channel punjabi
International News

ਕੋਰੋਨਾ ਅਤੇ ਨਵੇਂ ਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਫਰਾਂਸ ਨੇ ਸਰਹੱਦਾਂ ਸੀਲ ਕਰਨ ਦਾ ਲਿਆ ਫ਼ੈਸਲਾ, ਕਿਸੇ ਵੀ ਸਮੇਂ ਹੋ ਸਕਦਾ ਹੈ ਸਖ਼ਤ ਪਾਬੰਦੀਆਂ ਦਾ ਐਲਾਨ

ਪੈਰਿਸ : ਕੈਨੇਡਾ ਦੀ ਤਰ੍ਹਾਂ ਹੀ ਫਰਾਂਸ ਵਿੱਚ ਵੀ ਕੋਰੋਨਾ ਦੇ ਮਾਮਲੇ ਕਾਬੂ ਹੇਠ ਨਹੀਂ ਆ ਪਾ ਰਹੇ। ਹੁਣ ਫਰਾਂਸ ਨੇ ਵੀ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਹੈ। ਫਰਾਂਸ ਨੇ ਕਿਹਾ ਕਿ ਯੂਰਪੀ ਯੂਨੀਅਨ ਤੋਂ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਐਤਵਾਰ ਤੋਂ ਉਹ ਆਪਣੀਆਂ ਸਰਹੱਦਾਂ ਬੰਦ ਕਰ ਰਿਹਾ ਹੈ। ਫਰਾਂਸ ਦਾ ਇਹ ਕਦਮ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਹੈ ਤਾਂ ਕਿ ਤੀਜਾ ਲਾਕਡਾਊਨ ਲਾਉਣ ਨੂੰ ਮਜਬੂਰ ਨਾ ਹੋਣਾ ਪਵੇ।

ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਨੇ ਰਾਸ਼ਟਰਪਤੀ ਪੈਲੇਸ ‘ਚ ਸਿਹਤ ਸੁਰੱਖਿਆ ਸਬੰਧੀ ਹੰਗਾਮੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਇਸ ਬਾਰੇ ਐਲਾਨ ਕੀਤਾ। ਉਨ੍ਹਾਂ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਗੰਭੀਰ ਖਤਰੇ ਦੇ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਯੂਰਪੀ ਸੰਘ ਦੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਇਨਫੈਕਸ਼ਨ ਮੁਕਤ ਹੋਣ ਦੀ ਪੁਸ਼ਟੀ ਕਰਨ ਲਈ ਜਾਂਚ ਰਿਪੋਰਟ ਦਿਖਾਉਣੀ ਹੋਵੇਗੀ।

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਫਰਾਂਸ ਨੇ ਬਾਰਡਰ ਦੇ ਆਰ-ਪਾਰ ਜਾਣ ਦੀਆਂ ਸਰਹੱਦਾਂ ਪਹਿਲਾਂ ਤੋਂ ਹੀ ਤੈਅ ਕਰ ਰੱਖੀਆਂ ਹਨ। ਏਅਰਪੋਰਟਸ ‘ਤੇ ਬੰਦਰਗਾਹਾਂ ‘ਤੇ ਪਿਛਲੇ ਹਫ਼ਤੇ ਸਖ਼ਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇੱਥੇ ਅਕਤੂਬਰ ਤੋਂ ਹੀ ਰੈਸਟੋਰੈਂਟ, ਟੂਰਿਸਟ ਪਲੇਸ ‘ਤੇ ਕਈ ਹੋਟਲ ਬੰਦ ਹਨ। ਹੁਣ ਫ੍ਰਾਂਸ ਐਤਵਾਰ ਤੋਂ ਇੱਥੇ ਸਾਰੇ ਵੱਡੇ ਸ਼ੌਪਿੰਗ ਸੈਂਟਰਾਂ ਨੂੰ ਵੀ ਬੰਦ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਯਾਤਰਾ ਵੀ ਸੀਮਿਤ ਕਰ ਰਿਹਾ ਹੈ।

ਇਹ ਪਾਬੰਦੀਆਂ ਕਿੰਨਾਂ ਲੰਮਾ ਸਮਾਂ ਚੱਲਣਗੀਆਂ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਕੋਰੋਨਾ ਮਾਮਲਿਆਂ ਦੀਆਂ ਨਵੀਆਂ ਪਾਬੰਦੀਆਂ ਵਿਚਾਲੇ ਵਾਇਰਸ ਦੇ ਮਾਮਲਾ ਕਿਸ ਹੱਦ ਤੱਕ ਜਾਂਦੇ ਹਨ।

Related News

ਕੈਲਗਰੀ ਦੇ ਤੀਜੇ ਹਸਪਤਾਲ ਰੌਕੀਵਿਉ ਜਨਰਲ ਹਸਪਤਾਲ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

IKEA ਸਟੋਰ’ ਦੇ ਇਕ ਕਰਮਚਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Rajneet Kaur

ਨੋਵਾ ਸਕੋਸ਼ੀਆ ਵਿੱਚ 41 ਹਜ਼ਾਰ ਤੋਂ ਵੱਧ ਬੱਚੇ ਗਰੀਬੀ ਦੀ ਮਾਰ ਅਧੀਨ :ਅਧਿਐਨ

Vivek Sharma

Leave a Comment