channel punjabi
Canada News

ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਹੋਇਆ ਸੁਧਾਰ , ਰੁਜ਼ਗਾਰ ਦੇ ਨਵੇਂ ਮੌਕੇ ਹੋਏ ਪੈਦਾ

ਪਾਬੰਦੀਆਂ ਘੱਟ ਕੀਤੇ ਜਾਣ ਤੋਂ ਬਾਅਦ ਵਧੇ ਰੁਜ਼ਗਾਰ ਦੇ ਮੌਕੇ

ਸਰਕਾਰ ਅਰਥਵਿਵਸਥਾ ਨੂੰ ਮੁੜ ਤੋਂ ਮਜ਼ਬੂਤ ਕਰਨ ਲਈ ਚੁੱਕ ਰਹੀ ਕਦਮ

ਅਗਸਤ ਵਿਚ ਕੈਨੇਡੀਅਨਾਂ ਲਈ 1.4 ਫੀਸਦੀ ਰੋਜ਼ਗਾਰ ਦੇ ਮੌਕੇ ਵਧੇ

ਹਾਲ ਹੀ ਦੇ ਮਹੀਨਿਆਂ ਵਿਚ 1.9 ਮਿਲੀਅਨ ਨੌਕਰੀਆਂ ਮੁੜ ਸੁਧਾਰੀਆਂ ਗਈਆਂ

ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਫੈਲਣ ਮਗਰੋਂ ਮਾਰਚ ਵਿਚ 3 ਮਿਲੀਅਨ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ ਪਰ ਹੁਣ ਕੈਨੇਡਾ ਨੇ ਅਰਥਵਿਵਸਥਾ ਨੂੰ ਮਜਬੂਤ ਕਰਨ ਲਈ ਕੰਮ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੇ ਕੰਮਾਂ ‘ਤੇ ਮੁੜਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਵੱਡੀ ਗਿਣਤੀ ਵਿਚ ਨਵੀਂਆਂ ਨੌਕਰੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਇਸ ਨਾਲ ਦੇਸ਼ ਵਿਕਾਸ ਦੇ ਰਾਹ ‘ਤੇ ਹੈ।

ਅਗਸਤ ਲੇਬਰ ਫੋਰਸ ਸਰਵੇ ਜਿਹੜਾ ਕਿ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਜਨਤਕ ਸਿਹਤ ਪਾਬੰਦੀਆਂ ਵਿਚ ਢਿੱਲ ਦੇਣ ਨਾਲ ਕੈਨੇਡੀਅਨਾਂ ਤੇ ਖਾਸ ਕਰਕੇ ਪ੍ਰਵਾਸੀਆਂ ਲਈ ਰੋਜ਼ਗਾਰ ਵਧਿਆ ਹੈ। ਅਗਸਤ ਵਿਚ ਕੈਨੇਡੀਅਨਾਂ ਲਈ 1.4 ਫੀਸਦੀ ਰੋਜ਼ਗਾਰ ਦੇ ਮੌਕੇ ਵਧੇ ਹਨ। ਇਸ ਵਿਚਕਾਰ ਭੂਮੀਹੀਣ ਅਪ੍ਰਵਾਸੀਆਂ ਲਈ 1.6 ਫੀਸਦੀ ਵਧਿਆ ਹੈ। ਸਰਵਿਸ ਸੈਕਟਰ ,ਸਿੱਖਿਆ ਸੇਵਾਵਾਂ ਅਤੇ ਖਾਣ-ਪੀਣ ਵਾਲੇ ਖੇਤਰਾਂ ਵਿਚ ਸੁਧਾਰ ਹੋਇਆ ਹੈ।

ਇਹ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਕੈਨੇਡਾ ਦੀ ਆਰਥਿਕ ਪ੍ਰਕਿਰਿਆ ਸਹੀ ਦਿਸ਼ਾ ਵੱਲ ਵਧ ਰਹੀ ਹੈ। ਹਾਲ ਹੀ ਦੇ ਮਹੀਨਿਆਂ ਵਿਚ 1.9 ਮਿਲੀਅਨ ਨੌਕਰੀਆਂ ਮੁੜ ਸੁਧਾਰੀਆਂ ਗਈਆਂ ਹਨ। ਅਗਸਤ ਵਿਚ 2,46,000 ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ । ਜੁਲਾਈ ਵਿਚ 4,19,000 ਨੌਕਰੀਆਂ ,ਮਈ ਤੇ ਜੂਨ ਵਿਚ 1.2 ਮਿਲੀਅਨ ਨੌਕਰੀਆਂ ਵਿਚ ਮੁੜ ਸੁਧਾਰ ਕੀਤਾ ਗਿਆ।

Related News

BIG NEWS : ਪੰਜਾਬ ਵਿਧਾਨ ਸਭਾ ‘ਚ ‘ਆਪ’ ਦਾ ਪ੍ਰਦਰਸ਼ਨ ਦੇਰ ਰਾਤ ਵੀ ਜਾਰੀ, ਕੇਂਦਰ ‘ਤੋਂ ਕੀਤੀ ਵੱਡੀ ਮੰਗ

Vivek Sharma

ਉਨਟਾਰੀਓ ਸਰਕਾਰ ਨੇ ਕੋਵਿਡ 19 ਦੇ ਟੈਸਟ ਦੀ ਫਾਰਮੇਸੀਆਂ ‘ਚ ਵੀ ਦਿੱਤੀ ਇਜਾਜ਼ਤ

Rajneet Kaur

ਕੈਲਗਰੀ: ਸਵਾਨਾ ਬਾਜ਼ਾਰ ‘ਚ ਨਵੇਂ ਖੁੱਲ੍ਹੇ ਏਸ਼ੀਅਨ ਫੂਡ ਸੈਂਟਰ ‘ਚ ਮੁਫਤ ਪ੍ਰੈਸ਼ਰ ਕੁੱਕਰ ਲੈਣ ਦੇ ਚੱਕਰਾਂ ‘ਚ ਪੰਜਾਬੀ ਹੋਏ ਧੱਕਾ-ਮੁੱਕੀ

Rajneet Kaur

Leave a Comment