channel punjabi
Canada International News North America

ਚੀਨ ਦੀਆਂ ਪਾਬੰਦੀਆਂ ਨੂੰ PM ਟਰੂਡੋ ਅਤੇ ਮੰਤਰੀ ਮਾਰਕ ਗਾਰਨੇਉ ਨੇ ਦੱਸਿਆ ਲੋਕਤੰਤਰੀ ਪ੍ਰਣਾਲੀ ‘ਤੇ ਹਮਲਾ

ਓਟਾਵਾ : ਚੀਨ ਵਲੋਂ ਕੈਨੇਡੀਅਨ ਸੰਸਦ ਮੈਂਬਰਾਂ ‘ਤੇ ਪਾਬੰਦੀਆਂ ਲਗਾਉਣ ਦੀ ਚੁਫ਼ੇਰਿਓਂ ਨਿੰਦਾ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮਾਰਕ ਗਾਰਨੇਉ ਨੇ ਕਿਹਾ ਕਿ ਕੈਨੇਡੀਅਨ ਸੰਸਦ ਮੈਂਬਰਾਂ ਅਤੇ ਦੇਸ਼ ਦੀਆਂ ਲੋਕਤੰਤਰੀ ਸੰਸਥਾਵਾਂ ‘ਤੇ ਚੀਨ ਦੁਆਰਾ ਜਾਰੀ ਕੀਤੀ ਗਈ ਨਵੀਂਆਂ ਪਾਬੰਦੀਆਂ ‘ਮਨਜ਼ੂਰ ਨਹੀਂ ਹਨ’, ਇਹ ‘ਪਾਰਦਰਸ਼ਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ’ ਤੇ ਹਮਲਾ ਹੈ।”

ਮਾਰਕ ਗਾਰਨੇਉ ਨੇ ਸ਼ਨੀਵਾਰ ਦੁਪਹਿਰ ਨੂੰ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ, “ਕੈਨੇਡਾ ਸਰਕਾਰ ਸੰਸਦ ਮੈਂਬਰਾਂ ਅਤੇ ਸਾਰੇ ਕੈਨੇਡੀਅਨਾਂ ਦੇ ਨਾਲ ਖੜੀ ਹੈ ਕਿਉਂਕਿ ਅਸੀਂ ਲੋਕਤੰਤਰ ਦੀ ਰਾਖੀ ਅਤੇ ਬੋਲਣ ਦੀ ਆਜ਼ਾਦੀ ਲਈ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਦੇ ਹਾਂ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਹੋਣ ਤੇ ਕਾਰਵਾਈ ਕਰਦੇ ਰਹਿਣਗੇ।”

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਾਰਨੇਉ ਦੀਆਂ ਟਿੱਪਣੀਆਂ ਨੂੰ ਇੱਕਦਮ ਸਹੀ ਮੰਨਿਆ ਅਤੇ ਕਿਹਾ ਕਿ ਇਹ ਪਾਬੰਦੀਆਂ ਲੋਕਤੰਤਰੀ ਦੇ ਦਿਲਾਂ ‘ਤੇ ਹਮਲਾ ਹਨ।

ਟਰੂਡੋ ਨੇ ਕਿਹਾ, “ਸਾਨੂੰ ਉਨ੍ਹਾਂ ਨੂੰ ਯਾਦ ਦਿਵਾਉਣ ਲਈ ਇਕੱਠੇ ਖੜੇ ਹੋਣ ਦੀ ਲੋੜ ਹੈ ਜੋ ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ ਜਿਸਨੂੰ ਪੂਰਾ ਵਿਸ਼ਵ ਦੇਖ ਰਿਹਾ ਹੈ।”

ਦਰਅਸਲ ਸ਼ਨੀਵਾਰ ਸਵੇਰੇ, ਚੀਨ ਨੇ ਘੋਸ਼ਣਾ ਕੀਤੀ ਕਿ ਉਹ ਕੈਨੇਡੀਅਨ ਕੰਜ਼ਰਵੇਟਿਵ ਐਮਪੀ ਮਾਈਕਲ ਚੋਂਗ ‘ਤੇ ਪਾਬੰਦੀਆਂ ਲਗਾਏਗਾ , ਜੋ ਸੰਸਦ ਦੀ ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਸਥਾਈ ਕਮੇਟੀ ਦੇ ਉਪ-ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਹਨ।

ਦੇਸ਼ ਨੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਬਾਰੇ ਐਫਏਏਈ ਦੀ ਸਬ ਕਮੇਟੀ, ਜਿਸ ਦੇ ਅੱਠ ਮੈਂਬਰ ਹਨ , ਵਲੋ ਇਸ ਮਹੀਨੇ ਇਕ ਰਿਪੋਰਟ ਪੇਸ਼ ਕੀਤੀ ਗਈ । ਇਸ ਵਿੱਚ ਇਹ ਸਿੱਟਾ ਕੱਢਿਆ ਗਿਆ ਸੀ ਕਿ ਚੀਨ ਦੇ ਜ਼ਿਨਜਿਆਂਗ ਵਿਚ ਅੱਤਿਆਚਾਰ ਕੀਤੇ ਗਏ ਸਨ ਜੋ ਮਨੁੱਖਤਾ ਅਤੇ ਨਸਲਕੁਸ਼ੀ ਵਿਰੁੱਧ ਅਪਰਾਧ ਹਨ। ਚੀਨ ਇਸੇ ਰਿਪੋਰਟ ਤੋਂ ਚਿੜਿਆ ਹੋਇਆ ਹੈ।

ਚੀਨ ਨੇ ਯੂਐਸ ਵਿੱਚ ਵਿਅਕਤੀਆਂ ਅਤੇ ਇਕਾਈਆਂ ਉੱਤੇ ਪਾਬੰਦੀਆਂ ਦਾ ਐਲਾਨ ਵੀ ਕੀਤਾ ਸੀ ।

Related News

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਫੁੱਟਿਆ ਕੋਰੋਨਾ ਬੰਬ, ਇਕੋ ਦਿਨ ‘ਚ 124 ਮਰੀਜ਼ ਆਏ ਸਾਹਮਣੇ

Vivek Sharma

28 ਜਨਵਰੀ ਨੂੰ ਐਕਸਪਾਇਰ ਹੋਣ ਜਾ ਰਹੀਆਂ ਘਟੀਆਂ ਹੋਈਆਂ ਬਿਜਲੀ ਦਰਾਂ ਨੂੰ ਜਿਉਂ ਦਾ ਤਿਉਂ ਰੱਖਣ ਦਾ ਓਨਟਾਰੀਓ ਸਰਕਾਰ ਵੱਲੋਂ ਕੀਤਾ ਗਿਆ ਫੈਸਲਾ

Rajneet Kaur

ਟੋਰਾਂਟੋ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਦੀਆਂ ਸੜਕਾਂ ਤੇ ਛੱਤਾਂ ਦੇ ਨਾਲ-ਨਾਲ ਦਰਖ਼ਤਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਢੱਕਿਆ

Rajneet Kaur

Leave a Comment