channel punjabi
Canada International News North America

ਬ੍ਰਿਟੇਨ ‘ਚ ਆਇਆ ਕੋਰੋਨਾ ਵਾਇਰਸ ਦਾ ਨਵਾ ਰੂਪ ਕਿੰਨਾ ਹੋ ਸਕਦੈ ਨੁਕਸਾਨਦਾਇਕ:ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ

ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਕ ਵਾਰ ਫਿਰ ਦੁਨੀਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਬ੍ਰਿਟੇਨ ‘ਚ ਇਕ ਨਵੀਂ ਕਿਸਮ ਦਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।

ਜੋਅ ਬਾਇਡਨ ਦੇ ਸਰਜਨ ਜਨਰਲ ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ ਨੇ ਕਿਹਾ ਕਿ ਯੂਕੇ ਵਿੱਚ ਦੱਸਿਆ ਗਿਆ ਨਵਾਂ ਅਤੇ ਵਧੇਰੇ ਛੂਤਕਾਰੀ ਕੋਰੋਨਾ ਵਾਇਰਸ ਵੇਰੀਐਂਟ ਕੋਈ ਘਾਤਕ ਹੈ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ। 43 ਸਾਲਾ ਡਾ.ਮੂਰਤੀ ਨੇ ਕਿਹਾ ਕਿ ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਕੋਰੋਨਾ ਵਾਇਰਸ ਟੀਕੇ ਜੋ ਪਹਿਲਾਂ ਹੀ ਵਿਕਸਤ ਕੀਤੇ ਗਏ ਹਨ, ਨਵੇਂ ਸਟ੍ਰੇਨ ਦੇ ਵਿਰੁੱਧ ਪ੍ਰਭਾਵਸ਼ਾਲੀ ਨਹੀਂ ਹੋਣਗੇ।

ਉਨ੍ਹਾਂ ਕਿਹਾ ਕਿ ਇਹ ਵਾਇਰਸ ਦਾ ਨਵਾਂ ਰੂਪ ਪਹਿਲਾਂ ਨਾਲੋਂ ਜ਼ਿਆਦਾ ਜਲਦੀ ਫੈਲਦਾ ਹੈ।ਉਹਨਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਇਹ ਨਵਾਂ ਵਾਇਰਸ ਬ੍ਰਿਟੇਨ ਦੇ ਕਿਸੇ ਸੰਕਰਮਿਤ ਵਿਅਕਤੀ ਤੋਂ ਹੀ ਪੈਦਾ ਹੋਇਆ ਹੋਵੇ ਜਾਂ ਫਿਰ ਕਿਸੇ ਅਜਿਹੇ ਦੇਸ਼ ਤੋਂ ਆਇਆ ਹੋ ਸਕਦਾ ਹੈ ਜਿੱਥੇ ਕੋਰੋਨਾ ਵਾਇਰਸ ਦੇ ਬਦਲਦੇ ਰੂਪ ਵਲ ਧਿਆਨ ਨਾ ਦਿੱਤਾ ਗਿਆ ਹੋਵੇ। ਇਸਤੋਂ ਇਲਾਵਾ ਡਾਕਟਰ ਵਿਵੇਕ ਮੂਰਤੀ ਨੇ ਕਿਹਾ ਕਿ ਵਾਇਰਸ ਦੇ ਬਦਲਦੇ ਰੂਪ ਨਾਲ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕਰਨਾ ਅਤੇ ਨਾ ਹੀ ਇਹਨਾਂ ਨੂੰ ਛੱਡਣਾ ਹੈ।ਮਾਸਕ ਲਗਾਉਣਾ,ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਹੱਥ ਧੋਣਾ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਰਹਿਣਾ ਹੈ।

Related News

VACCINE ENTHUSIASM : ਖ਼ਰਾਬ ਮੌਸਮ ਦੇ ਬਾਵਜੂਦ ਵੈਕਸੀਨ ਲਈ ਲੋਕ ਘੰਟਿਆਂ ਲਾਈਨਾਂ ਵਿੱਚ ਖੜੇ ਹੋ ਕੇ ਕਰ ਰਹੇ ਹਨ ਇੰਤਜ਼ਾਰ

Vivek Sharma

ਕੈਨੇਡਾ ਵਿੱਚ ਕੋਰੋਨਾ ਦੇ ਰੋਜ਼ਾਨਾ ਮਾਮਲੇ 12 ਹਜ਼ਾਰ ਪ੍ਰਤਿਦਿਨ ਤੱਕ ਪੁੱਜਣ ਦੀ ਸੰਭਾਵਨਾ, ਲੋਕਾਂ ਨੂੰ ਹਦਾਇਤਾਂ ਮੰਨਣ ਦੀ ਅਪੀਲ

Vivek Sharma

ਮਾਸਕ ਪਾਉਣ ਨਾਲ ਹੀ ਹੋਵੇਗਾ ਕੋਰੋਨਾ ਵਾਇਰਸ ਤੋਂ ਬਚਾਅ, 25 ਫ਼ੀਸਦੀ ਘਟੇ ਮਾਮਲੇ

Vivek Sharma

Leave a Comment