channel punjabi
Canada International News North America

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਆਪਣੇ ਪਹਿਲੇ ਫੋਨ ਕਾਲ ਦੌਰਾਨ ਕੋਵਿਡ 19 ਟੀਕੇ ਅਤੇ ਸੁਰੱਖਿਆਵਾਦ ਦੇ ਮੁੱਦਿਆ ‘ਤੇ ਕੀਤੀ ਗੱਲ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਆਪਣੇ ਪਹਿਲੇ ਫੋਨ ਕਾਲ ਦੌਰਾਨ ਕੋਵਿਡ 19 ਟੀਕੇ ਅਤੇ ਸੁਰੱਖਿਆਵਾਦ ਦੇ ਮੁੱਦਿਆ ‘ਤੇ ਗੱਲ ਕੀਤੀ ਹੈ। ਕਮਲਾ ਹੈਰਿਸ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲ ਕਰਦਿਆ ਆਰਥਿਕ ਤੇ ਰਣਨੀਤਕ ਸਾਂਝੀਦਾਰ ਦੇ ਰੂਪ ਵਿਚ ਕੈਨੇਡਾ ਨੂੰ ਅਮਰੀਕਾ ਦਾ ਮਹੱਤਪੂਰਣ ਸਾਥੀ ਦੱਸਿਆ ਹੈ।

ਸੋਮਵਾਰ ਨੂੰ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਅਮਰੀਕੀ ਪ੍ਰਸ਼ਾਸਨ ਦੇ ਨਾਲ ਸਾਂਝੀ ਤਰਜੀਹਾਂ ‘ਤੇ ਕੰਮ ਕਰਨਾ ਚਾਹੁੰਦੇ ਹਨ। ਕੈਨੇਡਾ ਨੂੰ ਟੀਕੇ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪਿਛਲੇ ਹਫਤੇ ਪ੍ਰੋਡਿਉਸਰ ਫਾਈਜ਼ਰ ਵੱਲੋਂ ਦੇਸ਼ ਨੂੰ ਦੇਣਾ ਬੰਦ ਕਰ ਦਿੱਤਾ ਗਿਆ ਸੀ, ਇਸ ਐਲਾਨ ਤੋਂ ਬਾਅਦ ਇੱਕ ਹੋਰ ਨਿਰਮਾਤਾ, ਮੋਡੇਰਨਾ ਇਸ ਹਫਤੇ 50,000 ਘੱਟ ਟੀਕਾ ਖੁਰਾਕ ਦੇਵੇਗਾ। ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਘਰੇਲੂ ਕਾਰੋਬਾਰਾਂ ਦਾ ਸਮਰਥਨ ਕਰਨ ਲਈ ਪਿਛਲੇ ਸੋਮਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਅਤੇ ਸੰਘੀ ਸਰਕਾਰੀ ਏਜੰਸੀਆਂ ਨੂੰ ਸੰਯੁਕਤ ਰਾਜ ਵਿੱਚ ਬਣੇ ਉਤਪਾਦਾਂ ਦੀ ਖਰੀਦ ਕਰਨ ਦੀ ਮੰਗ ਕੀਤੀ। ਉਪ-ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਸ਼ੁੱਕਰਵਾਰ ਨੂੰ ਯੂਐਸ ਦੇ ਖਜ਼ਾਨਾ ਸਕੱਤਰ ਜੇਨੇਟ ਯੇਲੇਨ ਨਾਲ ਇੱਕ ਫੋਨ ਕਾਲ ਵਿੱਚ ਇਹ ਮੁੱਦਾ ਉਠਾਇਆ ਸੀ।

ਹੈਰਿਸ ਨੇ ਚੀਨ ਵਲੋਂ ਗ਼ਲਤ ਤਰੀਕੇ ਨਾਲ ਹਿਰਾਸਤ ਵਿਚ ਲਏ ਕੈਨੇਡਾ ਦੇ ਦੋ ਨਾਗਰਿਕਾਂ ਦੇ ਮੁੱਦੇ ‘ਤੇ ਵੀ ਕੈਨੇਡਾ ਨਾਲ ਇਕਜੁੱਟਤਾ ਸਾਂਝੀ ਕੀਤੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਉਨ੍ਹਾਂ ਦੀ ਰਿਹਾਈ ਲਈ ਹਰ ਕੋਸ਼ਿਸ਼ ਕਰੇਗਾ। ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਸੰਪਰਕ ਵਿਚ ਰਹਿਣ ਅਤੇ ਦੋ-ਪੱਖੀ ਸਬੰਧਾਂ ਦੇ ਵਿਸਥਾਰ ਲਈ ਸਾਰੇ ਤਰ੍ਹਾਂ ਦੇ ਕਦਮ ‘ਤੇ ਸਹਿਮਤ ਹੋਏ ਹਨ।

Related News

ਸੂਬੇ ‘ਚ ਕੋਵਿਡ 19 ਦੇ ਵਧਦੇ ਮਾਮਲਿਆਂ ਕਾਰਨ ਇਕ ਹੋਰ ਸ਼ਟਡਾਊਨ ਸਥਿਤੀ ਹੋ ਸਕਦੀ ਹੈ ਪੈਦਾ: ਪ੍ਰਮੀਅਰ ਡਗ ਫੋਰਡ

Rajneet Kaur

ਕਿਸਾਨ ਜਥੇਬੰਦੀਆਂ ਨੇ ਬੀਬੀ ਜਗੀਰ ਕੌਰ ਖ਼ਿਲਾਫ਼ ਕਾਰਵਾਈ ਕਰਨ ਦੀ ਕੀਤੀ ਮੰਗ, ਮੰਗਿਆ ਅਸਤੀਫ਼ਾ

Vivek Sharma

ਸਸਕੈਚਵਨ ਪੁਲਿਸ ਨੇ 23 ਸਾਲਾਂ ਅੰਤਰ-ਰਾਸ਼ਟਰੀ ਵਿਦਿਆਰਥਣ ਕਤਲ ਮਾਮਲੇ ‘ਚ ਰਣਬੀਰ ਢੱਲ ਨੂੰ ਕੀਤਾ ਗ੍ਰਿਫਤਾਰ

Rajneet Kaur

Leave a Comment