channel punjabi
Canada International News North America

ਕੈਲਗਰੀ: ਸਵਾਨਾ ਬਾਜ਼ਾਰ ‘ਚ ਨਵੇਂ ਖੁੱਲ੍ਹੇ ਏਸ਼ੀਅਨ ਫੂਡ ਸੈਂਟਰ ‘ਚ ਮੁਫਤ ਪ੍ਰੈਸ਼ਰ ਕੁੱਕਰ ਲੈਣ ਦੇ ਚੱਕਰਾਂ ‘ਚ ਪੰਜਾਬੀ ਹੋਏ ਧੱਕਾ-ਮੁੱਕੀ

ਕੈਲਗਰੀ : ਉੱਤਰ ਪੂਰਬ ਕੈਲਗਰੀ ਵਿਚ ਇਕ ਨਵੀਂ ਕਰਿਆਨੇ ਦੀ ਦੁਕਾਨ (ਗ੍ਰੋਸਰੀ ਸਟੋਰ) ‘ਚ ਸ਼ੁੱਕਰਵਾਰ ਦੁਪਹਿਰ ਤੋਂ ਪਹਿਲਾਂ ਹੀ ਉਮੀਦ ਤੋਂ ਵੀ ਜ਼ਿਆਦਾ ਲੋਕਾਂ ਦੀ ਭੀੜ ਇੱਕਠੀ ਹੋ ਗਈ। ਜਿਸ ‘ਚ ਬਹੁਤੇ ਲੋਕ ਪੰਜਾਬੀ ਸਨ। ਦਸ ਦਈਏ ਭੀੜ ਇਨ੍ਹੀ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਪਿਛੇ ਕਰਨ ਅਤੇ ਘਰ ਵਾਪਿਸ ਭੇਜਣ ਲਈ ਪੁਲਿਸ ਤਕ ਨੂੰ ਬੁਲਾਉਣਾ ਪਿਆ।

ਸੈਡਲ ਰਿਜ ਵਿਖੇ ਖੁੱਲ੍ਹੇ ਨਵੇਂ ਏਸ਼ੀਅਨ ਫੂਡ ਸੈਂਟਰ ਵਲੋਂ ਪਹਿਲੇ 100 ਲੋਕਾਂ ਨੂੰ ਪ੍ਰੈਸ਼ਰ ਕੁੱਕਰ ਮੁਫਤ ਦੇਣ ਦੇ ਆਫਰ ਪੇਸ਼ ਕੀਤੇ ਗਏ ਸਨ। ਜਿਸ ਆਫਰ ਦਾ ਫਾਈਦਾ ਚੁਕਣ ਲਈ ਸਾਰੇ ਇੱਕਠੇ ਹੋ ਗਏ ਅਤੇ ਧੱਕਾ- ਮੁੱਕੀ ਕਰਨ ਲੱਗੇ।

ਏਸ਼ੀਅਨ ਫੂਡ ਸੈਂਟਰ ਦੇ ਪ੍ਰਧਾਨ ਮੇਜਰ ਨਟ ਨੇ ਕਿਹਾ ਕਿ ‘ਸਾਰੇ ਲੋਕ ਇਕ ਲਾਈਨ ਦੀ ਬਜਾਏ ਹਮਲਾਵਾਰ ਰੂਪ ਵਿੱਚ ਇੱਕਠੇ ਹੋ ਗਏ ਸਨ’। ਇਸ ਆਫਰ ਦੇ ਚੱਕਰ ‘ਚ ਸਾਰੇ ਕੋਰੋਨਾ ਵਾਇਰਸ ਸਬੰਧੀ ਹਿਦਾਇਤਾਂ ਅਤੇ ਸਰੀਰਕ ਦੂਰੀ ਨੂੰ ਵੀ ਭੁੱਲ ਗਏ ਸਨ।

ਇਕ ਪੰਜਾਬੀ ਜੋ ਸਟੋਰ ‘ਚ ਦਾਖਲ ਹੋਣ ਵਾਲੀ ਕਤਾਰ ‘ਚ ਲਗਿਆ ਸੀ ਉਨ੍ਹੇ ਦਸਿਆ ਕਿ ਕਿਸੇ ਨੇ ਸਰੀਰਕ ਦੂਰੀ ਨਹੀਂ ਬਣਾ ਕੇ ਰਖੀ, ਸਗੋਂ ਅੰਦਰ ਜਾਣ ਲਈ ਧੱਕਾ- ਮੁੱਕੀ ਕਰਨ ਲੱਗੇ। ਉਨ੍ਹਾਂ ਦਸਿਆ ਕਿ ਸਟੋਰ ਦੇ ਬਾਹਰ ਬੋਰਡ ਵੀ ਲਾਏ ਗਏ ਸਨ ਕਿ ਲੋਕ ਸਰੀਰਕ ਦੂਰੀ ਬਣਾ ਕੇ ਰੱਖਣ, ਪਰ ਭੀੜ ਜ਼ਿਆਦਾ ਹੋਣ ਕਰਕੇ ਕਿਸੇ ਨੇ ਵੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ।

ਪੁਲਿਸ ਨੇ ਦਸਿਆ ਕਿ ਸਟੋਰ ਦੇ ਮਾਲਕ ਨੇ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਸਵਾਨਾ ਬਾਜ਼ਾਰ ‘ਚ ਪੈਂਦੇ ਇਸ ਸਟੋਰ ਤੇ ਪਹੁੰਚੀ ਅਤੇ ਲੋਕਾਂ ਨੂੰ ਸੁਰੱਖਿਆ ਦਾ ਹਵਾਲਾ ਦੇ ਕੇ ਵਾਪਿਸ ਭੇਜਿਆ ਗਿਆ। ਜਿਸਤੋਂ ਬਾਅਦ ਬਾਕੀ ਦਿਨ ਲਈ ਸਟੋਰ ਬੰਦ ਕਰ ਦਿਤਾ ਗਿਆ ਸੀ।

Related News

ਕੋਰੋਨਾ ਅਤੇ ਨਵੇਂ ਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਫਰਾਂਸ ਨੇ ਸਰਹੱਦਾਂ ਸੀਲ ਕਰਨ ਦਾ ਲਿਆ ਫ਼ੈਸਲਾ, ਕਿਸੇ ਵੀ ਸਮੇਂ ਹੋ ਸਕਦਾ ਹੈ ਸਖ਼ਤ ਪਾਬੰਦੀਆਂ ਦਾ ਐਲਾਨ

Vivek Sharma

ਬੀ.ਸੀ ਦੇ ਸਿਹਤ ਮੰਤਰੀ ਵਲੋਂ ਸੂਬੇ ਵਾਸੀਆਂ ਨੂੰ ਅਪੀਲ, ਨਿੱਜੀ ਪਾਰਟੀਆਂ ਅਤੇ ਭਾਰੀ ਇਕਠ ‘ਚ ਨਾ ਹੋਣ ਸ਼ਾਮਲ

Rajneet Kaur

ਕੋਵਿਡ ਦਾ ਮੁਕਾਬਲਾ ਕਰਨ ਲਈ ਕੈਨੇਡਾ ਇੰਡੀਅਨ ਰੈਡ ਕਰਾਸ ਨੂੰ 10 ਮਿਲੀਅਨ ਡਾਲਰ ਡੋਨੇਟ ਕਰਨ ਲਈ ਤਿਆਰ

Rajneet Kaur

Leave a Comment