channel punjabi
International News USA

NEW STRAIN : 41 ਦੇਸ਼ਾਂ ‘ਚ ਪਹੁੰਚ ਚੁੱਕਿਆ ਹੈ ‘ਬ੍ਰਿਟੇਨ ਵਾਇਰਸ’, ਕੋਰੋਨਾ ਨਾਲੋਂ ਹੈ 70 ਫ਼ੀਸਦੀ ਜ਼ਿਆਦਾ ਖਤਰਨਾਕ

‘ਚਾਇਨਾ ਵਾਇਰਸ’ ਦਾ ਘਾਤਕ ਰੂਪ ਜਿਸਨੂੰ ਅੱਜ-ਕਲ੍ਹ ‘ਬ੍ਰਿਟੇਨ ਵਾਇਰਸ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਹ ਦੁਨੀਆ ਦੇ 41 ਦੇਸ਼ਾਂ ਤੱਕ ਫੈਲ ਚੁੱਕਿਆ ਹੈ । ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਚੀਨ ਤੋਂ ਸ਼ੁਰੂ ਹੋਇਆ ਸੀ, ਬ੍ਰਿਟੇਨ ਵਾਇਰਸ ਦਾ ਪਹਿਲਾ ਮਾਮਲਾ ਬ੍ਰਿਟੇਨ ‘ਚ ਪਾਇਆ ਗਿਆ ਇਸੇ ਕਾਰਨ ਇਸਨੂੰ ਬ੍ਰਿਟੇਨ ਵਾਇਰਸ ਕਿਹਾ ਜਾ ਰਿਹਾ ਹੈ। ਇਸ ਬਾਰੇ ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਕਿ ਬ੍ਰਿਟੇਨ ‘ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਹੁਣ ਤਕ 41 ਦੇਸ਼ਾਂ ਤਕ ਪਹੁੰਚ ਚੁੱਕਾ ਹੈ। 14 ਦਸੰਬਰ 2020 ਨੂੰ ਬ੍ਰਿਟੇਨ ਦੇ ਨਵੇਂ ਸਟ੍ਰੇਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਨਵਾਂ ਸਟ੍ਰੇਨ ਪਹਿਲਾਂ ਮਿਲੇ ਸਟ੍ਰੇਨ ਦੇ ਮੁਕਾਬਲੇ 70 ਫ਼ੀਸਦੀ ਜ਼ਿਆਦਾ ਖ਼ਤਰਨਾਕ ਹੈ। ਅਮਰੀਕਾ ਦੇ ਚਾਰ ਸੂਬਿਆਂ ਕੈਲੀਫੋਰਨੀਆ, ਫਲੋਰੀਡਾ, ਕੋਲੋਰਾਡੋ ਤੇ ਨਿਊਯਾਰਕ ਨੇ ਵੀ ਨਵੇਂ ਸਟ੍ਰੇਨ ਤੋਂ ਗ੍ਰਸਤ ਮਰੀਜ਼ਾਂ ਦੀ ਜਾਣਕਾਰੀ ਦਿੱਤੀ ਹੈ।

ਉਧਰ ਅਮਰੀਕਾ ‘ਚ ਕੀਤੇ ਗਏ ਇਕ ਅਧਿਐਨ ‘ਚ ਕਿਹਾ ਗਿਆ ਹੈ ਕਿ ਅਮਰੀਕਾ ‘ਚ ਕੋਰੋਨਾ ਤੋਂ ਗ੍ਸਤ ਮਰੀਜ਼ਾਂ ਦੀ ਗਿਣਤੀ ਅਧਿਕਾਰਕ ਅੰਕੜਿਆਂ ਤੋਂ ਚਾਰ ਗੁਣਾ ਹੋ ਸਕਦੀ ਹੈ। ਅਧਿਐਨ ਮੁਤਾਬਕ ਯੂੁਐੱਸ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ (ਸੀਡੀਸੀ) ਮੁਤਾਬਕ 15 ਨਵੰਬਰ ਤਕ ਅਮਰੀਕਾ ‘ਚ 1.1 ਕਰੋੜ ਵਿਅਕਤੀ ਪੀੜਤ ਸਨ ਪਰ ਮੈਡੀਕਲ ਜਰਨਲ ‘ਜਾਮਾ ਨੈੱਟਵਰਕ ਓਪੇਨ’ ਵਿਚ ਛਪੇ ਅਧਿਐਨ ਮੁਤਾਬਕ ਨਵੰਬਰ ਅੱਧ ਤਕ ਅਧਿਕਾਰਕ ਅੰਕੜਿਆਂ ਤੋਂ 14 ਫ਼ੀਸਦੀ ਜ਼ਿਆਦਾ ਮਰੀਜ਼ ਸਨ।

ਇਸ ਅਧਿਐਨ ‘ਚ ਇਹ ਵੀ ਕਿਹਾ ਗਿਆ ਹੈ ਕਿ ਕੋਰੋਨਾ ਨਾਲ ਹੋਣ ਵਾਲੀਆਂ ਲਗਪਗ 35 ਫ਼ੀਸਦੀ ਮੌਤਾਂ ਨੂੰ ਅਧਿਕਾਰਕ ਅੰਕੜਿਆਂ ਤਹਿਤ ਦਰਜ ਹੀ ਨਹੀਂ ਕੀਤਾ ਗਿਆ। ਅਧਿਐਨ ਮੁਤਾਬਕ ਅਧਿਕਾਰਕ ਅੰਕੜਿਆਂ ਤੇ ਅਸਲ ਨੰਬਰਾਂ ‘ਚ ਇਹ ਫਰਕ ਇਸ ਲਈ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਨੇ ਜਾਂ ਤਾਂ ਜਾਂਚ ਨਹੀਂ ਕਰਵਾਈ ਜਾਂ ਫਿਰ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਗਈ।

ਫਿਲਹਾਲ ਦੁਨੀਆ ਭਰ ਦੇ ਮਾਹਿਰ ਹੁਣ ਬ੍ਰਿਟੇਨ ਵਾਇਰਸ ਦਾ ਤੋੜ ਲੱਭਣ ਲਈ ਜੀ ਤੋੜ ਕੋਸ਼ਿਸ਼ਾਂ ਵਿਚ ਜੁਟ ਚੁੱਕੇ ਹਨ।

Related News

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ ‘ਚ ‘ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ’ ਦੀ ਮੁਹਿੰਮ ਸ਼ੁਰੂ

Rajneet Kaur

ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲਿਆਂ ਦੀ ਲਿਸਟ ‘ਚ ਲਗਾਤਾਰ ਵਾਧਾ

Rajneet Kaur

ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਹੋਇਆ ਸੁਧਾਰ , ਰੁਜ਼ਗਾਰ ਦੇ ਨਵੇਂ ਮੌਕੇ ਹੋਏ ਪੈਦਾ

Vivek Sharma

Leave a Comment