋਰੋਨਾ ਤੋਂ ਬਚਾਅ ਲਈ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਕਰਨ।

ਸ਼ੁੱਕਰਵਾਰ ਨੂੰ ਕੈਨੇਡਾ ਵਿਚ 4749 ਨਵੇਂ ਮਾਮਲੇ ਦਰਜ ਕੀਤੇ ਗਏ ਤੇ ਇਨ੍ਹਾਂ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। ਸਭ ਤੋਂ ਵੱਧ ਮਾਮਲੇ ਓਂਟਾਰੀਓ (1396) ਤੋਂ ਹੀ ਦਰਜ ਹੋ ਰਹੇ ਹਨ। ਇਸੇ ਲਈ ਨਵੇਂ ਮਾਡਲਿੰਗ ਡਾਟਾ ਦੀ ਰਿਪੋਰਟ ਮੁਤਾਬਕ ਓਂਟਾਰੀਓ ਵਿਚ ਜਲਦੀ ਹੀ ਕੋਰੋਨਾ ਵਾਇਰਸ ਦੇ ਰੋਜ਼ਾਨਾ ਦੇ ਮਾਮਲੇ 6500 ਤੋਂ ਪਾਰ ਜਾਣ ਵਾਲੇ ਹਨ। ਓਂਟਾਰੀਓ ਦੇ ਮੁੱਖ ਮੰਤਰੀ ਸਪੱਸ਼ਟ ਕਹਿ ਚੁੱਕੇ ਹਨ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਖ਼ਤ ਪਾਬੰਦੀਆਂ ਲਾਉਣ ਤੋਂ ਪਿੱਛੇ ਨਹੀਂ ਹਟਣਗੇ।

ਪਿਛਲੇ 24 ਘੰਟਿਆਂ ਦੌਰਾਨ ਕਿਊਬਿਕ ਵਿਚ ਕੋਰੋਨਾ ਵਾਇਰਸ ਦੇ 1,301 ਮਾਮਲੇ ਦਰਜ ਹੋਏ ਹਨ ਤੇ ਇਸ ਦੌਰਾਨ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਲਈ ਸੂਬੇ ਨੇ ਸਕੂਲਾਂ ਨੂੰ ਵੀ ਕੁਝ ਦੇਰ ਲਈ ਬੰਦ ਕਰਨ ਦਾ ਵਿਚਾਰ ਬਣਾਇਆ ਹੈ। ਹਾਲਾਂਕਿ ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਵਿਚ 617 ਨਵੇਂ ਮਾਮਲੇ ਦਰਜ ਕੀਤੇ ਗਏ ਤੇ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਣ ਦੀ ਖ਼ਬਰ ਹੈ। ਇਸ ਸਮੇਂ ਦੌਰਾਨ ਅਲਬਰਟਾ ਵਿਚ ਨਵੀਂਆਂ ਪਾਬੰਦੀਆਂ ਲਾਈਆਂ ਗਈਆਂ ਹਨ। ਇੱਥੇ ਕੋਰੋਨਾ ਦੇ 907 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਤੋਂ ਕੈਨੇਡਾ ਵਿਚ ਕੋਰੋਨਾ ਦੇ ਮਾਮਲਿਆਂ ਨੇ ਰਫ਼ਤਾਰ ਫੜ ਲਈ ਹੈ। ਜਿਸ ਤੋਂ ਬਾਅਦ ਰੋਜ਼ਾਨਾ ਹੀ ਵੱਡੀ ਗਿਣਤੀ ਮਾਮਲੇ ਸਾਹਮਣੇ ਆ ਰਹੇ ਹਨ।

Related News

ਕੋਰੋਨਾ ਦੀ ਰਫ਼ਤਾਰ ਰੋਕਣ ਲਈ ਲੰਮੀ ਤਾਲਾਬੰਦੀ ਇੱਕੋ-ਇੱਕ ਸਹਾਰਾ: ਮੇਅਰ

Vivek Sharma

ਕੈਨੇਡਾ ਨੇ ਐਸਟਰਾਜ਼ੇਨੇਕਾ ਦੇ ਕੋਵਿਡ-19 ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਤਿੰਨ ਅਧਿਕਾਰਿਤ ਵੈਕਸੀਨ

Vivek Sharma

ਬੀ.ਸੀ ‘ਚ ਪਹਿਲੀ ਕੋਵਿਡ 19 ਵੈਕਸੀਨ ਜਲਦ ਪਹੁੰਚੇਗੀ

Rajneet Kaur

Leave a Comment