channel punjabi
Canada News North America

ਕੈਨੇਡਾ ਵਿੱਚ ਕੋਰੋਨਾ ਦੇ ਰੋਜ਼ਾਨਾ ਮਾਮਲੇ 12 ਹਜ਼ਾਰ ਪ੍ਰਤਿਦਿਨ ਤੱਕ ਪੁੱਜਣ ਦੀ ਸੰਭਾਵਨਾ, ਲੋਕਾਂ ਨੂੰ ਹਦਾਇਤਾਂ ਮੰਨਣ ਦੀ ਅਪੀਲ

ਓਟਾਵਾ : ਕਰੀਬ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਕੋਰੋਨਾ ਵਾਇਰਸ ਦਾ ਕਹਿਰ ਥਮਦਾ ਨਜ਼ਰ ਨਹੀਂ ਆ ਰਿਹਾ। ਬੀਤੇ 12-13 ਮਹੀਨਿਆਂ ਵਿੱਚ ‘ਚਾਇਨੀਜ਼ ਵਾਇਰਸ’ ਆਪਣੇ ਨਵੇਂ ਰੂਪਾਂ ਨਾਲ ਹੋਰ ਵੀ ਜ਼ਿਆਦਾ ਘਾਤਕ ਹੋ ਗਿਆ ਹੈ। ਕੋਰੋਨਾ ਵਾਇਰਸ ਦੇ ਯੂ.ਕੇ ਅਤੇ ਦੱਖਣੀ ਅਫ਼ਰੀਕਾ ਵਾਲੇ ਖ਼ਤਰਨਾਕ ਸਟ੍ਰੇਨਜ਼ ਦੀ ਨਕੇਲ ਕਸਣ ਵਿਚ ਕੈਨੇਡਾ ਸੰਭਾਵਤ ਤੌਰ ’ਤੇ ਸਫ਼ਲ ਨਹੀਂ ਹੋਇਆ ਅਤੇ ਆਉਣ ਵਾਲੇ ਦਿਨਾਂ ਵਿਚ ਰੋਜ਼ਾਨਾ ਸਾਹਮਣੇ ਆ ਰਹੇ ਮਰੀਜ਼ਾਂ ਦੀ ਗਿਣਤੀ 12 ਹਜ਼ਾਰ ਤੱਕ ਪਹੁੰਚਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ।

ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਗਲੇ ਹਫ਼ਤੇ ਮਰੀਜ਼ਾਂ ਦੀ ਕੁਲ ਗਿਣਤੀ 10 ਲੱਖ ਤੋਂ ਟੱਪ ਜਾਵੇਗੀ ਜੋ ਸ਼ਨਿੱਚਰਵਾਰ ਰਾਤ ਤੱਕ 9 ਲੱਖ 60 ਹਜ਼ਾਰ ਤੋਂ ਵੱਧ ਦਰਜ ਕੀਤੀ ਗਈ।

ਕੈਨੇਡਾ ਦੀ ਮੁੱਖ ਸਿਹਤ ਅਫ਼ਸਰ ਡਾ. ਥੈਰੇਸਾ ਟੈਮ ਨੇ ਕਿਹਾ ਹੈ ਕਿ ਭਾਵੇਂ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕੀਤੀ ਗਈ ਹੈ ਪਰ ਇਹ ਵਾਇਰਸ ਫ਼ੈਲਣ ਦੀ ਰਫ਼ਤਾਰ ਨੂੰ ਮਾਤ ਨਹੀਂ ਦੇ ਸਕੀ ਜਿਸ ਨੂੰ ਵੇਖਦਿਆਂ ਕੈਨੇਡੀਅਨਜ਼ ਵਾਸਤੇ ਲਾਜ਼ਮੀ ਹੈ ਕਿ ਉਹ ਸਮਾਜਿਕ ਮੇਲ-ਮਿਲਾਪ ਬਿਲਕੁਲ ਘਟਾ ਦੇਣ।


ਡਾ. ਥੈਰੇਸਾ ਟੈਮ ਨੇ ਆਮ ਲੋਕਾਂ ਨੂੰ ਪਾਬੰਦੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਚੇਹਰੇ ‘ਤੇ ਮਾਸਕ ਅਤੇ ਸਮਾਜਿਕ ਦੂਰੀ ਬਹਿਤਰ ਉਪਾਅ ਹਨ ਕਿਉਂਕਿ ਵੈਕਸੀਨ ਲਗਾਉਣ ਦੇ ਬਾਵਜੂਦ ਵੀ ਕੋਰੋਨਾ ਵਾਇਰਸ ਲਗਾਤਾਰ ਫੈਲਦਾ ਜਾ ਰਿਹਾ ਹੈ।

ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਦੇ 9,60,117 ਕੇਸ ਦਰਜ ਕੀਤੇ ਜਾ ਚੁੱਕੇ ਹਨ। ਇਹਨਾਂ ਵਿੱਚੋਂ 8,95,668 ਸਿਹਤਯਾਬ ਹੋ ਚੁੱਕੇ ਹਨ ਜਦੋਂ ਕਿ ਕੋਰੋਨਾ ਕਾਰਨ 22,850 ਲੋਕਾਂ ਦੀ ਜਾਨ ਚਲੀ ਗਈ ਹੈ।

Related News

ਵੁੱਡਬ੍ਰਿਜ ਕਾਲਜ ਸੈਕੰਡਰੀ ਸਕੂਲ ਕੋਵਿਡ 19 ਆਉਟਬ੍ਰੇਕ ਕਾਰਨ ਦੋ ਹਫਤਿਆਂ ਲਈ ਕੀਤਾ ਗਿਆ ਬੰਦ

Rajneet Kaur

ਓਨਟਾਰੀਓ ਦੇ ਵਿਦਿਆਰਥੀ ਅੱਜ COVID-19 ਦੇ ਕੇਸਾਂ ਕਾਰਨ ਵਰਚੁਅਲ ਕਲਾਸਰੂਮਾਂ ਵਿਚ ਵਾਪਸ ਪਰਤੇ

Rajneet Kaur

ਓਂਂਟਾਰੀਓ ਵਿੱਚ ਵੈਕਸੀਨੇਸ਼ਨ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਆ ਰਹੇ ਹਨ ਸਾਹਮਣੇ, ਸ਼ਨੀਵਾਰ ਨੂੰ 3,056 ਨਵੇਂ ਕੇਸ ਕੀਤੇ ਗਏ ਦਰਜ

Vivek Sharma

Leave a Comment