channel punjabi
Canada News North America

ਅਲਬਰਟਾ ਸੂਬੇ ‘ਚ ਸੋਮਵਾਰ ਤੋਂ ਤਾਲਾਬੰਦੀ ਦੌਰਾਨ ਢਿੱਲ ਦੇਣ ਦਾ ਫੈਸਲਾ, ਹਦਾਇਤਾਂ ਦੀ ਪਾਲਣਾ ਜ਼ਰੂਰੀ

ਕੈਲਗਰੀ : ਕੈਨੇਡਾ ਦੇ ਸੂਬੇ ਅਲਬਰਟਾ ਵਲੋਂ ਤਾਲਾਬੰਦੀ ਦੌਰਾਨ ਥੋੜੀ ਢਿੱਲ ਦੇਣ ਜਾ ਰਿਹਾ ਹੈ। ਇਸ ਢਿੱਲ ਦੇ ਨਾਲ ਸੋਮਵਾਰ ਤੋਂ ਕੁਝ ਵਪਾਰਕ ਅਦਾਰੇ ਜੋ ਦਸੰਬਰ ਤੋਂ ਬੰਦ ਕਰਵਾਏ ਗਏ ਹਨ, ਹੁਣ ਆਪਣੇ ਗਾਹਕਾਂ ਨੂੰ ਸੇਵਾ ਦੇ ਸਕਣਗੇ।

ਅਲਬਰਟਾ ਸਰਕਾਰ ਨੇ ਕਿਹਾ ਕਿ 18 ਜਨਵਰੀ ਤੋਂ ਨਿੱਜੀ ਅਤੇ ਕੁਝ ਹੋਰ ਸੁਵਿਧਾਵਾਂ ਆਮ ਲੋਕ ਲੈ ਸਕਣਗੇ, ਪਰ ਇਸ ਤੋਂ ਪਹਿਲਾਂ ਲੋਕਾਂ ਨੂੰ ਸਮਾਂ ਲੈਣਾ ਪਵੇਗਾ ਤਾਂ ਕਿ ਉਨ੍ਹਾਂ ਨੂੰ ਦੁਕਾਨਾਂ ‘ਤੇ ਇੰਤਜ਼ਾਰ ਨਾ ਕਰਨਾ ਪਵੇ। ਜਿਹੜੇ ਵਪਾਰਕ ਅਦਾਰਿਆਂ ਨੂੰ ਕੁਝ ਛੋਟ ਮਿਲਣ ਵਾਲੀ ਹੈ, ਉਨ੍ਹਾਂ ਵਿਚ- ਹੇਅਰ ਸੈਲੂਨ, ਨਾਈ ਦੀਆਂ ਦੁਕਾਨਾਂ, ਮੈਨੀਕਿਊਰ ਤੇ ਪੈਡੀਕਿਊਰ ਅਤੇ ਟੈਟੂ ਵਾਲੀਆਂ ਦੁਕਾਨਾਂ ਖਾਸ ਹਨ।


ਇਸ ਦੇ ਇਲਾਵਾ ਘਰੋਂ ਬਾਹਰ 10 ਲੋਕ ਇਕੱਠੇ ਹੋ ਸਕਦੇ ਹਨ। ਅੰਤਿਮ ਸੰਸਕਾਰ ਮੌਕੇ 20 ਲੋਕ ਇਕੱਠੇ ਹੋ ਸਕਣਗੇ। ਇਸ ਦੌਰਾਨ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣੀ ਪਵੇਗੀ ਅਤੇ ਮਾਸਕ ਲਗਾ ਕੇ ਰੱਖਣੇ ਪੈਣਗੇ।
ਅਲਬਰਟਾ ਦੇ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਪਿਛਲੇ ਹਫ਼ਤਿਆਂ ਤੋਂ ਅਲਬਰਟਾ ਵਾਸੀਆਂ ਨੇ ਹਿਦਾਇਤਾਂ ਦੀ ਪਾਲਣਾ ਕਰਨ ਵਿਚ ਕਾਫੀ ਸਹਿਯੋਗ ਦਿੱਤਾ। ਅਲਬਰਟਾ ਦੀ ਮੁੱਖ ਸਿਹਤ ਅਧਿਕਾਰੀ ਡਾਕਟਰ ਡੀਨਾ ਹਿਨਸ਼ਾਅ ਨੇ ਕਿਹਾ ਕਿ ਜਨਵਰੀ ਵਿਚ ਕੋਰੋਨਾ ਮਾਮਲੇ ਘਟੇ ਹਨ ਤੇ ਇਹ ਇਕ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਰੋਨਾ ਮਾਮਲੇ ਘੱਟਦੇ ਜਾਣਗੇ, ਲੋਕਾਂ ਲਈ ਹਿਦਾਇਤਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ।

Related News

ਅਹਿਮਦਾਬਾਦ ‘ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ, ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ

Rajneet Kaur

ਟੋਰਾਂਟੋ ਦੇ ਸਕਾਰਬੋਰੋ ‘ਚ ਦੋ ਵਾਹਨਾਂ ਦੀ ਆਪਸ ‘ਚ ਟੱਕਰ ,ਇੱਕ ਮੌਤ 3 ਗੰਭੀਰ ਜਖ਼ਮੀ

Rajneet Kaur

ਬ੍ਰਿਟੇਨ ‘ਚ ਆਇਆ ਕੋਰੋਨਾ ਵਾਇਰਸ ਦਾ ਨਵਾ ਰੂਪ ਕਿੰਨਾ ਹੋ ਸਕਦੈ ਨੁਕਸਾਨਦਾਇਕ:ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ

Rajneet Kaur

Leave a Comment