channel punjabi
Canada International News North America

ਓਟਾਵਾ ਦੇ ਸ਼ਹਿਰ ‘ਚ ਵਾਪਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 3 ਸ਼ੱਕੀ ਵਿਅਕਤੀ ਗ੍ਰਿਫਤਾਰ: ਪੁਲਿਸ

ਓਟਾਵਾ : ਪੁਲਿਸ ਦਾ ਕਹਿਣਾ ਹੈ ਕਿ ਇਸ ਹਫਤੇ ਦੇ ਅਰੰਭ ਵਿੱਚ ਓਟਾਵਾ ਦੇ ਸ਼ਹਿਰ ‘ਚ ਇੱਕ ਵਾਪਰੀ ਘਟਨਾ ਤੋਂ ਬਾਅਦ 20 ਸਾਲਾਂ ਦੇ ਦੋ ਵਿਅਕਤੀਆਂ ਅਤੇ ਇੱਕ ਕਿਸ਼ੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਓਟਾਵਾ ਪੁਲਿਸ ਨੇ ਦਸਿਆ ਕਿ ਬੁੱਧਵਾਰ ਰਾਤ 11 ਵਜੇ ਤੋਂ ਪਹਿਲਾਂ ਇਕ ਵਿਅਕਤੀ ਰੀਡੌ ਅਤੇ ਵਿਲੀਅਮ ਸੜਕਾਂ ਦੇ ਚੌਰਾਹੇ ‘ਤੇ ਫੁੱਟਪਾਥ ‘ਤੇ ਜਾ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਫੁੱਟਪਾਥ ‘ਤੇ ਉਸ ਕੋਲ ਤਿੰਨ ਵਿਅਕਤੀ ਆਏ  ਜਿੰਨ੍ਹਾਂ ਨੇ ਪਹਿਲਾਂ ਉਸ ਨਾਲ ਗੱਲਬਾਤ ਕੀਤੀ ਅਤੇ ਬਾਅਦ ‘ਚ ਉਸਦੇ ਚਿਹਰੇ ‘ਤੇ ਵਾਰ ਕੀਤੇ ਅਤੇ ਉਸਨੂੰ ਜ਼ਮੀਨ ਤੇ ਸੁੱਟ ਦਿਤਾ।

ਪੁਲਿਸ ਨੇ ਦਸਿਆ ਕਿ ਉਹ ਪੀੜਿਤ ਦਾ ਫੋਨ ਤੇ ਕੁਝ ਹੋਰ ਨਿੱਜੀ ਸਮਾਨ ਲੈ ਕੇ ਫਰਾਰ ਹੋ ਗਏ ਸਨ।  ਦਸ ਦਈਏ ਅਗਲੇ ਦਿਨ ਫਰੰਟਲਾਈਨ ਦੇ ਅਧਿਕਾਰੀਆਂ ਨੇ ਤਿੰਨ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਅਤੇ ਬਿਨਾਂ ਕਿਸੇ ਘਟਨਾ ਦੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਮਾਂਟਰੀਅਲ ਦਾ 24 ਸਾਲਾ ਮੁਹੰਮਦ ਹਲਾਲ, 22 ਸਾਲਾ ਬੇਡਰਡਾਈਨ ਹਦਾਦ ਅਤੇ ਇਕ 16 ਸਾਲਾ ਸ਼ੱਕੀ ਨੂੰ ਓਟਾਵਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਤੇ ਲੁੱਟਮਾਰ ਅਤੇ ਇਕ ਅਪਰਾਧ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਲਗਾਏ ਗਏ ਸਨ । ਹਲਾਲ ਅਤੇ ਹਦਾਦ ਦੋਵੇਂ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣੇ ਸਨ।

Related News

ਬੀ.ਸੀ. ਨੇ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ 19 ਦੇ 1,428 ਨਵੇਂ ਕੇਸਾਂ ਅਤੇ 8 ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

ਕੈਨੇਡਾ ਵਿੱਚ ਕੋਰੋਨਾ ਦੇ ਹਾਲਾਤਾਂ ‘ਚ ਸੁਧਾਰ, ਘਟਣ ਲੱਗੀ ਪ੍ਰਭਾਵਿਤਾਂ ਦੀ ਗਿਣਤੀ

Vivek Sharma

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਆਪਣੇ ਪਹਿਲੇ ਫੋਨ ਕਾਲ ਦੌਰਾਨ ਕੋਵਿਡ 19 ਟੀਕੇ ਅਤੇ ਸੁਰੱਖਿਆਵਾਦ ਦੇ ਮੁੱਦਿਆ ‘ਤੇ ਕੀਤੀ ਗੱਲ

Rajneet Kaur

Leave a Comment