channel punjabi
Canada News North America

ਕੋਰੋਨਾ ਦੀ ਰਫ਼ਤਾਰ ਰੋਕਣ ਲਈ ਲੰਮੀ ਤਾਲਾਬੰਦੀ ਇੱਕੋ-ਇੱਕ ਸਹਾਰਾ: ਮੇਅਰ

ਹੈਮਿਲਟਨ: ਇਕ ਵਾਰ ਮੁੜ ਤੋਂ ਕੈਨੇਡਾ ਦੇ ਕੁਝ ਸੂਬਿਆਂ ਵਿੱਚ ਕੋਰੋਨਾ ਮਹਾਂਮਾਰੀ ਦੀ ਰਫਤਾਰ ਨੂੰ ਰੋਕਣ ਲਈ ਸਖ਼ਤ ਪਾਬੰਦੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ । ਕੈਨੇਡਾ ਦੇ ਸੂਬੇ ਓਂਂਟਾਰੀਓ ਦੇ ਸ਼ਹਿਰ ਹੈਮਿਲਟਨ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਤਾਲਾਬੰਦੀ ਦੀ ਸਥਿਤੀ ਪੱਕੀ ਰੱਖਣੀ ਪੈ ਸਕਦੀ ਹੈ ਕਿਉਂਕਿ ਕੋਵਿਡ-19 ਮਾਮਲੇ ਇਸ ਖੇਤਰ ਵਿਚ ਵੱਧਦੇ ਹੀ ਜਾ ਰਹੇ ਹਨ। ਫਰੈਡ ਆਈਸਨਬਰਗਰ, ਜੋ 2014 ਤੋਂ ਹੈਮਿਲਟਨ ਦੇ ਮੇਅਰ ਵਜੋਂ ਸੇਵਾ ਨਿਭਾਅ ਰਹੇ ਹਨ, ਨੇ ਕਿਹਾ ਕਿ ਸਥਾਨਕ ਮੈਡੀਕਲ ਅਧਿਕਾਰੀ ਅਤੇ ਉਨ੍ਹਾਂ ਦੇ ਸੂਬਾਈ ਹਮਰੁਤਬਾ ਵਿਚਕਾਰ ਇਸ ਸਮੇਂ ਵਿਚਾਰ-ਵਟਾਂਦਰੇ ਚੱਲ ਰਹੇ ਹਨ ਕਿ ਸ਼ਹਿਰ ਵਿਚ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਲਈ ਹੋਰ ਕੀ ਕਦਮ ਚੁੱਕਣ ਦੀ ਲੋੜ ਹੈ।

ਉਧਰ ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲਿਆਂ ਦੀ ਗਿਣਤੀ ਨੇ ਸਰਕਾਰਾਂ ਦੀ ਨੀਂਦ ਉਡਾਈ ਹੋਈ ਹੈ। ਹੈਮਿਲਟਨ ਵਿਚ ਮੰਗਲਵਾਰ ਨੂੰ ਕੋਰੋਨਾ ਦੇ 99 ਨਵੇਂ ਮਾਮਲੇ ਦਰਜ ਹੋਏ ਜਦਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ 134 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਇਸੇ ਲਈ ਉਨ੍ਹਾਂ ਇਹ ਵਿਚਾਰ ਪੇਸ਼ ਕੀਤਾ ਕਿ ਜਦ ਤੱਕ ਹਮਿਲਟਨ ਕੋਰੋਨਾ ਮੁਕਤ ਨਹੀਂ ਹੋ ਜਾਂਦਾ, ਇੱਥੇ ਤਾਲਾਬੰਦੀ ਰੱਖਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਵਿੰਡਸਰ-ਅਸੈਕਸ ਤੇ ਯਾਰਕ ਵਿਚ ਅਜੇ ਤਾਲਾਬੰਦੀ ਹੈ। ਇਸੇ ਲਈ ਅਜੇ ਹਮਿਲਟਨ ਵਿਚ ਵੀ ਤਾਲਾਬੰਦੀ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸ਼ਾਪਿੰਗ ਮਾਲ ਹਰ ਰੋਜ਼ ਸਵੇਰੇ 9 ਤੋਂ ਰਾਤ ਦੇ 9 ਵਜੇ ਤੱਕ ਖੁੱਲ੍ਹਣਗੇ ਤਾਂ ਕਿ ਲੋਕ ਜ਼ਰੂਰੀ ਸਮਾਨ ਖਰੀਦ ਸਕਣ ਤੇ ਸਮਾਜਕ ਦੂਰੀ ਵੀ ਬਣੀ ਰਹੇ।

Related News

ਬਰੈਂਪਟਨ ਗੋਲੀਬਾਰੀ ‘ਚ ਮ੍ਰਿਤਕ ਔਰਤ ਦੀ ਪਛਾਣ ਹਿੰਦੂ ਮੰਦਰ ਦੇ ਪੁਜਾਰੀ ਦੀ ਪਤਨੀ ਵਜੋਂ ਹੋਈ, ਪੁਲਿਸ ਵਲੋਂ ਦੋ ਸ਼ੱਕੀਆਂ ਦੀ ਸ਼ਨਾਖ਼ਤ

Rajneet Kaur

ਜੂਲੀ ਪੇਯਟ ਦੇ ਕੰਮ ਤੋਂ ਨਾਖੁਸ਼ ਕੈਨੇਡੀਅਨ

Rajneet Kaur

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਫੈਡਰਲ ਸਰਕਾਰ ‘ਤੇ ਲਗਾਇਆ ਦੋਸ਼,ਹਵਾਈ ਅੱਡਿਆਂ ‘ਤੇ ਸਖ਼ਤੀ ਨਾਲ ਹੋਣ ਕੋਰੋਨਾ ਟੈਸਟ”

Rajneet Kaur

Leave a Comment