channel punjabi
International News North America

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ ‘ਚ ‘ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ’ ਦੀ ਮੁਹਿੰਮ ਸ਼ੁਰੂ

ਅੱਠਵੇਂ ਦੌਰ ਦੀ ਬੈਠਕ ਵੀ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਸਾਫ ਕੀਤਾ ਹੋਇਆ ਹੈ ਕਿ ਉਹ ਕਾਨੂੰਨ ਰੱਦ ਹੋਣ ਤੋਂ ਬਿਨਾਂ ਵਾਪਸ ਨਹੀਂ ਜਾਣਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕੀਤਾ ਕਰਨਗੇ। ਦਸ ਦਈਏ ਕਿਸਾਨ ਅੰਦੋਲਨ ਜਦੋਂ ਦਾ ਸ਼ੁਰੂ ਹੋਇਆ ਹੈ ਹੁਣ ਤੱਕ ਕਿੰਨੇ ਕਿਸਾਨ, ਨੌਜਵਾਨ ਇਸ ਦੌਰਾਨ ਸ਼ਹੀਦ ਹੋਏ ਹਨ।

ਜਿਸ ਤੋਂ ਬਾਅਦ ਕਾਂਗਰਸ ਦੀ ਯੁਵਾ ਇਕਾਈ ਵਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ ‘ਚ ‘ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀ. ਵੀ. ਕੇ. ਮੁਤਾਬਕ ਕਿਸਾਨ ਅੰਦੋਲਨ ਵਿਚ 60 ਤੋਂ ਵਧੇਰੇ ਕਿਸਾਨਾਂ ਦੀ ‘ਸ਼ਹਾਦਤ’ ਹੋਈ ਹੈ ਅਤੇ ਉਨ੍ਹਾਂ ਦੇ ਸਨਮਾਨ ‘ਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸੰਗਠਨ ਦੇ ਵਰਕਰ ਦੇਸ਼ ਦੇ ਹਰ ਜ਼ਿਲ੍ਹੇ ਤੋਂ ਇਕ ਮੁੱਠੀ ਮਿੱਟੀ ਇਕੱਠੀ ਕਰ ਕੇ ਯੁਵਾ ਕਾਂਗਰਸ ਦੇ ਰਾਸ਼ਟਰੀ ਦਫ਼ਤਰ ਨੂੰ ਭੇਟ ਕਰਨਗੇ। ‘ਸ਼ਹੀਦ’ ਕਿਸਾਨਾਂ ਦੇ ਪਿੰਡ ਅਤੇ ਖੇਤਾਂ ਵਿਚੋਂ ਵੀ ਮਿੱਟੀ ਲਿਆਂਦੀ ਜਾਵੇਗੀ। ਸ਼੍ਰੀਨਿਵਾਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਖ਼ੁਦ ਨੂੰ ਗਰੀਬ ਮਜ਼ਦੂਰ, ਕਿਸਾਨ ਦਾ ਪੁੱਤਰ ਦੱਸਣ ਵਾਲੇ ਪ੍ਰਧਾਨ ਮੰਤਰੀ ਜੀ ਅਮਰੀਕਾ ਦੇ ਲੋਕਤੰਤਰ ਦੀ ਚਿੰਤਾ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਆਪਣੇ ਘਰ ਤੋਂ ਮਹਿਜ ਕੁਝ ਕਿਲੋਮੀਟਰ ਦੂਰ ਧਰਨੇ ‘ਤੇ ਬੈਠੇ ਹੋਏ ਲੱਖਾਂ ਕਿਸਾਨਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।

ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਦਾ ਅੱਜ 45ਵਾਂ ਦਿਨ ਹੈ। ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਹੋਈ 8ਵੇਂ ਦੌਰ ਦੀ ਗੱਲਬਾਤ ਬੇਨਤੀਜਾ ਰਹੀ। ਸਰਕਾਰ ਨੇ ਕਿਸਾਨ ਆਗੂਆਂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ। ਓਧਰ ਕਿਸਾਨ ਵੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਆਪਣੀ ਮੰਗ ‘ਤੇ ਅੜੇ ਹੋਏ ਅਤੇ ਸਰਕਾਰ ਨੂੰ ਦੋ ਟੁੱਕ ਕਿਹਾ ਕਿ ‘ਜਿੱਤਾਂਗੇ ਜਾਂ ਮਰਾਂਗੇ’। ਦਸ ਦਈਏ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ। ਕਿਸਾਨਾਂ ਦਾ ਸੰਘਰਸ਼ ਵੀ ਹੁਣ ਹੋਰ ਤਿੱਖਾ ਹੋਵੇਗਾ। ਉਹ ਹੁਣ 26 ਜਨਵਰੀ ਨੂੰ ਟਰੈਕਟਰ ਮਾਰਚ ਕਢਣਗੇ। ਜਿਸਨੂੰ ਕਿਸਾਨਾਂ ਨੇ ਕਿਸਾਨ ਪਰੇਡ ਦਾ ਨਾਲ ਦਿਤਾ ਹੈ।

Related News

ਹੈਮਿਲਟਨ : ਅਪਾਰਟਮੈਂਟ ‘ਚ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ, ਇੱਕ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ‘ਚ ਕੀਤਾ ਗਿਆ ਚਾਰਜ

Rajneet Kaur

ਸਸਕੈਚਵਨ ‘ਚ ਇਕ ਧੀ ਆਪਣੇ ਪਿਤਾ ਨਾਲ ਫੋਨ ਤੇ ਗਲ ਕਰ ਰਹੀ ਸੀ ਕਿ ਅਚਾਨਕ ਰਿੱਛ ਨੇ ਕੀਤਾ ਹਮਲਾ, ਹੋਈ ਮੌਤ

Rajneet Kaur

ਕਿਊਬਿਕ ‘ਚ ਕੋਰੋਨਾ ਦੀ ਮਾਰ ਜਾਰੀ, ਹੁਣ ਤੱਕ 5600 ਤੋਂ ਵੱਧ ਲੋਕਾਂ ਦੀ ਮੌਤ

Vivek Sharma

Leave a Comment